ਗੈਜੇਟ ਡੈਸਕ– ਗੂਗਲ ਨੇ ਆਪਣੇ ਫੋਟੋ ਐਪ Google Photos ’ਚ ਵੱਡਾ ਬਦਲਾਅ ਕਰਦੇ ਹੋਏ ਇਕ ਨਵਾਂ ਐਡਿਟਿੰਗ ਫੀਚਰ ਜੋੜਿਆ ਹੈ ਜੋ ਕਿ ਮਸ਼ੀਨ ਲਰਨਿੰਗ ਤਕਨੀਕ ’ਤੇ ਕੰਮ ਕਰਦਾ ਹੈ। ਗੂਗਲ ਫੋਟੋਜ਼ ’ਚ ਆਇਆ ਇਹ ਨਵਾਂ ਫੀਚਰ ਫੋਟੋ ਦੇ ਹਿਸਾਬ ਨਾਲ ਉਸ ਨੂੰ ਕ੍ਰੋਮ ਕਰਨ ਦਾ ਸੁਝਾਅ ਦੇਵੇਗਾ। ਇਸ ਸੁਝਾਅ ਤੋਂ ਬਾਅਦ ਯੂਜ਼ਰਸ ਕਿਸੇ ਫੋਟੋ ਦੀ ਬ੍ਰਾਈਟਨੈੱਸ, ਕੰਟ੍ਰਾਸਟ ਅਤੇ ਪੋਟਰੇਟ ਇਫੈਕਟ ਦਾ ਇਸਤੇਮਾਲ ਚੰਗੀ ਤਰ੍ਹਾਂ ਕਰ ਸਕਣਗੇ।
ਨਵੀਂ ਅਪਡੇਟ ਦੀ ਜਾਣਕਾਰੀ ਦਿੰਦੇ ਹੋਏ ਗੂਗਲ ਨੇ ਕਿਹਾ ਹੈ ਕਿ ਇਸ ਫੀਚਰ ਰਾਹੀਂ ਤੁਸੀਂ ਫੋਟੋ ਨੂੰ ਇਨਹਾਂਸ ਅਤੇ ਕਲਰ ਪਾਪ ਆਸਾਨੀ ਨਾਲ ਕਰ ਸਕੋਗੇ। ਗੂਗਲ ਨੇ ਇਹ ਵੀ ਕਿਹਾ ਹੈ ਕਿ ਜਲਦ ਹੀ ਪੋਟਰੇਟ, ਲੈਂਡਸਕੇਪਸ, ਸਨਸੇਟਸ ਲਈ ਵੀ ਫੀਚਰ ਜਾਰੀ ਕੀਤਾ ਜਾਵੇਗਾ, ਹਾਲਾਂਕਿ ਇਸ ਨੂੰ ਪਹਿਲਾਂ ਪਿਕਸਲ ਫੋਨ ਲਈ ਜਾਰੀ ਕੀਤਾ ਜਾਵੇਗਾ।
ਗੂਗਲ ਦਾ ਕਹਿਣਾ ਹੈ ਕਿ ਪਿਕਸਲ ਫੋਨ ਲਈ ਪੋਟਰੇਟ ਲਾਈਟਿੰਗ ਦਾ ਵੀ ਫੀਚਰ ਜਲਦ ਹੀ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੋਟਰੇਟ ਮੋਡ ’ਚ ਕਲਿੱਕ ਨਹੀਂ ਕੀਤੀਆਂ ਗਈਆਂ ਤਸਵੀਰਾਂ ’ਚ ਵੀ ਪੋਟਰੇਟ ਲਾਈਟ ਜੋੜੀ ਜਾ ਸਕੇਗੀ। ਗੂਗਲ ਫੋਟੋਜ਼ ਐਪ ’ਚ ਕਿਸੇ ਫੋਟੋ ਨੂੰ ਓਪਨ ਕਰਦੇ ਹੀ ਤੁਹਾਨੂੰ ਨਵੀਂ ਐਡਿਟਿੰਗ ਦੇ ਸਜੈਸ਼ਨ ਮਿਲਣਗੇ। ਦੱਸ ਦੇਈਏ ਕਿ ਗੂਗਲ ਫੋਟੋਜ਼ ਲਈ ਜੁਲਾਈ ’ਚ ਗੂਗਲ ਫੋਟੋਜ਼ ਨੂੰ ਨਵੇਂ ਲੋਗੋ ਅਤੇ ਡਿਜ਼ਾਇਨ ਨਾਲ ਅਪਡੇਟ ਕੀਤਾ ਗਿਆਹੈ ਜਿਸ ਤੋਂ ਬਾਅਦ ਯੂਜ਼ਰਸ ਨੂੰ ਇਸ ਪਲੇਟਫਾਰਮ ’ਚ ਨਵਾਂ ਮੈਪ ਵਿਊ, ਨਵੇਂ ਆਈਕਨ ਅਤੇ ਤਸਵੀਰਾਂ ਆਰਗਨਾਈਜ਼ ਕਰਨ ਲਈ ਤਿੰਨ ਟੈਬਸ ਦੀ ਸੁਵਿਧਾ ਦਿੱਤੀ ਗਈ ਹੈ। ਨਵੇਂ ਗੂਗਲ ਫੋਟੋ ਐਪ ’ਚ ਮੈਮਰੀਜ਼ ਫੀਚਰ ਨੂੰ ਜੋੜਿਆ ਗਿਆ ਹੈ। ਯੂਜ਼ਰਸ ਇਸ ਫੀਚਰ ਰਾਹੀਂ ਪਿਛਲੇ ਕੁਝ ਸਾਲਾਂ ਦੀ ਆਪਣੀਆਂ, ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਚੰਗੀਆਂ ਤਸਵੀਰਾਂ ਅਤੇ ਵੀਡੀਓ ਵੇਖ ਸਕਣਗੇ।
Kawasaki ਜਲਦ ਲਾਂਚ ਕਰਨ ਵਾਲੀ ਹੈ 2021 ਮਾਡਲ Ninja 400, ਸਾਹਮਣੇ ਆਈਆਂ ਤਸਵੀਰਾਂ
NEXT STORY