ਗੈਜੇਟ ਡੈਸਕ- ਸਮਾਰਟਫੋਨ ਦੀ ਦੁਨੀਆ 'ਚ ਐਪਲ ਦੇ ਬਿਨਾਂ ਜੀਵਨ ਅਧੂਰਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਫੋਨ 'ਚ ਮੌਜੂਦ ਹਰ ਐਪ ਸੁਰੱਖਿਅਤ ਨਹੀਂ ਹੈ? ਮੋਬਾਇਲ ਕੰਪਨੀਆਂ ਜੋ ਐਪਸ ਖੁਦ ਬਣਾਉਂਦੀਆਂ ਹਨ, ਉਨ੍ਹਾਂ ਨੂੰ ਫਰਸਟ ਪਾਰਟੀ ਐਪਸ ਕਹਿੰਦੇ ਹਨ, ਜਦੋਂਕਿ ਹੋਰ ਡਿਵੈਲਪਰਾਂ ਵੱਲੋਂ ਬਣਾਏ ਗਏ ਐਪਸ ਥਰਡ-ਪਾਰਟੀ ਐਪਸ ਅਖਵਾਉਂਦੇ ਹਨ। ਜਿਥੇ ਇਹ ਐਪਸ ਸਾਨੂੰ ਸ਼ਾਨਦਾਰ ਫੀਚਰਜ਼ ਅਤੇ ਸਹੂਲਤਾਂ ਦਿੰਦੇ ਹਨ, ਉਥੇ ਹੀ ਅਣਅਧਿਕਾਰਤ ਸੋਰਸ ਤੋਂ ਉਨ੍ਹਾਂ ਨੂੰ ਡਾਊਨਲੋ ਕਰਨਾ ਤੁਹਾਡੇ ਬੈਂਕ ਅਕਾਊਂਟ ਅਤੇ ਨਿੱਜੀ ਡਾਟਾ ਲਈ ਵੱਡਾ ਖਤਰਾ ਬਣ ਸਕਦਾ ਹੈ।
ਕੀ ਹੈ ਥਰਡ-ਪਾਰਟੀ ਐਪਸ
ਇਹ ਉਹ ਐਪ ਹੁੰਦੇ ਹਨ ਜੋ ਤੁਹਾਡੇ ਫੋਨ ਦੇ ਮੈਨਿਊਫੈਕਚਰਰ (ਜਿਵੇਂ ਸੈਮਸੰਗ, ਐਪਲ) ਜਾਂ ਆਪਰੇਟਿੰਗ ਸਿਸਟਮ ਨੇ ਨਾ ਬਣਾਏ ਹੋਣ, ਉਹ ਸਭ ਥਰਡ-ਪਾਰਟੀ ਐਪਸ ਹਨ। ਇਸ ਵਿਚ ਅਧਿਕਾਰਤ ਸਟੋਰਾਂ ਵਾਲੇ ਐਪਸ ਜਿਵੇਂ ਵਟਸਐਪ, ਇੰਸਟਾਗ੍ਰਾਮ, ਨੈੱਟਫਲਿਕਸ ਵਰਗੇ ਐਪਸ ਪਲੇਅ ਸਟੋਰ 'ਤੇ ਮਿਲਦੇ ਹਨ। ਇਹ ਸੁਰੱਖਿਆ ਨਿਯਮਾਂ ਦੀ ਜਾਂਚ ਤੋਂ ਬਾਅਦ ਹੀ ਲਿਸਟ ਹੁੰਦੇ ਹਨ। ਇਸਤੋਂ ਇਲਾਵਾ ਅਣਅਧਿਕਾਰਤ/ਵੈੱਬਸਾਈਟ ਐਪਸ ਜੋ ਗੂਗਲ ਜਾਂ ਐਪਲ ਦੇ ਸਖਤ ਨਿਯਮਾਂ ਤੋਂ ਬਚਣ ਲਈ ਸਿੱਧਾ ਵੈੱਬਸਾਈਟਾਂ (ਏ.ਪੀ.ਕੇ. ਫਾਈਲਾਂ) 'ਤੇ ਉਪਲੱਬਧ ਹੁੰਦੇ ਹਨ। ਇਹ ਸਭ ਤੋਂ ਜ਼ਿਆਦਾ ਜੋਖਮ ਭਰੇ ਹੁੰਦੇ ਹਨ। ਫਿਰ ਕਸਟਮ ਐਪਸ ਆਉਂਦੇ ਹਨ. ਇਹ ਕਿਸੇ ਕੰਪਨੀ ਦੇ ਅੰਦਰ ਸਿਰਫ ਕਰਮਚਾਰੀਆਂ ਦੇ ਇਸਤੇਮਾਲ ਲਈ ਬਣਾਏ ਜਾਂਦੇ ਹਨ ਅਤੇ ਜਨਤਕ ਤੌਰ 'ਤੇ ਉਪਲੱਬਧ ਨਹੀਂ ਹੁੰਦੇ।
ਥਰਡ-ਪਾਰਟੀ ਐਪਸ ਦੇ ਫਾਇਦੇ
ਹਮੇਸ਼ਾ ਫੋਨ ਦੇ ਆਪਣੇ ਐਪਸ 'ਚ ਸੀਮਿਤ ਸੋਰਚ ਹੁੰਦੇ ਹਨ। ਥਰਡ-ਪਾਰਟੀ ਐਪਸ ਇਸੇ ਘਾਟ ਨੂੰ ਪੂਰਾ ਕਰਦੇ ਹਨ। ਉਦਾਹਰਣ ਲਈ, ਇਕ ਥਰਡ-ਪਾਰਟੀ ਕੈਮਰਾ ਐਪ 'ਚ ਤੁਹਾਨੂੰ ਨੈਟਿਵ ਐਪ ਦੇ ਮੁਕਾਬਲੇ ਜ਼ਿਆਦਾ ਫਿਲਟਰਸ, ਮੈਨੁਅਲ ਕੰਟਰੋਲ ਅਤੇ ਐਡਿੰਟਿੰਗ ਟੂਲਸ ਮਿਲ ਸਕਦੇ ਹਨ। ਇਹੀ ਕਾਰਨ ਹੈ ਕਿ ਮਿਊਜ਼ਿਕ, ਪੇਮੈਂਟ ਅਤੇ ਫੋਟੇਗ੍ਰਾਫੀ ਲਈ ਲੋਕ ਥਰਡ-ਪਾਰਟੀ ਐਪਸ ਨੂੰ ਜ਼ਿਆਦਾ ਪਸੰਦ ਕਰਦੇ ਹਨ।
ਥਰਡ-ਪਾਰਟੀ ਐਪਸ ਦੇ ਨੁਕਸਾਨ
ਇਹ ਬਹੁਤ ਖਤਰਨਾਕ ਹੁੰਦੇ ਹਨ। ਸਾਈਬਰ ਅਪਰਾਧ ਦੇ ਇਸ ਦੌਰ 'ਚ ਥਰਡ-ਪਾਰਟੀ ਐਪਸ ਸਕੈਮਰਾਂ ਦਾ ਸਭ ਤੋਂ ਵੱਡਾ ਹਥਿਆਰ ਹਨ। ਇਸ ਵਿਚ ਕਈ ਐਪਸ ਵੀਡੀਓ ਐਡਿਟਿੰਗ ਜਾਂ ਗੇਮ ਦੇ ਨਾਂ 'ਤੇ ਡਾਊਨਲੋਡ ਕਰਾਏ ਜਾਂਦੇ ਹਨ ਪਰ ਉਹ ਬੈਕਗ੍ਰਾਊਂਡ 'ਚ ਤੁਹਾਡਾ ਕਾਨਟੈਕਟ, ਮੈਸੇਜ ਅਤੇ ਗੈਲਰੀ ਦਾ ਡਾਟਾ ਚੋਰੀ ਕਰਦੇ ਹਨ। ਇਸਦੇ ਨਾਲ ਹੀ ਅਣਅਧਿਕਾਰਤ ਸੋਰਚ ਤੋਂ ਡਾਊਨਲੋਡ ਕੀਤੀ ਗਏ ਐਪਸ ਰਾਹੀਂ ਸਕੈਮਰ ਤੁਹਾਡੇ ਫੋਨ 'ਚ ਮਾਲਵੇਅਰ ਭੇਜ ਸਕਦੇ ਹਨ। ਜਿਸ ਨਾਲ ਉਹ ਤੁਹਾਡੇ ਬੈਂਕਿੰਗ ਟ੍ਰਾਂਜੈਕਸ਼ਨ ਨੂੰ ਕੰਟਰੋਲ ਕਰ ਸਕਦੇ ਹਨ ਅਤੇ ਸਭ ਤੋਂ ਵੱਡਾ ਖਤਰਾ ਜਾਸੂਸੀ ਦਾ ਹੁੰਦਾ ਹੈ। ਕਈ ਵੱਡੇ ਐਪਸ 'ਤੇ ਵੀ ਰਾਸ਼ਟਰੀ ਸੁਰੱਖਿਆ ਅਤੇ ਜਾਸੂਸੀ ਦੇ ਦੋਸ਼ ਲੱਗ ਚੁੱਕੇ ਹਨ (ਜਿਵੇਂ ਟਿਕਟੌਕ), ਜਿਸ ਕਾਰਨ ਉਨ੍ਹਾਂ ਨੂੰ ਬੈਨ ਤਕ ਕੀਤਾ ਗਿਆ ਹੈ।
ਐਪ ਡਾਊਨਲੋਡ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਹਮੇਸ਼ਾ ਅਧਿਕਾਰਤ ਸੋਰਸ ਤੋਂ ਜਿਵੇਂ- ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹੀ ਐਪ ਡਾਊਨਲੋਡ ਕਰੋ। ਕਿਸੇ ਅਣਜਾਣ ਲਿੰਕ ਜਾਂ ਵੈੱਬਸਾਈਟ ਤੋਂ ਏ.ਪੀ.ਕੇ. ਫਾਈਲ ਡਾਊਨਲੋਡ ਕਰਨ ਤੋਂ ਬਚੋਂ।
ਰੀਵਿਊ ਅਤੇ ਰੇਟਿੰਗ : ਐਪ ਇੰਸਟਾਲ ਕਰਨ ਤੋਂ ਪਹਿਲਾਂ ਯੂਜ਼ਰਜ਼ ਦੇ ਰੀਵਿਊ ਜ਼ਰੂਰ ਪੜ੍ਹੋ। ਜੇਕਰ ਰੇਟਿੰਗ ਖਰਾਬ ਹੈ ਜਾਂ ਲੋਕ ਫਰਾਡ ਦੀ ਸ਼ਿਕਾਇਤ ਕਰ ਰਹੇ ਹਨ ਤਾਂ ਉਸਨੂੰ ਛੱਡ ਦਿਓ।
ਪਰਮਿਸ਼ਨ ਚੈੱਕ : ਐਪ ਡਾਊਨਲੋਡ ਕਰਨ ਤੋਂ ਬਾਅਦ ਦੇਖੋ ਕਿ ਉਹ ਕੀ-ਕੀ ਪਰਮਿਸ਼ਨ ਮੰਗ ਰਿਹਾ ਹੈ। ਜੇਕਰ ਇਕ ਕੈਲਕੁਲੇਟਰ ਐਪ ਤੁਹਾਡੀ ਲੋਕੇਸ਼ਨ ਜਾਂ ਕਾਨਟੈਕਟ ਦਾ ਐਕਸੈਸ ਮੰਗਦਾ ਹੈ ਤਾਂ ਤੁਰੰਤ ਸਾਵਦਾਨ ਹੋ ਜਾਓ।
ਨਿਯਮਿਤ ਅਪਡੇਟ : ਸਿਰਫ ਉਨ੍ਹਾਂ ਐਪਸ ਨੂੰ ਹੀ ਫੋਨ 'ਚ ਰੱਖੋ ਜੋ ਨਿਯਮਿਤ ਤੌਰ 'ਤੇ ਸਕਿਓਰਿਟੀ ਅਪਡੇਟ ਦਿੰਦੇ ਹਨ।
ਇਸ ਦਿਨ ਲਾਂਚ ਹੋਵੇਗੀ 2026 Tata Punch Facelift, ਨਵੇਂ ਡਿਜ਼ਾਈਨ ਨਾਲ ਮਿਲਣਗੇ ਦਮਦਾਰ ਫੀਚਰਜ਼
NEXT STORY