ਗੈਜੇਟ ਡੈਸਕ– ਗੂਗਲ ਨਿਊਜ਼ ਐਪ ਨੂੰ ਵੱਡੀ ਅਪਡੇਟ ਮਿਲੀ ਹੈ। ਇਸ ਅਪਡੇਟ ਤੋਂ ਬਾਅਦ ਗੂਗਲ ਨਿਊਜ਼ ਐਪ ’ਚ ਯੂਜ਼ਰਜ਼ ਇਕ ਤੋਂ ਜ਼ਿਆਦਾ ਭਾਸ਼ਾਵਾਂ ਨੂੰ ਸਿਲੈਕਟ ਕਰਕੇ ਇਕੋ ਸਮੇਂ ਦੋ ਭਾਸ਼ਾਵਾਂ ’ਚ ਖਬਰਾਂ ਪੜ੍ਹ ਸਕਦੇ ਹਨ। ਦੋ ਭਾਸ਼ਾਵਾਂ ’ਚ ਖਬਰਾਂ ਪੜ੍ਹਨ ਲਈ ਯੂਜ਼ਰਜ਼ ਨੂੰ ਐਪ ’ਚ ਭਾਸ਼ਾ ਦੀ ਸੈਟਿੰਗਸ ਕਰਨੀ ਪਵੇਗੀ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਹਿੰਦੀ ਅਤੇ ਅੰਗਰੇਜੀ ਦੋਵੇਂ ਭਾਸ਼ਾਵਾਂ ਜਾਣਦੇ ਹੋ ਤਾਂ ਐਪ ’ਚ ਹਿੰਦੀ ਅਤੇ ਅੰਗਰੇਜੀ ਦੋਵਾਂ ਦਾ ਆਪਸ਼ਨ ਚੁਣ ਸਕਦੇ ਹੋ। ਗੂਗਲ ਨਿਊਜ਼ ਐਪ ਦੀ ਇਹ ਅਪਡੇਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲੇਟਫਾਰਮਾਂ ’ਤੇ ਉਪਲੱਬਧ ਹੈ। ਗੂਗਲ ਨੇ ਕਿਹਾ ਹੈ ਕਿ ਇਹ ਅਪਡੇਟ 141 ਦੇਸ਼ਾਂ ’ਚ 41 ਭਾਸ਼ਾਵਾਂ ਦੇ ਨਾਲ ਜਾਰੀ ਕੀਤੀ ਗਈ ਹੈ।
ਐਪ ’ਚ ਇੰਝ ਕਰੋ ਭਾਸ਼ਾ ਦੀ ਸੈਟਿੰਗ
ਜੇਕਰ ਤੁਸੀਂ ਦੋ ਭਾਸ਼ਾਵਾਂ ’ਚ ਗੂਗਲ ਨਿਊਜ਼ ਐਪ ’ਤੇ ਸਮਾਚਾਰ ਪੜ੍ਹਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਸੈਟਿੰਗ ’ਚ ਜਾ ਕੇ ਡਿਫਾਲਟ ਭਾਸ਼ਾ ਤੋਂ ਇਲਾਵਾ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰੋ। ਇਸ ਤੋਂ ਬਾਅਦ ਰਿਜਨ (ਭਾਰਤ ਜਾਂ ਕੁਝ ਹੋਰ) ਦੀ ਵੀ ਚੋਣ ਕਰੋ।
Mi Air Purifier 3 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY