ਨੈਸ਼ਨਲ ਡੈਸਕ : ਗਾਂਧੀ ਪਰਿਵਾਰ ਦਾ ਨਿੱਜੀ ਖ਼ੁਸ਼ੀਆਂ ਦਾ ਜਸ਼ਨ ਹੁਣ ਜਨਤਕ ਹੋ ਗਿਆ ਹੈ। ਕਾਂਗਰਸ ਜਨਰਲ ਸਕੱਤਰ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਨੇ ਆਪਣੀ ਬਚਪਨ ਦੀ ਦੋਸਤ ਅਵੀਵਾ ਬੇਗ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਵੱਲ ਪਹਿਲਾ ਕਦਮ ਚੁੱਕਿਆ ਹੈ। ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੇ ਰੇਹਾਨ ਅਤੇ ਅਵੀਵਾ ਦੇ ਰਿਸ਼ਤੇ ਬਾਰੇ ਸਾਰੀਆਂ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਪ੍ਰਿਯੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਨੇ ਇੰਸਟਾਗ੍ਰਾਮ 'ਤੇ ਰੇਹਾਨ ਅਤੇ ਅਵੀਵਾ ਦੀਆਂ ਕੁਝ ਫੋਟੋਆਂ ਪੋਸਟ ਕਰਕੇ ਉਨ੍ਹਾਂ ਦੇ ਰਿਸ਼ਤੇ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਵਿਚ ਖ਼ਾਸ ਗੱਲ ਇਹ ਹੈ ਕਿ ਰੇਹਾਨ ਅਤੇ ਅਵੀਵਾ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਹਨ ਅਤੇ ਪਿਛਲੇ ਸੱਤ ਸਾਲਾਂ ਤੋਂ ਇੱਕ ਰਿਸ਼ਤੇ ਵਿੱਚ ਹਨ। ਦੋਸਤੀ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਰਿਸ਼ਤਾਂ ਹੁਣ ਬਹੁਤ ਜਲਦੀ ਹੀ ਵਿਆਹ ਵਿੱਚ ਬਦਲਦ ਵਾਲਾ ਹੈ। ਰੇਹਾਨ ਨੇ ਹਾਲ ਹੀ ਵਿੱਚ ਅਵੀਵਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਇਸ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਦੱਸਿਆ। ਦੋਵੇਂ ਪਰਿਵਾਰ ਇਸ ਰਿਸ਼ਤੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਸ ਤੋਂ ਬਾਅਦ 29 ਦਸੰਬਰ, 2025 ਨੂੰ ਰੇਹਾਨ ਅਤੇ ਅਵੀਵਾ ਨੇ ਬਹੁਤ ਹੀ ਸਾਦੇ ਅਤੇ ਨਿੱਜੀ ਸਮਾਰੋਹ ਵਿੱਚ ਮੰਗਣੀ ਕਰ ਲਈ। ਇਸ ਗੱਲ ਦੀ ਪੁਸ਼ਟੀ ਖੁਦ ਰੇਹਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਵੀਵਾ ਨਾਲ ਇੱਕ ਤਸਵੀਰ ਸਾਂਝੀ ਕਰਕੇ ਕੀਤੀ, ਜਿਸ ਵਿੱਚ ਉਸਨੇ ਇੱਕ ਅੰਗੂਠੀ ਵਾਲਾ ਇਮੋਜੀ ਅਤੇ ਮੰਗਣੀ ਦੀ ਮਿਤੀ ਵੀ ਲਿਖੀ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਪ੍ਰਿਯੰਕਾ ਗਾਂਧੀ ਨੇ ਆਪਣੇ ਪੁੱਤਰ ਅਤੇ ਹੋਣ ਵਾਲੀ ਨੂੰਹ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਭਾਵੁਕ ਸੁਨੇਹਾ ਲਿਖਿਆ। ਉਸਨੇ ਉਨ੍ਹਾਂ ਦੋਵਾਂ ਨੂੰ ਆਪਣਾ ਬੁਹਤ ਸਾਰਾ ਪਿਆਰ ਭੇਜਦੇ ਹੋਏ ਕਿਹਾ ਕਿ ਉਹ ਹਮੇਸ਼ਾ ਇੱਕ ਦੂਜੇ ਲਈ ਪਿਆਰ ਅਤੇ ਸਤਿਕਾਰ ਬਣਾਈ ਰੱਖਣ ਅਤੇ ਜਿਵੇਂ ਬਚਪਨ ਤੋਂ ਸਭ ਤੋਂ ਵਧੀਆ ਦੋਸਤ ਬਣ ਕੇ ਰਹੇ ਹਨ, ਉਸੇ ਤਰ੍ਹਾਂ ਅੱਗੇ ਵੀ ਇਵੇਂ ਰਹਿਣ ਲਈ ਕਿਹਾ। ਰਾਬਰਟ ਵਾਡਰਾ ਨੇ ਵੀ ਇਸ ਖਾਸ ਮੌਕੇ 'ਤੇ ਦਿਲੋਂ ਸੁਨੇਹਾ ਲਿਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਵੱਡਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਮਿਲ ਗਿਆ ਹੈ। ਉਨ੍ਹਾਂ ਨੇ ਦੋਵਾਂ ਦੀ ਜ਼ਿੰਦਗੀ ਖੁਸ਼ੀਆਂ, ਮਜ਼ਬੂਤੀ, ਪਿਆਰ ਅਤੇ ਏਕਤਾ ਨਾਲ ਭਰੇ ਰਹਿਣ ਦੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਤਾਂਕਿ ਉਹ ਹਮੇਸ਼ਾ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧਣ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਦੱਸਿਆ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਨੇ ਰਾਜਸਥਾਨ ਦੇ ਰਣਥੰਬੋਰ ਵਿੱਚ ਨਵੇਂ ਸਾਲ ਦਾ ਸਵਾਗਤ ਕੀਤਾ, ਜਿੱਥੇ ਬੇਗ ਪਰਿਵਾਰ ਵੀ ਮੌਜੂਦ ਸੀ। ਇਸ ਦੌਰਾਨ, ਦੋਵਾਂ ਪਰਿਵਾਰਾਂ ਨੇ ਵੀ ਰੇਹਾਨ ਅਤੇ ਅਵੀਵਾ ਦੇ ਰਿਸ਼ਤੇ ਨੂੰ ਪਰਿਵਾਰਕ ਮਾਮਲਾ ਦੱਸ ਕੇ ਪੁਸ਼ਟੀ ਕੀਤੀ ਹੈ। ਸੂਤਰਾਂ ਅਨੁਸਾਰ, ਵਿਆਹ ਦੀ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
''ਸਾਨੂੰ ਤੁਹਾਡੀ ਚਿੰਤਾ ਹੈ..!'', ਤਿਹਾੜ ਜੇਲ੍ਹ 'ਚ ਬੰਦ ਉਮਰ ਖਾਲਿਦ ਦੇ ਹੱਕ 'ਚ ਨਿੱਤਰੇ New York ਦੇ ਮੇਅਰ ਮਮਦਾਨੀ
NEXT STORY