ਗੈਜੇਟ ਡੈਸਕ- ਐਪਲ ਨੇ ਮੰਗਲਵਾਰ (9 ਸਤੰਬਰ) ਨੂੰ ਆਈਫੋਨ 17 ਸੀਰੀਜ਼ ਫੋਨਾਂ ਦੇ ਨਾਲ-ਨਾਲ ਹੋਰ ਪ੍ਰੋਡਕਟਸ ਵੀ ਲਾਂਚ ਕੀਤੇ। ਕੰਪਨੀ ਨੇ ਆਈਫੋਨ 17 ਸੀਰੀਜ਼ (Pro, Pro Max, Air ਅਤੇ ਸਟੈਂਡਰਡ ਮਾਡਲ) ਦੇ ਨਾਲ-ਨਾਲ Apple Watch Ultra 3, Series 11 ਅਤੇ AirPods Pro (3rd Gen) ਵੀ ਪੇਸ਼ ਕੀਤੇ। ਇਹ ਸਾਰੇ ਡਿਵਾਈਸ 19 ਸਤੰਬਰ ਤੋਂ ਅਮਰੀਕਾ, ਭਾਰਤ, ਯੂਕੇ, ਜਾਪਾਨ, ਯੂਰਪੀਅਨ ਦੇਸ਼ਾਂ ਅਤੇ ਯੂਏਈ ਸਮੇਤ 50 ਤੋਂ ਵੱਧ ਬਾਜ਼ਾਰਾਂ ਵਿੱਚ ਉਪਲੱਬਧ ਹੋਣਗੇ।
Sam Altman ਨੇ ਪ੍ਰਗਟ ਕੀਤੀ ਦਿਲਚਸਪੀ
ਇਸ ਲਾਂਚ ਨੇ ਨਾ ਸਿਰਫ਼ ਤਕਨੀਕੀ ਪ੍ਰੇਮੀਆਂ ਨੂੰ ਹੀ ਨਹੀਂ ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਡਸਟਰੀ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਓਪਨਏਆਈ ਦੇ ਸੀਈਓ ਸੈਮ ਆਲਟਮੈਨ ਤਾਂ ਇਸਦੇ ਦੀਵਾਨੇ ਹੋ ਗਏ ਹਨ। ਆਈਫੋਨ ਦੇ ਲਾਂਚ ਦੇ ਨਾਲ ਹੀ ਉਹ ਇੰਨੇ ਉਤਸ਼ਾਹਿਤ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ - "ਬਹੁਤ ਸਮੇਂ ਬਾਅਦ ਇੱਕ ਆਈਫੋਨ ਅਪਗ੍ਰੇਡ ਆਇਆ ਹੈ ਜੋ ਮੈਂ ਸੱਚਮੁੱਚ ਲੈਣਾ ਚਾਹੁੰਦਾ ਹਾਂ। ਇਹ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ।"
ਆਲਟਮੈਨ ਨੇ ਸੰਕੇਤ ਦਿੱਤਾ ਕਿ ਉਹ ਖਾਸਤੌਰ 'ਤੇ iPhone Air 'ਚ ਦਿਲਚਸਪੀ ਰੱਖਦੇ ਹਨ। ਜਦੋਂ ਓਪਨਏਆਈ ਦੇ ਕਰਮਚਾਰੀ ਐਡਵਿਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਏਅਰ ਮਾਡਲ ਦੀ ਗੱਲ ਕਰ ਰਹੇ ਹਨ ਤਾਂ ਆਲਟਮੈਨ ਨੇ ਸੰਖੇਪ 'ਚ ਜਵਾਬ ਦਿੱਤਾ- 'ਹਾਂ।'
ਇਸ ਚਰਚਾ ਨੂੰ ਅੱਗੇ ਵਧਾਉਂਦੇ ਹੋਏ Hyperbolic Labs ਦੇ CTO Yuchen Jin ਨੇ ਸੁਝਾਅ ਦਿੱਤਾ ਕਿ ਐਪਲ ਨੂੰ ਸਿਰੀ ਦੀ ਜਗ੍ਹਾ ਚੈਟਜੀਪੀਟੀ ਵੌਇਸ ਅਸਿਸਟੈਂਟ ਦੇਣਾ ਚਾਹੀਦਾ ਹੈ। ਆਲਟਮੈਨ ਨੇ ਵੀ ਇਸ 'ਤੇ ਸਹਿਮਤੀ ਜਦਾਈ ਅਤੇ ਕਿਹਾ- “That tbh sounds like a great idea, I am supportive.”
ਭਾਰਤ ਨਾਲੋਂ ਸਸਤਾ ਕਿਹੜੇ ਦੇਸ਼ਾਂ 'ਚ ਮਿਲ ਸਕਦਾ ਹੈ iPhone 17, ਵੇਖੋ ਪੂਰੀ ਸੂਚੀ
NEXT STORY