ਗੈਜੇਟ ਡੈਸਕ– ਪਿਛਲੇ ਹਫਤੇ ਗੂਗਲ ਨੇ ਆਪਣੇ ਇਸ ਸਾਲ ਦੇ ਫਲੈਗਸ਼ਿੱਪ ਸਮਾਰਟਫੋਨ ਪਿਕਸਲ 3 ਅਤੇ ਪਿਕਸਲਤ 3 ਐਕਸ ਐੱਲ ਨੂੰ ਲਾਂਚ ਕੀਤਾ ਸੀ। ਇਹ ਦੋਵੇਂ ਸਮਾਰਟਫੋਨ ਟਾਪ ਆਫ ਦਿ ਲਾਈਨ ਹਾਰਡਵੇਅਰ ਅਤੇ ਬੈਸਟ ਕੈਮਰੇ ਨਾਲ ਆਉਂਦੇ ਹਨ। ਪਿਕਸਲ 3 ਐਕਸ ਐੱਲ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਲਾਂਚ ਤੋਂ ਪਹਿਲਾਂ ਇਸ ਦੇ ਸਾਰੇ ਸਪੈਸੀਫਿਕੇਸ਼ੰਸ ਲੀਕ ਹੋ ਗਏ ਸਨ। ਇਸ ਸਮਾਰਟਫੋਨ ’ਚ 6.3-ਇੰਚ ਦੀ QHD+ display ਦਿੱਤੀ ਗਈ ਹੈ ਅਤੇ ਇਸ ਦੇ ਟਾਪ ’ਤੇ ਨੌਚ ਹੈ।
ਹੁਣ DisplayMate ਦਾ ਮੰਨਣਾ ਹੈ ਕਿ Google Pixel 3 XL ਦੀ ਡਿਸਪਲੇਅ ਸਭ ਤੋਂ ਸ਼ਾਨਦਾਰ ਹੈ। ਸਮਾਰਟਫੋਨ ਅਤੇ ਟੀਵੀ ਵਰਗੇ ਇਲੈਕਟ੍ਰੋਨਿਕ ਡਿਵਾਈਸਿਜ਼ ਦੀ ਡਿਸਪਲੇਅ ਰੇਟਿੰਗ ਦੇਣ ਵਾਲੀ ਡਿਸਪਲੇਅ ਮੈਟ ਨੇ ਪਿਕਸਲ 3 ਐਕਸ ਐੱਲ ਬੇਸਡ ਸਮਾਰਟਫੋਨ ਡਿਸਪਲੇਅ ਰੇਟ ਕੀਤਾ ਹੈ। ਆਪਣੀ ਰੇਟਿੰਗ ਦੌਰਾਨ DisplayMate ਨੇ ਕਿਹਾ ਹੈ ਕਿ ਪਿਕਸਲ 3 ਐਕਸ ਐੱਲ ਦੀ ਡਿਸਪਲੇਅ ਕਾਫੀ ਸ਼ਾਨਦਾਰ ਹੈ ਅਤੇ ਇਸ ਨੂੰ ਹਰ ਡਿਪਾਰਟਮੈਂਟ ’ਚ ਬੈਸਟ ਰੇਟਿੰਗ ਮਿਲੀ ਹੀ। ਕੰਪਨੀ ਦਾ ਕਹਿਣਾ ਹੈ ਕਿ ਪਿਕਸਲ 3 ਐਕਸ ਐੱਲ ਅਜਿਹਾ ਤੀਜਾ ਸਮਾਰਟਫੋਨ ਹੈ ਜਿਸ ਨੂੰ ਹਰ ਡਿਪਾਰਟਮੈਂਟ ’ਚ ਟਾਪ ਰੇਟਿੰਗ ਮਿਲੀ ਹੈ। ਇਸ ਤੋਂ ਪਹਿਲਾਂ ਗਲੈਕਸੀ ਐਸ 9 ਅਤੇ ਗਲੈਕਸੀ ਨੋਟ 9 ਨੂੰ ਅਜਿਹੀ ਰੇਟਿੰਗ ਮਿਲੀ ਸੀ। Pixel 3 XL ਨੂੰ Overall Display Assessment Grade ’ਚ A+ ਰੇਟਿੰਗ ਮਿਲੀ ਹੈ। DisplayMate ਮੁਤਾਬਕ, ਗੂਗਲ ਨੇ ਮਲਟੀਪਲ ਕੁਆਲਿਟੀ ਪੈਰਾਮੀਟਰ ’ਚ ਡਿਸਪਲੇਅ ’ਚ ਸੁਧਾਰ ਕੀਤਾ ਹੈ। ਇਨ੍ਹਾਂ ’ਚ ‘Absolute Picture Quality’ ਅਤੇ ‘Absolute Color Accuracy’ ਵੀ ਸ਼ਾਮਲ ਹਨ।
ਐਪਲ ਦੇ iOS 12 ’ਚ ਆਈ ਸਮੱਸਿਆ, ਸਿਗਨਲ ਕੁਨੈਕਟੀਵਿਟੀ ਇਸ਼ੂ ਨਾਲ ਜੂਝ ਰਹੇ ਹਨ ਯੂਜ਼ਰਸ
NEXT STORY