ਗੈਜਟੇ ਡੈਸਕ- ਟੈੱਕ ਦਿੱਗਜ ਗੂਗਲ ਹੁਣ ਮਨੋਰੰਜਨ ਦੀ ਦੁਨੀਆ 'ਚ ਵੀ ਕਦਮ ਰੱਖਣ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਖੁਦ ਦੇ ਟੀਵੀ ਸ਼ੋਅ ਅਤੇ ਫਿਲਮਾਂ ਬਣਾਉਣ ਦੀ ਯੋਜਨਾ ਬਣਾਉਣ 'ਤੇ ਕੰਮ ਕਰ ਰਹੀ ਹੈ। ਇਸ ਲਈ ਗੂਗਲ ਨੇ "100 Zeros" ਨਾਂ ਨਾਲ ਇਕ ਪ੍ਰੋਡਕਸ਼ਨ ਪਹਿਲੀ ਸ਼ੁਰੂ ਕੀਤੀ ਹੈ।
ਗੂਗਲ ਦਾ ਇਹ ਕਦਮ ਖਾਸਤੌਰ 'ਤੇ ਨੌਜਵਾਨ ਦਰਸ਼ਕਾਂ ਨੂੰ ਧਿਆਨ 'ਚ ਰੱਖ ਕੇ ਚੁੱਕਿਆ ਜਾ ਰਿਹਾ ਹੈ। ਕੰਪਨੀ ਅਜਿਹੀਆਂ ਕਹਾਣੀਆਂ ਨੂੰ ਉਤਸ਼ਾਹ ਦੇਣਾ ਚਾਹੁੰਦੀ ਹੈ ਜੋ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਪਸੰਦ ਆਉਣ। ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਸਾਕਾਰ ਕਰਨ ਲਈ ਗੂਗਲ ਨੇ ਰੇਂਜ ਮੀਡੀਆ ਪਾਰਟਨਰਸ ਨਾਂ ਦੀ ਇਕ ਪ੍ਰੋਡਕਸ਼ਨ ਕੰਪਨੀ ਨਾਲ ਹੱਲ ਮਿਲਾਇਆ ਹੈ। ਦੋਵੇਂ ਕੰਪਨੀਆਂ ਮਿਲ ਕੇ ਇਨ੍ਹਾਂ ਸ਼ੋਅ ਅਤੇ ਫਿਲਮਾਂ 'ਤੇ ਕੰਮ ਕਰਨਗੀਆਂ।
ਮੰਨਿਆ ਜਾ ਰਿਹਾ ਹੈ ਕਿ ਗੂਗਲ ਦਾ ਇਹ ਫੈਸਲਾ ਸਟਰੀਮਿੰਗ ਦੀ ਦੁਨੀਆ 'ਚ ਪਹਿਲਾਂ ਤੋਂ ਮੌਜੂਦ ਵੱਡੇ ਖਿਡਾਰੀਆਂ ਜਿਵੇਂ- ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਜੀਓ ਹੋਟਸਟਾਰ ਨੂੰ ਜ਼ਬਰਦਸਤ ਟੱਕਰ ਦੇ ਸਕਦਾ ਹੈ। ਗੂਗਲ ਕੋਲ ਤਕਨਾਲੋਜੀ ਅਤੇ ਕੰਟੈਂਟ ਡਿਸਟ੍ਰੀਬਿਊਸ਼ਨ ਦਾ ਇਕ ਮਜਬੂਤ ਆਧਾਰ ਹੈ ਜਿਸਦਾ ਇਸਤੇਮਾਲ ਉਹ ਆਪਣੇ ਇਸ ਨਵੇਂ ਵੈਂਚਰ 'ਚ ਕਰ ਸਕਦਾ ਹੈ।
ਹਾਲਾਂਕਿ, ਅਜੇ ਇਹ ਸਾਫ ਨਹੀਂ ਹੈ ਕਿ ਗੂਗਲ ਕਿਸ ਤਰ੍ਹਾਂ ਦੇ ਕੰਟੈਂਟ 'ਤੇ ਫੋਕਸ ਕਰੇਗਾ ਅਤੇ ਉਸਦੀ ਰਿਲੀਜ਼ ਦੀ ਰਣਨੀਤੀ ਕੀ ਹੋਵੇਗੀ ਪਰ "100 Zeros" ਪਹਿਲ ਦੇ ਨਾਲ ਇਹ ਸਕੰਤੇ ਜ਼ਰੂਰ ਮਿਲਦਾ ਹੈ ਕਿ ਕੰਪਨੀ ਅਜਿਹੀਆਂ ਕਹਾਣੀਆਂ ਨੂੰ ਪਹਿਲ ਦੇਵੇਗੀ ਜੋ ਨੌਜਵਾਨ ਪੀੜ੍ਹੀ ਨਾਲ ਜੁੜ ਸਕਣ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੂਗਲ ਦਾ ਇਹ ਨਵਾਂ ਸਫਰ ਮਨੋਰੰਜਨ ਜਗਤ 'ਚ ਕੀ ਰੰਗ ਲਿਆਂਦਾ ਹੈ।
IPO Listing:ਇਲੈਕਟ੍ਰਿਕ ਸਕੂਟਰ ਬਣਾਉਣ ਵਾਲੀ ਕੰਪਨੀ ਦੀ ਸਟਾਕ ਮਾਰਕੀਟ 'ਚ ਐਂਟਰੀ, ਜਾਣੋ ਵੇਰਵੇ
NEXT STORY