ਜਲੰਧਰ- ਗੂਗਲ ਵੱਲੋਂ ਹਾਲ ਹੀ 'ਚ ਇਕ ਥਰਡ-ਪਾਰਟੀ ਸੀਰੀਜ਼ ਨੂੰ ਗੂਗਲ ਡੋਕਸ ਅਤੇ ਸ਼ੀਟਸ ਲਈ ਐਂਡ੍ਰਾਇਡ ਪਲੈਟਫਾਰਮ 'ਤੇ ਐਡ ਆਨ ਕੀਤਾ ਗਿਆ ਹੈ। ਇਸ ਸੀਰੀਜ਼ 'ਚ 9 ਐਡ ਆਨ ਐਪਸ ਨਾਲ ਜਾਣੂ ਕਰਵਾਇਆ ਗਿਆ ਹੈ, ਜਿਸ ਨਾਲ ਯੂਜ਼ਰਜ਼ ਸੀ.ਆਰ.ਐੱਮ. ਡਾਟਾ ਨੂੰ ਇੰਪੋਰਟ ਕਰ ਸਕਦਾ ਹਨ, ਐਪਸ ਦੀ ਵਰਤੋਂ ਲਈ ਸੈਪਰੈੱਡਸ਼ਈਟਸ ਤਿਆਰ ਕਰ ਸਕਦੇ ਹਨ, ਈ-ਸਾਈਨਿੰਗ ਕਰ ਸਕਦੇ ਹਨ ਅਤੇ ਹੋਰ ਵੀ ਬਹੁਤ ਕੁੱਝ। ਉਦਾਹਰਣ ਦੇ ਤੌਰ 'ਤੇ ਡੋਕਿਊਸਾਈਨ ਅਤੇ ਪਾਂਡਾਡੋਕ 'ਚ ਯੂਜ਼ਰਜ਼ ਸਾਈਨ ਡਾਕਿਊਮੈਂਟ ਕਰ ਸਕਣਗੇ, ਪ੍ਰੋਸਪਰਵਰਕਸ ਨਾਲ ਯੂਜ਼ਰਜ਼ ਸੀ.ਆਰ.ਐੱਮ.ਡਾਟਾ ਨੂੰ ਗੂਗਲ ਸ਼ੀਟਸ 'ਤੇ ਇੰਪੋਰਟ ਕਰ ਸਕਣਗੇ, ਸਕੈਨਬੋਟ ਨਾਲ ਯੂਜ਼ਰਜ਼ ਬਿਜ਼ਨੈੱਸ ਡਾਕਿਊਮੈਂਟਜ਼ ਨੂੰ ਸਕੈਨ ਕਰ ਸਕਣਗੇ , ਓ.ਸੀ.ਆਰ. ਦੀ ਵਰਤੋਂ ਨਾਲ ਇਸ ਨੂੰ ਐਡਿਟੇਬਲ ਟੈਕਸਟ 'ਚ ਕੰਵਰਟ ਕੀਤਾ ਜਾ ਸਕਦਾ ਹੈ ਜਿਸ ਨੂੰ ਬਾਅਦ 'ਚ ਡੋਕਸ 'ਚ ਐਡ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਐਪਸ਼ੀਟ ਯੂਜ਼ਰਜ਼ ਦੀ ਬਿਨਾਂ ਕਿਸੇ ਕੋਡ ਸ਼ੀਟਸ ਦੇ ਮੋਬਾਇਲ ਐਪ ਤਿਆਰ ਕਰਨ 'ਚ ਮਦਦ ਕਰੇਗੀ। ਇਸ ਐਡ ਆਨ 'ਚ ਜੋਹੋ ਸੀ.ਆਰ.ਐੱਮ., ਈਜ਼ੀਬਿਬ ਸਾਈਟੇਸ਼ਨ ਜਨਰੇਟਰ, ਟੀਚਰ ਏਡ, ਪਾਂਡਾਡੋਕਸ ਸਾਈਨ ਐਨੀ ਡੋਕ ਆਨਲਾਈਨ ਅਤੇ ਗੂਗਲ ਕਲਾਸਰੂਮ ਸ਼ਾਮਿਲ ਹਨ। ਉਮੀਦ ਹੈ ਕਿ ਭਵਿੱਖ 'ਚ ਗੂਗਲ ਵੱਲੋਂ ਹੋਰ ਵੀ ਐਡ-ਆਨਜ਼ ਨੂੰ ਐਡ ਕੀਤਾ ਜਾਵੇਗਾ।
ਬੈਟਰੀ ਬੈਕਅਪ ਦੀ ਰੇਸ 'ਚ ਸੈਮਸੰਗ ਨੇ ਪਛਾੜੇ ਸਾਰੇ ਦਿੱਗਜ ਬ੍ਰੈਂਡ (ਵੀਡੀਓ)
NEXT STORY