ਗੈਜੇਟ ਡੈਸਕ– ਇੰਟਰਨੈੱਟ ’ਤੇ ਹੈਕਿੰਗ ਅਤੇ ਸਪੈਮਿੰਗ ਦੇ ਮਾਮਲੇ ਹਮੇਸ਼ਾ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹੇ ’ਚ ਬਚਾਅ ਲਈ ਇੰਟਰਨੈੱਟ ਸਰਚ ਇੰਜਣ ਕੰਪਨੀ ਗੂਗਲ ਦੋ ਨਵੇਂ ਟੂਲਸ ਲੈ ਕੇ ਆਇਆ ਹੈ। ਇਨ੍ਹਾਂ ਟੂਲਸ ਦੀ ਮਦਦ ਨਾਲ ਯੂਜ਼ਰਜ਼ ਜਾਣ ਸਕਦੇ ਹਨ ਕਿ ਉਨ੍ਹਾਂ ਦੇ ਯੂਜ਼ਰ ਨੇਮ ਜਾਂ ਪਾਸਵਰਡਸ ਦੇ ਨਾਲ ਕੋਈ ਬਦਲਾਅ ਤਾਂ ਨਹੀਂ ਕੀਤਾ ਗਿਆ। ਗੂਗਲ ਦੀ ਹਾਲੀਆ ਰਿਸਰਚ ’ਚ ਸਾਹਮਣੇ ਆਇਆ ਸੀ ਕਿ ਜ਼ਿਆਦਾਤਰ ਲੋਕ ਇਕ ਹੀ ਪਾਸਵਰਡ ਨੂੰ ਵਾਰ-ਵਾਰ ਇਸਤੇਮਾਲ ਕਰਦੇ ਹਨ। ਨਵੇਂ ਟੂਲ ਦੀ ਮਦਦ ਨਾਲ ਅਕਾਊਂਟ ਨਾਲ ਜੁੜੀਆਂ ਸਮੱਸਿਆਵਾਂ ’ਤੇ ਅਵੇਅਰਨੈੱਸ ਵੀ ਫੈਲਾਈ ਜਾਵੇਗੀ।

Password Checkup ਇਕ ਨਵਾਂ ਕ੍ਰੋਮ ਐਕਸਟੈਂਸ਼ਨ ਹੈ, ਜੋ ਦੱਸਦਾ ਹੈ ਕਿ ਕਿਸੇ ਸਾਈਟ ’ਤੇ ਤੁਹਾਡੇ ਵਲੋਂ ਐਂਟਰ ਕੀਤੇਗਏ ਯੂਜ਼ਰਨੇਮ ਜਾਂ ਪਾਸਵਰਡ ਦੇ ਨਾਲ ਛੇੜਛਾੜ ਜਾਂ ਐਕਸ਼ਨ ਤਾਂ ਨਹੀਂ ਹੋਇਆ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਟੂਲ ਯੂਜ਼ਰ ਨੂੰ ਆਪਣਾ ਪਾਸਵਰਡ ਬਦਲਣ ਨਾਲ ਜੁੜੀ ਵਾਰਨਿੰਗ ਅਤੇ ਸੰਬੰਧਿਤ ਜਾਣਕਾਰੀ ਵੀ ਦਿੰਦਾ ਹੈ। ਗੂਗਲ ਦਾ ਕਹਿਣਾ ਹੈ ਕਿ ਇਸ ਪ੍ਰੋ-ਐਕਟਿਵ ਸੇਫਟੀ ਟੂਲ ਦੀ ਮਦਦ ਨਾਲ ਹੈਕਿੰਗ ਦਾ ਰਿਸਕ 10 ਗੁਣਾ ਤਕ ਘੱਟ ਹੋ ਜਾਂਦਾ ਹੈ। ਇਹ Password Checkup ਦਾ ਪਹਿਲਾ ਵਰਜਨ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਇੰਪਰੂਵ ਕੀਤਾ ਜਾਵੇਗਾ। ਤੁਸੀਂ ਇਸ ਐਕਸਟੈਂਸ਼ਨ ਨੂੰ ਇੰਸਟਾਲ ਕਰਕੇ ਨਵੇਂ ਪ੍ਰੋਟੈਕਸ਼ਨ ਦਾ ਫਾਇਦਾ ਲੈ ਸਕਦੇ ਹੋ।
ਉਥੇ ਹੀ ਦੂਜਾ ਪ੍ਰੋਟੈਕਸ਼ਨ ਟੂਲ, ਖਾਸਕਰਕੇ ਡਿਵੈਲਪਰਜ਼ ਲਈ ਬਣਾਇਆ ਗਿਆ ਹੈ, ਜੋ Cross Account Protection ਹੈ। ਇਹ ਉਨ੍ਹਾਂ ਥਰਡ ਪਾਰਟੀ ਸਾਈਟਾਂ ਅਤੇ ਐਪਸ ਨਾਲ ਜੁੜੀਆਂ ਗੜਬੜੀਆਂ ਦਾ ਪਤਾ ਲਗਾਉਂਦਾ ਹੈ, ਜਿਥੇ ਤੁਸੀਂ ਗੂਗਲ ਅਕਾਊਂਟ ਦੀ ਮਦਦ ਨਾਲ ਲਾਗ-ਇਨ ਕੀਤਾ ਹੋਵੇ। ਐਪਸ ਅਤੇ ਸਾਈਟਾਂ ਦੁਆਰਾ ਯੂਜ਼ ਕਰਨ ਲਈ ਡਿਜ਼ਾਈਨ ਕੀਤੇ ਗਏ ਇਸ ਟੂਲ ਦੀ ਮਦਦ ਨਾਲ ਗੂਗਲ ਉਨ੍ਹਾਂ ਨੂੰ ਦੱਸੇਗਾ ਕਿ ਸਟੋਰ ਡਾਟਾ ਜਾਂ ਇਨਫਾਰਮੇਸ਼ਨ ਰਿਸਕ ’ਤੇ ਤਾਂ ਨਹੀਂ ਹੈ। ਇਥੋਂ ਇੰਡੀਕੇਸ਼ਨ ਮਿਲਣ ਤੋਂ ਬਾਅਦ ਐਪ ਸਕਿਓਰਿਟੀ ਰੀਜ਼ਨ ਦੇ ਚੱਲਦੇ ਤੁਹਾਡੇ ਕੋਲੋ ਦੁਬਾਰਾ ਲਾਗ-ਇਨ ਕਰਾਉਣ ਵਰਗੇ ਐਕਸ਼ਨ ਲੈ ਸਕਦੀ ਹੈ।
Cross Account Protection ਨੂੰ ਬਾਕੀ ਕੰਪਨੀਆਂ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। IETF ਸਟੈਂਡਰਡਜ਼ ਕਮਿਊਨਿਟੀ ਅਤੇ ਓਪਨ ਆਈ.ਡੀ. ਫਾਊਂਡੇਸ਼ਨ ਦੀ ਮਦਦ ਨਾਲ ਇਸ ਨੂੰ ਡਿਵੈੱਲਪਰਜ਼ ਲਈ ਇੰਪਲੀਮੈਂਟ ਕਰਨਾ ਹੋਰ ਆਸਾਨ ਹੋ ਜਾਵੇਗਾ। ਪਹਿਲਾ ਟੂਲ Password Checkup ਯੂਜ਼ਰਜ਼ ਪਰਸਨਲ ਕੰਪਿਊਟਰ ’ਤੇ ਇਸਤੇਮਾਲ ਕਰ ਸਕਦੇ ਹਨ। ਇਸ ਲਈ ਤੁਹਾਨੂੰ ਇਹ ਸਟੈੱਪਸ ਫਾਅਲੋ ਕਰਨੇ ਹੋਣਗੇ।
ਸਟੈੱਪ 1- chrome.google.com/webstore ’ਤੇ ਕਲਿੱਕ ਕਰਕੇ ਕ੍ਰੋਮ ਵੈੱਬ ਸਟੋਰ ’ਤੇ ਜਾਓ।
ਸਟੈੱਪ 2- ਇਥੇ Password Protection ਐਕਸਟੈਂਸ਼ਨ ਸਰਚ ਕਰੋ ਅਤੇ ਇਸ ਦੇ ਸੱਜੇ ਪਾਸੇ ਬਣੇ Add to Chrome ਬਟਨ ’ਤੇ ਕਲਿੱਕ ਕਰੋ।
ਸਟੈੱਪ 3- Add Extention ਕਰਨ ਤੋਂ ਬਾਅਦ ਤੁਹਾਨੂੰ ਇਹ ਕ੍ਰੋਮ ’ਚ ਰਾਈਟ ’ਚ ਦਿਸਣ ਲੱਗੇਗਾ।
ਸਟੈੱਪ 4- ਹੁਣ ਤੁਸੀਂ ਨੈੱਟ ਸਰਫ ਕਰੋ ਅਤੇ ਪਾਸਵਰਡ ਸਕਿਓਰਿਟੀ ਦੀ ਚਿੰਤਾ ਛੱਡ ਦਿਓ।
PUBG 'ਚ Battle Coins ਨੂੰ UC 'ਚ ਬਦਲ ਕੇ ਖਰੀਦ ਸਕੋਗੇ ਫ੍ਰੀ ਪ੍ਰੀਮੀਅਮ ਆਈਟਮਸ
NEXT STORY