ਜਲੰਧਰ- ਗੂਗਲ ਨਿਊਜ਼ ਇਨੀਂ ਦਿਨੀਂ ਆਪਣੇ ਡਿਜ਼ਾਇਨ ਨੂੰ ਲੈ ਕੇ ਖਬਰਾਂ 'ਚ ਹੈ। ਖਬਰ ਮੁਤਾਬਕ ਗੂਗਲ ਨਿਊਜ਼ ਸਰਵਿਸ ਦੇ ਮੇਕਓਵਰ ਦੀ ਤਿਆਰੀ ਚੱਲ ਰਹੀ ਹੈ। ਜਲਦੀ ਹੀ ਇਸ ਦੇ ਡਿਜ਼ਾਇਨ 'ਚ ਵੱਡੇ ਬਦਲਾਅ ਹੋਣਗੇ। ਅਗਲੇ ਹਫਤੇ ਇਸ ਦਾ ਅਧਿਕਾਰਤ ਐਲਾਨ ਹੋ ਸਕਦਾ ਹੈ। ਅਗਲੇ ਹਫਤੇ ਹੋਣ ਜਾ ਰਹੀ ਗੂਗਲ ਦੀ ਸਾਲਾਨਾ ਡਿਵੈਲਪਰ ਕਾਨਫਰੈਂਸ 'ਗੂਗਲ ਆਈ/ਓ' 'ਤ ਗੂਗਲ ਨਿਊਜ਼ ਸਰਵਿਸ ਤੋਂ ਪਰਦਾ ਚੁੱਕ ਸਕਦਾ ਹੈ।
ਵੈੱਬ ਇੰਟਰਫੇਸ ਦੇ ਡਿਜ਼ਾਇਨ 'ਚ ਨਵਾਂਪਨ ਲਿਆਉਣ ਤੋਂ ਇਲਾਵਾ ਗੂਗਲ ਦੀ ਡਿਜੀਟਲ ਮੈਗਜ਼ੀਨ Newsstand app 'ਚ ਵੀ ਬਦਲਾਅ ਹੋਣਗੇ। ਹੋ ਸਕਦਾ ਹੈ ਕਿ ਇਕ ਨਵੀਂ ਐਪ ਨਾਲ ਇਸ ਨੂੰ ਰਿਪਲੇਸ ਹੀ ਕਰ ਦਿੱਤਾ ਜਾਵੇ। ਨਵੇਂ ਟੂਲ ਦੀ ਸਪੀਡ ਨੂੰ ਬਿਹਤਰ ਕਰਨ ਦੇ ਨਾਲ-ਨਾਲ ਇਸ ਵਿਚ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਜੋੜਿਆ ਜਾਵੇਗਾ। ਯੂਟਿਊਬ ਨੂੰ ਇਸ ਨਿਊਜ਼ ਸੈਕਸ਼ਨ 'ਚ ਜੋੜਿਆ ਜਾਵੇਗਾ। ਬਦਲਾਵਾਂ ਨੂੰ ਲੈ ਕੇ ਖਬਰ ਹੈ ਕਿ ਫਿਲਹਾਲ ਐਂਡਰਾਇਡ ਅਤੇ ਆਈ.ਓ.ਐੱਸ. ਲਈ ਉਪਲੱਬਧ Newsstand app ਨੂੰ ਗੂਗਲ ਦੀ ਇਕ ਪੂਰੀ ਤਰ੍ਹਾਂ ਨਵੀਂ ਨਿਊਜ਼ ਐਪ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ।
Newsstand app ਦੁਨੀਆ ਭਰ ਦੇ ਨਿਊਜ਼ ਸੋਰਸ ਨੂੰ ਇਕ ਥਾਂ ਪੇਸ਼ ਕਰਦੇ ਹੋਏ ਤੁਹਾਨੂੰ ਦਿਨ ਭਰ ਦੀਆਂ ਮਹੱਤਵਪੂਰਨ ਖਬਰਾਂ ਨਾਲ ਰੂਬਰੂ ਰਾਉਂਦੀ ਹੈ। ਯੂਜ਼ਰ ਦੀ ਰੁਚੀ ਦਾ ਕੰਟੈਂਟ ਉਪਲੱਬਧ ਕਰਾਉਣ ਲਈ ਇਸ ਦੇ ਡਿਜ਼ਾਇਨ 'ਚ ਬਦਲਾਅ ਵੀ ਹੋਏ ਹਨ। ਸੂਤਰਾਂ ਮੁਤਾਬਕ ਖਬਰ ਇਹ ਵੀ ਹੈ ਕਿ ਹੋਣ ਵਾਲੇ ਬਦਲਾਅ ਖਬਰਾਂ ਦੇ ਸਾਰੇ ਤਰੀਕਿਆਂ ਅਤੇ ਸਰੋਤਾਂ ਨੂੰ ਇਕ ਹੀ ਬ੍ਰਾਂਡ 'ਚ ਇਕੱਠੇ ਕਰਨ ਲਈ ਵੀ ਜ਼ਰੂਰੀ ਬਣਾਏ ਜਾ ਰਹੇ ਹਨ। ਖਬਰਾਂ ਦੇ ਜਿੰਨੇ ਵੀ ਸਰੋਤ ਹੋ ਸਕਦੇ ਹਨ, ਉਹ ਯੂਜ਼ਰ ਨੂੰ ਇਕ ਹੀ ਥਾਂ ਮਿਲ ਸਕਣ। ਇਸ ਲਈ ਗੂਗਲ ਤਿਆਰੀ 'ਚ ਹੈ। ਕੰਪਨੀ ਆਪਣੀ ਮੋਬਾਇਲ ਐਪ ਟੈਕਨਾਲੋਜੀ ਦੀ ਸਪੀਡ 'ਚ ਵੀ ਵਾਧਾ ਕਰੇਗੀ, ਤਾਂ ਜੋ ਸਮਾਰਟਫੋਨ 'ਤੇ ਤੇਜ਼ੀ ਨਾਲ ਵੈੱਬ ਕੰਟੈਂਟ ਅਪਲੋਡ ਹੋ ਸਕੇ।
ਭਾਰਤ 'ਚ ਮਰਸਡੀਜ਼ ਨੇ ਲਾਂਚ ਕੀਤੀ ਆਪਣੀ ਲਗਜ਼ਰੀ AMG E 63 S 4ਮੈਟਿਕ
NEXT STORY