ਨੈਸ਼ਨਲ ਡੈਸਕ : ਦਿੱਲੀ ਦੇ ਉੱਤਰ ਪੱਛਮੀ ਜ਼ਿਲ੍ਹੇ ਦੀ ਆਟੋ-ਚੋਰੀ ਵਿਰੋਧੀ ਦਸਤੇ (AATS) ਦੀ ਟੀਮ ਅਤੇ ਜਹਾਂਗੀਰਪੁਰੀ ਥਾਣਾ ਖੇਤਰ ਦੇ ਸ਼ਾਹ ਆਲਮ ਰੋਡ 'ਤੇ ਇੱਕ ਬਦਨਾਮ ਅਪਰਾਧੀ ਅਤੇ ਪੁਲਸ ਵਿਚਕਾਰ ਮੁਕਾਬਲਾ ਹੋਣ ਦੀ ਸੂਚਨਾ ਮਿਲੀ ਹੈ। ਇਸ ਮੁਕਾਬਲੇ ਦੌਰਾਨ ਕਤਲ ਦੀ ਕੋਸ਼ਿਸ਼ (IPC ਧਾਰਾ 307) ਦੇ ਇੱਕ ਮਾਮਲੇ ਵਿੱਚ ਲੋੜੀਂਦਾ ਅਪਰਾਧੀ ਨਿਤਿਨ ਉਰਫ਼ ਚੋਰ ਦੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮੁਕਾਬਲੇ ਵਿੱਚ ਬੁਲੇਟਪਰੂਫ ਜੈਕੇਟ ਕਾਰਨ ਇੱਕ ਪੁਲਸ ਕਾਂਸਟੇਬਲ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...
ਪੁਲਸ ਦੇ ਅਨੁਸਾਰ ਏਏਟੀਐੱਸ ਇੰਸਪੈਕਟਰ ਜਤਿੰਦਰ ਤਿਵਾੜੀ ਅਤੇ ਸਬ-ਇੰਸਪੈਕਟਰ ਰਵੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਨਿਤਿਨ ਉਰਫ਼ ਚੋਰ, ਜੋ 307 ਦੇ ਇੱਕ ਮਾਮਲੇ ਵਿੱਚ ਫ਼ਰਾਰ ਸੀ, ਜਹਾਂਗੀਰਪੁਰੀ ਇਲਾਕੇ ਵਿੱਚ ਹੈ। ਜਦੋਂ ਟੀਮ ਨੇ ਉਸਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਅਪਰਾਧੀ ਨੇ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਜਵਾਬੀ ਕਾਰਵਾਈ ਵਿੱਚ ਏਏਟੀਐੱਸ ਦੇ ਏਐੱਸਆਈ ਵਿਨੋਦ ਨੇ ਵੀ ਬਦਮਾਸ਼ 'ਤੇ ਦੋ ਗੋਲੀਆਂ ਚਲਾਈਆਂ, ਜਿਸ ਵਿੱਚ ਨਿਤਿਨ ਉਰਫ਼ ਚੋਰ ਦੀ ਲੱਤ ਵਿੱਚ ਗੋਲੀ ਲੱਗੀ।
ਇਹ ਵੀ ਪੜ੍ਹੋ - ਭਲਕੇ ਤੋਂ ਬੰਦ ਕਈ ਸਕੂਲ-ਕਾਲਜ, ਮੀਂਹ ਕਾਰਨ ਅਗਲੇ 48 ਘੰਟੇ ਅਲਰਟ ਰਹਿਣ ਦੀ ਚਿਤਾਵਨੀ
ਦੂਜੇ ਪਾਸੇ ਇਸ ਮੁਕਾਬਲੇ ਦੌਰਾਨ ਕਾਂਸਟੇਬਲ ਡੋਲੀ ਦੀ ਬੁਲੇਟਪਰੂਫ ਜੈਕੇਟ 'ਤੇ ਵੀ ਗੋਲੀ ਲੱਗ ਗਈ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ। ਜ਼ਖ਼ਮੀ ਬਦਮਾਸ਼ ਨਿਤਿਨ ਉਰਫ਼ ਚੋਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਸ਼ੀ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਨਿਤਿਨ ਉਰਫ਼ ਚੋਰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਉਸਦੀ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਵੇਗੀ। ਇਸ ਮੁਕਾਬਲੇ ਨੇ ਇੱਕ ਵਾਰ ਫਿਰ ਦਿੱਲੀ ਪੁਲਸ ਦੀ ਸਰਗਰਮੀ ਅਤੇ ਬਦਮਾਸ਼ਾਂ ਵਿਰੁੱਧ ਸਖ਼ਤ ਕਾਰਵਾਈ ਦਾ ਸੁਨੇਹਾ ਦਿੱਤਾ ਹੈ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਨੇ ਦਿਨ ਲੱਗਣਗੇ ਬਿਜਲੀ ਦੇ ਲੰਬੇ-ਲੰਬੇ ਕੱਟ! ਇਹ ਇਲਾਕੇ ਹੋਣਗੇ ਪ੍ਰਭਾਵਿਤ
NEXT STORY