ਗੈਜੇਟ ਡੈਸਕ– ਗੂਗਲ ਨੇ ਇਸ ਸਾਲ ਆਪਣੇ ਕਈ ਐਪਸ ’ਚ ਡਾਰਕ ਮੋਡ ਫੀਚਰ ਐਡ ਕੀਤਾ ਹੈ ਅਤੇ ਆਖਿਰਕਾਰ ਹੁਣ ਇਹ ਡਾਰਕ ਮੋਡ ‘ਗੂਗਲ ਪੇਅ’ ’ਚ ਵੀ ਆ ਗਿਆਹੈ। ਇਹ ਅਪਡੇਟ ਐਂਡਰਾਇਡ 10 ਦੇ ਰੋਲ ਆਊਟ ਹੋਣ ਤੋਂ ਪਹਿਲਾਂ ਪੇਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਐਂਡਰਾਇਡ 10 ਵੀ ਸਿਸਟਮ-ਵਾਈਡ ਡਾਰਕ ਮੋਡ ਸਪੋਰਟ ਕਰੇਗਾ। ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ, ਗੂਗਲ ਪੇਅ ਦਾ ਨਵਾਂ ਡਾਰਕ ਮੋਡ 2.96.264233179 ਵਰਜ਼ਨ ਨੰਬਰ ਤਹਿਤ ਆਇਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਹੈਂਡਸੈੱਟ ’ਚ ਬੈਟਰੀ ਸੇਵਰ ਮੋਡ ਆਨ ਕਰਦੇ ਹੀ ਇਸ ਐਪ ’ਚ ਆਟੋਮੈਟਿਕਲੀ ਡਾਰਕ ਥੀਮ ਇਨੇਬਲ ਹੋ ਜਾਵੇਗਾ।

ਗੱਲ ਕੀਤੀ ਜਾਵੇ ਲੁੱਕ ਦੀ ਤਾਂ ਇਹ ਪੂਰੀ ਤਰ੍ਹਾਂ ਬਲੈਕ ਤਾਂ ਨਹੀਂ ਪਰ ਇਸ ਦਾ ਟੋਨ ਡਾਰਕ ਗ੍ਰੇਅ ਤੋਂ ਥੋੜ੍ਹਾ ਜ਼ਿਆਦਾ ਹੋਵੇਗਾ। ਜੀ ਪਲੇਅ ਆਈਕਨ ਦਾ ਜੀ ਟਾਪ ’ਤੇ ਕਲਰਫੁਲ ਹੀ ਨਜ਼ਰ ਆਏਗਾ ਅਤੇ ਹੇਠਲੇ ਪਾਸੇ ਨਜ਼ਰ ਆ ਰਹੇ ‘ਪੇਮੈਂਟ ਮੈਥਡ’ ਅਤੇ ‘ਪਾਸ’ ਬਟਨ ਦੇ ਟੈਬ ਲਾਈਟ ਬਲਿਊ ਟੋਨ ’ਚ ਦਿਖਾਈ ਦੇਣਗੇ। ਐਕਟਿਵ ਪੇਜ ਤੋਂ ਲੈ ਕੇ ਕਾਰਡ ਸੇਵਿੰਗ ਪੇਜ ਤਕ ਸਭ ਇਕ ਯੂਨੀਫਾਰਮ ਥੀਮ ’ਚ ਦਿਖਾਈ ਦੇਣਗੇ। ਅਜਿਹਾ ਕਿਹਾ ਜਾ ਰਿਹਾ ਹੈ ਕਿ ਪਲੇਅ ਸਟੋਰ ’ਤੇ ਇਸ ਨੂੰ ਰੋਲ ਆਊਟ ਕਰਨ ਦਾ ਪ੍ਰੋਸੈਸ ਜਾਰੀ ਹੈ ਅਤੇ ਕੁਝ ਹੀ ਦਿਨਾਂ ’ਚ ਅਪਡੇਟਿਡ ਐਪ ਸਾਰੇ ਯੂਜ਼ਰਜ਼ ਲਈ ਉਪਲੱਬਧ ਹੋਵੇਗਾ।
ਗੂਗਲ ਪੇਅ ’ਚ ਡਾਰਕ ਮੋਡ ਦੇ ਨਾਲ ਹੁਣ ਕੰਪਨੀ ਨੇ ਆਪਣੇ ਜ਼ਿਆਦਾਤਰ ਐਪਸ ਨੂੰ ਇਸ ਫੀਚਰ ਦੇ ਨਾਲ ਕਵਰ ਕਰ ਲਿਆ ਹੈ। ਗੂਗਲ ਫਿਟ, ਗੂਲਗ ਫੋਟੋਜ਼, ਗੂਗਲ ਕੀਪ, ਗੂਗਲ ਡ੍ਰਾਈਵ, ਗੂਗਲ ਕਲੰਡਰ, ਗੂਗਲ ਕ੍ਰੋਮ, ਗੂਗਲ ਕੈਲਕੁਲੇਟਰ, ਗੂਗਲ ਡਿਸਕਫੀਡ ਸਮੇਤ ਕਈ ਹੋਰ ਐਪ ਅਜਿਹੇ ਹਨ ਜਿਨ੍ਹਾਂ ਨੂੰ ਇਹ ਨਵੀਂ ਥੀਮ ਮਿਲ ਚੁੱਕੀ ਹੈ ਜਾਂ ਫਿਰ ਐਂਡਰਾਇਡ 10 ’ਚ ਮਿਲਣ ਵਾਲੀ ਹੈ।
ਫਿਲਹਾਲ ਗੂਗਲ ਨੇ ਇਸ ਗੱਲ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਕਿ ਆਖਿਰ ਕਿਸ ਦਿਨ ਐਂਡਰਾਇਡ 10 ਨੂੰ ਰੋਲ ਆਊਟ ਕੀਤਾ ਜਾਵੇਗਾ। ਹਾਲਾਂਕਿ, ਅਜਿਹੀਆਂ ਅਟਕਲਾਂ ਹਨ ਕਿ ਇਸ ਨੂੰ ਪਿਕਸਲ ਫੋਨ ਦੇ ਲਾਂਚ ਯਾਨੀ ਅਕਤੂਬਰ ’ਚ ਪੇਸ਼ ਕੀਤਾ ਜਾ ਸਕਦਾ ਹੈ।
ਮਾਰੂਤੀ CNG ਕਾਰਾਂ ਨਾਲ ਭਰੇਗੀ ਛੋਟੀਆਂ ਡੀਜ਼ਲ ਗੱਡੀਆਂ ਦੀ ਜਗ੍ਹਾ
NEXT STORY