ਗੈਜੇਟ ਡੈਸਕ– ਗੂਗਲ ਨੇ ਆਪਣੇ ਐਂਡਰਾਇਡ ਮੈਸੇਜਿੰਗ ਐਪ ਗੂਗਲ ਮੈਸੇਜ ਦੀ ਨਵੀਂ ਅਪਡੇਟ ਜਾਰੀ ਕਰਨਾ ਸ਼ੁਰੂ ਕਰ ਦਿੱਤੀ ਹੈ। ਨਵੀਂ ਅਪਡੇਟ ਤੋਂ ਬਾਅਦ ਮੈਸੇਜ ਕੈਟਾਗਿਰੀ ’ਚ ਵੰਡੇ ਜਾਣਗੇ। ਉਦਾਹਰਣ ਦੇ ਤੌਰ ’ਤੇ ਓ.ਟੀ.ਪੀ. ਵਾਲੇ ਸਾਰੇ ਮੈਸੇਜ ਇਕ ਥਾਂ ਅਤੇ ਟ੍ਰਾਂਜੈਕਸ਼ਨ ਵਾਲੇ ਇਕ ਥਾਂ ਵਿਖਾਈ ਦੇਣਗੇ। ਗੂਗਲ ਇਸ ਮੈਸੇਜਿੰਗ ਫੀਚਰ ਦੀ ਟੈਸਟਿੰਗ ਲੰਬੇ ਸਮੇਂ ਤੋਂ ਕਰ ਰਿਹਾ ਸੀ ਅਤੇ ਹੁਣ ਕਈ ਯੂਜ਼ਰਸ ਨੂੰ ਨਵੀਂ ਅਪਡੇਟ ਮਿਲਣ ਵੀ ਲੱਗੀ ਹੈ। ਦੱਸ ਦੇਈਏ ਕਿ ਇਸ ਫੀਚਰ ਨੂੰ ਸਭ ਤੋਂ ਪਹਿਲਾਂ ਸੈਮਸੰਗ ਨੇ ਜਾਰੀ ਕੀਤਾ ਸੀ। ਉਸ ਤੋਂ ਬਾਅਦ ਆਈ.ਓ.ਐੱਸ. 14 ਨਾਲ ਵੀ ਇਹ ਫੀਚਰ ਮਿਲਣ ਲੱਗਾ ਹੈ।
Google Messages ਦੀ ਨਵੀਂ ਅਪਡੇਟ ’ਚ ਕੀ ਹੈ ਖ਼ਾਸ
ਨਵੀਂ ਅਪਡੇਟ ਤੋਂ ਬਾਅਦ ਐਂਡਰਾਇਡ ਮੈਸੇਜਿੰਗ ਐਪ ’ਚ ਪਰਸਨਲ, ਟ੍ਰਾਂਜੈਕਸ਼ਨ, ਓ.ਟੀ.ਪੀ., ਆਫਰਸ ਅਤੇ ਟ੍ਰੈਵਲ ਵਰਗੀਆਂ ਕਈ ਕੈਟਾਗਿਰੀਆਂ ਮਿਲਣਗੀਆਂ। ਹਾਲਾਂਕਿ, ਨਵੀਂ ਅਪਡੇਟ ਤੋਂ ਬਾਅਦ ਵੀ ਇਹ ਫੀਚਰ ਮੈਸੇਜਿੰਗ ਐਪ ’ਚ ਡਿਫਾਲਟ ਰੂਪ ਨਾਲ ਆਨ ਨਹੀਂ ਰਹੇਗਾ। ਇਸ ਨੂੰ ਤੁਸੀਂ ਮੀਨੂ ਸੈਟਿੰਗਸ ਰਾਹੀਂ ਗੂਗਲ ਮੈਸੇਜ ਐਪ ’ਚ ਜਾ ਕੇ ਆਨ ਅਤੇ ਆਫ ਕਰ ਸਕੋਗੇ। ਰਿਪੋਰਟ ਮੁਤਾਬਕ, ਅਪਡੇਟ ਆਉਣ ਤੋਂ ਬਾਅਦ ਗੂਗਲ ਮੈਸੇਜ ਐਪ ’ਚ ਸਭ ਤੋਂ ਉਪਰ ਕੈਟਾਗਿਰੀ ਦਾ ਮੀਨੂ ਵਿਖੇਗਾ। ਉਂਝ ਯੂਜ਼ਰਸ ਕੋਲ ਕੈਟਾਗਿਰੀ ਬਦਲਣ ਦੀ ਵੀ ਸੁਵਿਧਾ ਹੋਵੇਗੀ।
ਨਵੀਂ ਅਪਡੇਟ ਦਾ ਕੀ ਹੋਵੇਗਾ ਫਾਇਦਾ
ਫੋਨ ’ਚ ਸਭ ਤੋਂ ਜ਼ਿਆਦਾ ਉਲਝਣ ਵਾਲਾ ਜੇਕਰ ਕੋਈ ਐਪ ਹੁੰਦਾ ਹੈ ਤਾਂ ਉਹ ਮੈਸੇਜਿੰਗ ਐਪ ਹੀ ਹੁੰਦਾ ਹੈ ਕਿਉਂਕਿ ਹੋਰ ਐਪਸ ’ਤੇ ਤੁਹਾਡਾ ਕੰਟਰੋਲ ਹੁੰਦਾ ਹੈ ਪਰ ਮੈਸੇਜਿੰਗ ’ਤੇ ਨਹੀਂ। ਮੈਸੇਜ ਐਪ ’ਚ ਤਮਾਮ ਤਰ੍ਹਾਂ ਦੇ ਮੈਸੇਜ ਰੋਜ਼ ਆਉਂਦੇ ਹਨ ਜਿਨ੍ਹਾਂ ’ਚ ਮਾਰਕੀਟਿੰਗ ਤੋਂ ਲੈ ਕੇ ਰਿਚਾਰਜ ਅਤੇ ਟ੍ਰਾਂਜੈਕਸ਼ਨ ਤਕ ਦੇ ਮੈਸੇਜ ਹੁੰਦੇ ਹਨ।
ਨਵੀਂ ਅਪਡੇਟ ਤੋਂ ਬਾਅਦ ਇਕ ਤਰ੍ਹਾਂ ਦੇ ਮੈਸੇਜ ਇਕ ਹੀ ਫੋਲਡਰ/ਕੈਟਾਗਰੀ ’ਚ ਵਿਖਣਗੇ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਕਿਸੇ ਮੈਸੇਜ ਨੂੰ ਵੇਖਣ ਲਈਸਾਰੇ ਮੈਸੇਜ ਨੂੰ ਚੈੱਕ ਨਹੀਂ ਕਰਨਾ ਪਵੇਗਾ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਕਿਸੇ ਟ੍ਰਾਂਸਜੈਕਸ਼ਨ ਦਾ ਮੈਸੇਜ ਵੇਖਣਾ ਹੈ ਕਿ ਤੁਸੀਂ ਸਿੱਧਾ ਟ੍ਰਾਂਜੈਕਸ਼ਨ ਵਾਲੀ ਕੈਟਾਗਰੀ ’ਤੇ ਕਲਿੱਕ ਕਰਕੇ ਇਕੱਠੇ ਸਾਰੇ ਟ੍ਰਾਂਜੈਕਸ਼ਨ ਵਾਲੇ ਮੈਸੇਜ ਵੇਖ ਸਕਦੇ ਹੋ।
ਮਰਸਡੀਜ਼ ਨੇ ਲਾਂਚ ਕੀਤੀ ‘ਮੇਡ-ਇਨ-ਇੰਡੀਆ’ AMG GLC 43 Coupe, ਜਾਣੋ ਕੀਮਤ
NEXT STORY