ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਮੈਪਸ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਨੇ ਭਾਰਤੀ ਯੂਜ਼ਰਜ਼ ਲਈ ਇਕ ਵੱਡੇ ਫੀਚਰ ਦਾ ਐਲਾਨ ਕੀਤਾ ਹੈ। ਗੂਗਲ ਮੈਪਸ ਦਾ ਸਟਰੀਟ ਵਿਊ ਫੀਚਰ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ। ਗੂਗਲ ਮੈਪਸ 'ਚ ਲਾਈਵ ਵਿਊ ਵਾਕਿੰਗ ਵੀ ਦਿਸੇਗਾ।
ਇਸਤੋਂ ਇਲਾਵਾ ਗੂਗਲ ਮੈਪਸ 'ਚ ਵੀ ਹੁਣ ਗੂਗਲ ਲੈਂਜ਼ ਦਾ ਸਪੋਰਟ ਮਿਲੇਗਾ। ਗੂਗਲ ਨੇ ਗੂਗਲ ਮੈਪਸ ਨੂੰ ਲੈ ਕੇ ਕਿਹਾ ਹੈ ਕਿ ਹੁਣ ਉਸਦੇ 'ਵੇਅਰ ਇਜ਼ ਮਾਈ ਟ੍ਰੇਨ' ਐਪ 'ਚ ਮੁੰਬਈ ਅਤੇ ਕੋਲਕਾਤਾ ਦੀ ਲੋਕਲ ਟ੍ਰੇਨ ਦਾ ਵੀ ਅਪਡੇਟ ਮਿਲੇਗਾ। ਇਹ ਸਾਰੇ ਫੀਚਰਜ਼ ਗੂਗਲ ਮੈਪਸ ਦੇ ਐਂਡਰਾਇਡ ਵਰਜ਼ਨ 'ਚ ਪਹਿਲਾਂ ਆਉਣਗੇ। ਬਾਅਦ 'ਚ ਆਈ.ਓ.ਐੱਸ. ਲਈ ਵੀ ਇਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ
ਪਹਿਲੇ ਪੜਾਅ 'ਚ 3 ਹਜ਼ਾਰ ਸ਼ਹਿਰਾਂ ਲਈ ਰਿਲੀਜ਼ ਹੋਵੇਗਾ ਲਾਈਵ ਵਿਊ ਵਾਕਿੰਗ ਫੀਚਰ
ਗੂਗਲ ਨੇ ਕਿਹਾ ਹੈ ਕਿ ਗੂਗਲ ਮੈਪਸ ਦਾ ਲਾਈਵ ਵਿਊ ਵਾਕਿੰਗ ਫੀਚਰ ਸ਼ੁਰੂਆਤ 'ਚ 3 ਹਜ਼ਾਰ ਸ਼ਹਿਰਾਂ ਲਈ ਰਿਲੀਜ਼ ਹੋਵੇਗਾ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਉਨ੍ਹਾਂ ਰਸਤਿਆਂ 'ਤੇ ਵੀ ਜਾਮ ਬਾਰੇ ਤੁਸੀਂ ਪਹਿਲਾਂ ਪਹਿਲਾਂ ਹੀ ਜਾਣਕਾਰੀ ਹਾਸਿਲ ਕਰ ਸਕੋਗੇ ਜਿਥੇ ਲੋਕ ਵੱਡੀ ਗਿਣਤੀ 'ਚ ਪੈਦਲ ਚਲਦੇ ਹਨ। ਗੂਗਲ ਮੈਪਸ 'ਚ ਲੈਂਜ਼ ਦਾ ਸਪੋਰਟ ਜਨਵਰੀ 2024 'ਚ ਮਿਲੇਗਾ।
ਗੂਗਲ ਮੈਪਸ 'ਚ ਫਿਊਲ ਐਫੀਸ਼ੀਐਂਟ ਫੀਚਰ ਵੀ ਆਉਣ ਵਾਲਾ ਹੈ ਜਿਸਤੋਂ ਬਾਅਦ ਗੂਗਲ ਮੈਪਸ ਤੁਹਾਨੂੰ ਉਨ੍ਹਾਂ ਰਸਤਿਆਂ ਬਾਰੇ ਦੱਸੇਗਾ ਜਿਨ੍ਹਾਂ 'ਤੇ ਜਾਣ ਨਾਲ ਤੁਹਾਡੀ ਕਾਰ 'ਚ ਤੇਲ ਦੀ ਖਪਤ ਘੱਟ ਹੋਵੇਗੀ। ਗੂਗਲ ਮੈਪਸ ਫਿਊਲ ਐਫੀਸ਼ੀਐਂਟ ਵਾਲੇ ਰਸਤੇ ਨੂੰ ਹਰੀ ਪੱਤੀ ਦੇ ਆਈਕਨ ਰਾਹੀਂ ਦਿਖਾਏਗਾ।
ਇਹ ਵੀ ਪੜ੍ਹੋ- ਐਪਲ ਦੀਆਂ 2 ਸਮਾਰਟ ਵਾਚ ਦੀ ਸਟੋਰਾਂ ’ਚ ਵਿਕਰੀ ਹੋਵੇਗੀ ਬੰਦ, ਆਨਲਾਈਨ ਵੀ ਨਹੀਂ ਮਿਲਣਗਆਂ, ਜਾਣੋ ਕਾਰਨ
ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ
NEXT STORY