ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਨੇ ਮੰਗਲਵਾਰ ਨੂੰ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਨੈਕਸਸ ਸੀਰੀਜ਼ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਗੂਗਲ ਨੇ ਦੱਸਿਆ ਕਿ ਹੁਣ ਨੈਕਸਸ ਸੀਰੀਜ਼ ਤਹਿਤ ਭਵਿੱਖ 'ਚ ਕੋਈ ਹੋਰ ਪ੍ਰਾਡਕਟ ਲਾਂਚ ਨਹੀਂ ਕੀਤਾ ਜਾਵੇਗਾ। ਹੁਣ ਗੂਗਲ ਭਵਿੱਖ 'ਚ ਪਿਕਸਲ ਬ੍ਰਾਂਡ ਤਹਿਤ ਸਮਾਰਟਫੋਨ ਲਾਂਚ ਕਰੇਗੀ।
ਗੂਗਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਨੈਕਸਸ ਸੀਰੀਜ਼ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਮਈ 'ਚ ਗੂਗਲ ਨੇ ਨੈਕਸਸ ਪਲੇਅਰ ਨੂੰ ਬਣਾਉਣਾ ਬੰਦ ਕਰ ਦਿੱਤਾ ਸੀ ਅਤੇ ਬਾਅਦ 'ਚ ਇਸ ਨੂੰ ਗੂਗਲ ਸਟੋਰ ਤੋਂ ਵੀ ਹਟਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਗੂਗਲ ਪਿਕਸਲ ਸੀਰੀਜ਼ ਸਮਾਰਟਫੋਨਜ਼ ਅੰਤਰਰਾਸ਼ਟਰੀ ਬਾਜ਼ਾਰ 'ਚ ਕਵਾਈਟ ਬਲੈਕ, ਵੇਰੀ ਸਿਲਵਰ ਅਤੇ 'ਲਿਮਟਿਡ ਆਡੀਸ਼ਨ' ਰਿਅਲੀ ਬਲੂ ਕਲਰ ਵੇਰੀਅੰਟ 'ਚ ਲਾਂਚ ਕੀਤੇ ਗਏ ਹਨ।
ਇਨ੍ਹਾਂ ਸਮਾਰਟਫੋਨਜ਼ ਦੇ ਭਾਰਤ 'ਚ ਸਿਰਫ ਦੋ ਕਲਰ ਵੇਰੀਅੰਟ ਹੀ ਲਿਸਟ ਕੀਤੇ ਗਏ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ 'ਚ ਰਿਅਲੀ ਬਲੂ ਕਲਰ ਵੇਰੀਅੰਟ ਨਹੀਂ ਮਿਲੇਗਾ। ਭਾਰਤ 'ਚ ਗੂਗਲ ਪਿਕਸਲ ਅਤੇ ਗੂਗਲ ਪਿਕਸਲ ਐਕਸ.ਐੱਲ. ਸਮਾਰਟਫੋਨਜ਼ 13 ਅਕਤੂਬਰ ਤੋਂ ਕਵਾਈਟ ਬਲੈਕ ਅਤੇ ਵੇਰੀ ਸਿਲਵਰ ਕਲਰ 'ਚ ਪ੍ਰੀ-ਆਰਡਰ ਲਈ ਉਪਲੱਬਧ ਹੋਣਗੇ। ਕੰਪਨੀ ਨੇ ਦੱਸਿਆ ਹੈ ਕਿ ਇਨ੍ਹਾਂ ਹੈਂਡਸੈੱਟ ਦੀ ਕੀਮਤ 57,000 ਰੁਪਏ ਤੋਂ ਸ਼ੁਰੂ ਹੋਵੇਗੀ।
ਐਪਲ ਨੇ ਬੰਦ ਕੀਤੀ 3rd Gen Apple TV ਦੀ ਵਿਕਰੀ
NEXT STORY