ਗੈਜੇਟ ਡੈਸਕ- PUBG Mobile ਦੇ ਪਲੇਅਰਸ ਕਾਫ਼ੀ ਸਮੇਂ ਤੋਂ ਗੇਮ 'ਚ ਪ੍ਰੀਮੀਅਮ ਕੰਟੈਂਟ ਖਰੀਦਣ ਲਈ UC (Unknown's Credit) ਕਮਾਉਣ ਦੇ ਤਰੀਕੇ ਨੂੰ ਖੋਜ ਰਹੇ ਹੋਣਗੇ। ਦਰਅਸਲ ਇਸ ਗੇਮ 'ਚ ਪਲੇਅਰਸ UC ਨੂੰ ਅਸਲੀ ਪੈਸਿਆ ਨਾਲ ਖਰੀਦ ਕੇ ਗੇਮ ਦੇ ਅੰਦਰ ਪ੍ਰੀਮੀਅਮ ਕੰਟੈਂਟ ਖਰੀਦ ਸਕਦੇ ਹਨ, ਪਰ ਕਈ ਯੂਜ਼ਰਸ ਬਿਨਾਂ ਪੈਸਿਆਂ ਨੂੰ ਖਰਚ ਕਰ UC ਕਮਾਉਣ ਦੇ ਤਰੀਕੇ ਵੀ ਅਕਸਰ ਲੱਭਦੇ ਹਨ। ਹੁਣ Tencent Games ਦੁਆਰਾ ਦਿੱਤੀ ਜਾਣ ਵਾਲੀ 0.11.0 ਅਪਡੇਟ 'ਚ ਪਲੇਅਰਸ ਨੂੰ ਅਜਿਹਾ ਮੌਕਾ ਮਿਲਣ ਵਾਲਾ ਹੈ।
ਇਸ ਅਪਡੇਟ 'ਚ ਕੰਪਨੀ Zombie Mode ਨੂੰ ਵੀ ਆਫਿਸ਼ੀਅਲੀ ਸਭ ਦੇ ਲਈ ਰਿਲੀਜ ਕਰੇਗੀ। ਇਸ ਅਪਡੇਟ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਦੀਆਂ ਇਸ 'ਚ ਪਲੇਅਰਸ ਆਪਣੇ BC (Battle Coins) ਨੂੰ UC 'ਚ ਬਦਲ ਸਕਦੇ ਹਨ। Mr Ghost Gaming ਦੇ ਯੂਟਿਊਬ ਚੈਨਲ ਦੇ ਮੁਤਾਬਕ, ਅਗਲੀ ਅਪਡੇਟ ਇਕ 'The Conus Challenge' ਸੈਕਸ਼ਨ ਦੇ ਨਾਲ ਆਵੇਗੀ, ਜੋ ਪਲੇਅਰਸ ਨੂੰ Battle Coins ਦੇਵੇਗੀ। ਇਸ Conus Challenge 'ਚ ਪਲੇਅਰਸ ਨੂੰ Solo ਮੋਡ 'ਚ ਖੇਡਣਾ ਹੋਵੇਗਾ।
ਕਮਾਏ ਹੋਏ ਬੈਟਲ ਕੁਆਇੰਸ ਨੂੰ ਪਲੇਅਰਸ ਸਟੋਰ 'ਚ ਸਕਿਨ ਤੇ ਆਈਟਮ ਖਰੀਦਣ ਲਈ ਇਸਤੇਮਾਲ ਕਰ ਸਕਦੇ ਹਨ। ਇਸ ਕੁਆਇੰਸ ਨਾਲ ਯੂਜ਼ਰਸ UC ਪੈਕ ਨੂੰ ਵੀ ਖਰੀਦ ਸਕਦੇ ਹਨ, ਜਿਨ੍ਹਾਂ ਦੀ ਮਦਦ ਨਾਲ ਪਲੇਅਰਸ ਗੇਮ ਦੇ ਅੰਦਰ ਸ਼ਾਪ ਆਪਸ਼ਨ 'ਚ ਜਾ ਕੇ ਪ੍ਰੀਮੀਅਮ ਆਇਟਮਸ ਖਰੀਦ ਸਕਦੇ ਹਨ।
ਇਸ 'ਚ 1 Battle Point ਜਾਂ BP ਇਕ 23 ਦੇ ਬਰਾਬਰ ਮੰਨਿਆ ਜਾਵੇਗਾ ਤੇ ਸਿੰਗਲ ਕਿੱਲ ਨਾਲ ਪਲੇਅਰਸ 15BP ਕਮਾ ਸਕਦੇ ਹਨ। ਇਸ ਚੈਲੇਂਜ 'ਚ ਭਾਗ ਲੈਣ ਲਈ ਪਲੇਅਰਸ ਨੂੰ ਰਜਿਸਟਰ ਕਰਣਾ ਹੋਵੇਗਾ। ਇਹ ਚੈਲੇਂਜ ਨਵੀਂ ਅਪਡੇਟ ਤੋਂ ਬਾਅਦ ਸਰਵਰ ਲਾਈਵ ਹੋਣ ਦੇ ਨਾਲ ਸ਼ੁਰੂ ਹੋ ਜਾਵੇਗਾ।
Jio Phone 3 ’ਚ ਹੋਵੇਗੀ 5 ਇੰਚ ਦੀ ਟੱਚਸਕਰੀਨ
NEXT STORY