ਵੈੱਬ ਡੈਸਕ- ਭਾਰਤੀ ਔਰਤਾਂ ਦੇ ਰਵਾਇਤੀ ਪਹਿਰਾਵੇ ’ਚ ਸਲਵਾਰ-ਸੂਟ ਹਮੇਸ਼ਾ ਤੋਂ ਇਕ ਵਿਸ਼ੇਸ਼ ਸਥਾਨ ਰੱਖਦਾ ਰਿਹਾ ਹੈ। ਮੁਟਿਆਰਾਂ ਅਤੇ ਔਰਤਾਂ ਦੇ ਵਿਚਕਾਰ ਸਲਵਾਰ-ਸੂਟ ਦਾ ਫੇਵਰੇਟ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਸਾੜ੍ਹੀ, ਲਹਿੰਗਾ-ਚੋਲੀ, ਗਾਊਨ, ਡਿਜ਼ਾਈਨਰ ਸੂਟ ਅਤੇ ਵੈਸਟਰਨ ਵੇਅਰ ਵਰਗੀਆਂ ਕਈ ਆਕਰਸ਼ਕ ਪੋਸ਼ਾਕਾਂ ਦੇ ਬਾਵਜੂਦ ਵੀ ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਸਲਵਾਰ-ਸੂਟ ਨੂੰ ਹੀ ਆਪਣੀ ਪਹਿਲੀ ਪਸੰਦ ਬਣਾਉਂਦੀਆਂ ਹਨ। ਇਸ ਦਾ ਮੁੱਖ ਕਾਰਨ ਇਸ ਦੀ ਆਰਾਮਦਾਇਕ ਪ੍ਰਕਿਰਤੀ, ਬਹੁਪੱਖੀ ਉਪਯੋਗਤਾ ਅਤੇ ਸਦਾਬਹਾਰ ਸਟਾਈਲ ਹੈ। ਅੱਜ ਦੇ ਆਧੁਨਿਕ ਸਮੇਂ ’ਚ ਵੀ ਸਲਵਾਰ-ਸੂਟ ਔਰਤਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣਿਆ ਹੋਇਆ ਹੈ। ਸਲਵਾਰ-ਸੂਟ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ। ਇਹ ਸਦਾਬਹਾਰ ਰਹਿੰਦਾ ਹੈ।
ਬਾਜ਼ਾਰ ’ਚ ਅਨਾਰਕਲੀ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ ਅਤੇ ਪਲੇਅਰ ਸੂਟ ਵਰਗੇ ਕਈ ਆਧੁਨਿਕ ਬਦਲ ਉਪਲਬਧ ਹਨ, ਪਰ ਸਲਵਾਰ-ਸੂਟ ਦੀ ਲੋਕਪ੍ਰਿਯਤਾ ’ਚ ਕੋਈ ਕਮੀ ਨਹੀਂ ਆਈ ਹੈ ਸਗੋਂ ਸਮੇਂ ਦੇ ਨਾਲ ਇਸ ’ਚ ਨਵੇਂ-ਨਵੇਂ ਡਿਜ਼ਾਈਨ, ਪੈਟਰਨ ਅਤੇ ਵਰਕ ਸ਼ਾਮਲ ਹੋ ਕੇ ਇਸ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਹਨ। ਟ੍ਰੈਡੀਸ਼ਨਲ ਲੁੱਕ ਦੇ ਨਾਲ-ਨਾਲ ਮਾਡਰਨ ਟੱਚ ਦੇਣ ਵਾਲੇ ਇਹ ਸਲਵਾਰ-ਸੂਟ ਅੱਜ ਦੀਆਂ ਮੁਟਿਆਰਾਂ ਨੂੰ ਖਾਸ ਤੌਰ ’ਤੇ ਪਸੰਦ ਆ ਰਹੇ ਹਨ। ਸਲਵਾਰ-ਸੂਟ 3 ਪੀਸ ’ਚ ਉਪਲਬਧ ਹੁੰਦਾ ਹੈ ਜਿਸ ’ਚ ਕੁੜਤੀ, ਸਲਵਾਰ (ਬਾਟਮ) ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਕੁੜਤੀ ਦੀ ਲੰਬਾਈ ਦੇ ਅਨੁਸਾਰ ਇਸ ਨੂੰ ਵੱਖ-ਵੱਖ ਕੈਟੇਗਰੀ ’ਚ ਵੰਡਿਆ ਜਾਂਦਾ ਹੈ। ਕੁਝ ਔਰਤਾਂ ਲਾਂਗ ਕੁੜਤੀ ਵਾਲੇ ਸਲਵਾਰ-ਸੂਟ ਨੂੰ ਪਸੰਦ ਕਰਦੀਆਂ ਹਨ, ਤਾਂ ਕੁਝ ਨੂੰ ਮੀਡੀਅਮ ਲੰਬਾਈ ਵਾਲੀ ਕੁੜਤੀ ਪਸੰਦ ਆਉਂਦੀ ਹੈ। ਉੱਥੇ ਹੀ ਕੁਝ ਮੁਟਿਆਰਾਂ ਸ਼ਾਰਟ ਕੁਰਤੀ ਦੇ ਨਾਲ ਸਲਵਾਰ-ਸੂਟ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ। ਕੁੜਤੀ ਦੀ ਨੈੱਕਲਾਈਨ ਵੀ ਵਿਭਿੰਨਤਾ ਲਈ ਹੋਈ ਹੈ।

ਕੁਝ ’ਚ ਸਟ੍ਰੇਟ ਕੁੜਤੀ, ਕੁਝ ’ਚ ਏ-ਲਾਈਨ ਕੁੜਤੀ, ਤਾਂ ਕਈਆਂ ’ਚ ਡੀਪ ਨੈੱਕ ਜਾਂ ਬੈਕ ਸਾਈਡ ਡੀਪ ਨੈੱਕ ਵਾਲੀ ਡੋਰੀ ਵਰਕ ਵਾਲੀਆਂ ਕੁੜਤੀਆਂ ਵੀ ਲੋਕਪ੍ਰਿਯ ਹਨ। ਡਿਜ਼ਾਈਨਰ ਸਲੀਵਜ਼ ਦੇ ਨਾਲ ਬਣੇ ਸਲਵਾਰ-ਸੂਟ ਵੀ ਮੁਟਿਆਰਾਂ ਦੇ ਵਿਚਕਾਰ ਕਾਫ਼ੀ ਟ੍ਰੈਂਡ ’ਚ ਹਨ। ਸਲਵਾਰ ਭਾਵ ਬਾਟਮ ਦੀ ਸਟਾਈਲਿੰਗ ’ਚ ਵੀ ਕਾਫ਼ੀ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ। ਕੁਝ ਸਲਵਾਰ ਦੇ ਪਹੁੰਚੇ ਪਤਲੇ ਅਤੇ ਖੁੱਲ੍ਹੇ ਹੁੰਦੇ ਹਨ, ਜਦਕਿ ਕੁਝ ’ਚ ਕਾਫ਼ੀ ਚੌੜੇ ਅਤੇ ਤੰਗ ਪਹੁੰਚੇ ਹੁੰਦੇ ਹਨ। ਇਹ ਵੱਖ-ਵੱਖ ਕੱਟ ਔਰਤਾਂ ਨੂੰ ਆਪਣੇ ਵਿਅਕਤੀਗਤ ਸਟਾਈਲ ਦੇ ਅਨੁਸਾਰ ਚੁਣਨ ਦਾ ਬਦਲ ਦਿੰਦੇ ਹਨ। ਸਲਵਾਰ ’ਤੇ ਅਕਸਰ ਲੇਸ ਵਰਕ, ਨੈੱਟ ਵਰਕ, ਕਢਾਈ ਅਤੇ ਬਾਡੀ ਵਰਕ ਵਰਗੇ ਆਕਰਸ਼ਕ ਡਿਜ਼ਾਈਨ ਕੀਤੇ ਜਾਂਦੇ ਹਨ ਜੋ ਪੂਰੇ ਸੂਟ ਨੂੰ ਹੋਰ ਸੁੰਦਰ ਬਣਾਉਂਦੇ ਹਨ। ਦੁਪੱਟੇ ਦੀ ਗੱਲ ਕਰੀਏ ਤਾਂ ਇਹ ਸਲਵਾਰ-ਸੂਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਕੁਝ ਸੂਟ ’ਚ ਦੁਪੱਟਾ ਹੈਵੀ ਵਰਕ ਵਾਲਾ ਹੁੰਦਾ ਹੈ ਜਿਸ ’ਚ ਸੂਟ ਦੇ ਨਾਲ ਮੈਚਿੰਗ ਕਢਾਈ, ਲੇਸ ਜਾਂ ਸੀਕੁਐਂਸ ਵਰਕ ਕੀਤਾ ਜਾਂਦਾ ਹੈ। ਉੱਥੇ ਹੀ ਕੁਝ ਸਲਵਾਰ-ਸੂਟ ’ਚ ਹਲਕੇ ਅਤੇ ਨਾਰਮਲ ਦੁਪੱਟੇ ਵੀ ਦਿੱਤੇ ਜਾਂਦੇ ਹਨ ਜੋ ਕੈਜ਼ੂਅਲ ਲੁੱਕ ਲਈ ਜ਼ਿਆਦਾ ਢੁਕਵੇਂ ਹੁੰਦੇ ਹਨ।
ਅੱਜ ਦੀਆਂ ਔਰਤਾਂ ਸਲਵਾਰ-ਸੂਟ ਨੂੰ ਕੈਜ਼ੂਅਲ ਵੇਅਰ ਤੋਂ ਲੈ ਕੇ ਸ਼ਾਪਿੰਗ, ਆਫਿਸ, ਪੂਜਾ-ਪਾਠ ਅਤੇ ਫੈਮਿਲੀ ਫੰਕਸ਼ਨਾਂ ਤੱਕ ਹਰ ਮੌਕੇ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਇਹ ਦਿਨ ਭਰ ਪਹਿਨਣ ’ਚ ਬੇਹੱਦ ਕੰਫਰਟੇਬਲ ਹੁੰਦਾ ਹੈ। ਖਾਸ ਕਰ ਕੇ ਪੂਜਾ ਪ੍ਰੋਗਰਾਮਾਂ ਅਤੇ ਘਰੇਲੂ ਉਤਸਵਾਂ ਦੌਰਾਨ ਸਲਵਾਰ-ਸੂਟ ਔਰਤਾਂ ਦੀ ਪਹਿਲੀ ਪਸੰਦ ਰਹਿੰਦਾ ਹੈ ਕਿਉਂਕਿ ਇਸ ’ਚ ਘੁੰਮਣਾ-ਫਿਰਨਾ ਆਸਾਨ ਹੁੰਦਾ ਹੈ। ਐਕਸੈਸਰੀਜ਼ ਦੇ ਨਾਲ ਸਲਵਾਰ-ਸੂਟ ਨੂੰ ਸਟਾਈਲ ਕਰਨਾ ਵੀ ਔਰਤਾਂ ਦਾ ਸ਼ੌਕ ਹੈ। ਉਹ ਅਕਸਰ ਗੋਗਲਸ, ਪਰਸ, ਬੈਗ ਜਾਂ ਪੋਟਲੀ ਬੈਗ ਦੇ ਨਾਲ ਇਸ ਨੂੰ ਕੰਪਲੀਟ ਕਰਦੀਆਂ ਹਨ। ਹੇਅਰ ਸਟਾਈਲ ’ਚ ਜ਼ਿਆਦਾਤਰ ਮੁਟਿਆਰਾਂ ਬ੍ਰੈਡ ਜਾਂ ਚੋਟੀ ਬਣਾਉਣਾ ਪਸੰਦ ਕਰਦੀਆਂ ਹਨ, ਜਦਕਿ ਕੁਝ ਓਪਨ ਹੇਅਰ ਜਾਂ ਆਧੁਨਿਕ ਹੇਅਰ ਸਟਾਈਲ ਵੀ ਚੁਣਦੀਆਂ ਹਨ। ਟ੍ਰੈਡੀਸ਼ਨਲ ਵੈਲਿਊਜ਼ ਨੂੰ ਬਣਾਈ ਰੱਖਦੇ ਹੋਏ ਇਸ ’ਚ ਮਾਡਰਨ ਡਿਜ਼ਾਈਨ ਅਤੇ ਕੰਫਰਟ ਦਾ ਬਿਹਤਰੀਨ ਮਿਸ਼ਰਣ ਦੇਖਣ ਨੂੰ ਮਿਲਦਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਲੱਖਾਂ ਔਰਤਾਂ ਸਲਵਾਰ-ਸੂਟ ਨੂੰ ਆਪਣਾ ਸਭ ਤੋਂ ਪਸੰਦੀਦਾ ਭਾਰਤੀ ਪਹਿਰਾਵਾ ਮੰਨਦੀਆਂ ਹਨ। ਇਹ ਨਾ ਸਿਰਫ਼ ਸੁੰਦਰ ਹੈ ਸਗੋਂ ਹਰ ਉਮਰ ਦੀਆਂ ਔਰਤਾਂ ਲਈ ਵਿਵਹਾਰਕ ਅਤੇ ਸਟਾਈਲਿਸ਼ ਬਦਲ ਵੀ ਸਾਬਤ ਹੁੰਦਾ ਹੈ।
ਵਾਲਾਂ ਦੀ ਗਰੋਥ ਲਈ ਲਗਾਓ ਰੋਜ਼ਮੇਰੀ ਦਾ ਤੇਲ! ਜਾਣੋ ਵਰਤਣ ਦਾ ਤਰੀਕਾ ਅਤੇ ਫਾਇਦੇ
NEXT STORY