ਗੈਜੇਟ ਡੈਸਕ– ਗੂਗਲ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ’ਤੇ ਕੰਮ ਕਰਦੀ ਹੈ। ਚਾਹੋ ਉਹ ਜੀ-ਮੇਲ ਹੋਵੇ ਜਾਂ ਫਿਰ ਗੂਗਲ+, ਡੋਕਸ ਹੋਣ ਜਾਂ ਫਿਰ ਟਰਾਂਸਲੇਟ, ਯੂਜ਼ਰਜ਼ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਦੇਣ ਅਤੇ ਆਪਣੇ ਪ੍ਰੋਡਕਟ ਨੂੰ ਬਿਹਤਰ ਬਣਾਉਣ ਲਈ ਕੰਪਨੀ ਕਈ ਕੋਸ਼ਿਸ਼ਾਂ ਕਰਦੀ ਹੈ। ਕੁਝ ਅਜਿਹਾ ਹੀ ਕੰਪਨੀ ਨੇ ਗੂਗਲ ਟਰਾਂਸਲੇਟ ਦੇ ਨਾਲ ਕੀਤਾ ਹੈ। ਕੰਪਨੀ ਨੇ ਆਪਣੇ ਇਸ ਪ੍ਰੋਡਕਟ ’ਚ 5 ਵਾਧੂ ਭਾਸ਼ਾਵਾਂ ਨੂੰ ਜੋੜ ਦਿੱਤਾ ਹੈ। ਇਸ ਟਰਾਂਸਲੇਟ ਸਰਵਿਸ ’ਚ 4 ਸਾਲ ਬਾਅਦ ਕਿਸੇ ਭਾਸ਼ਾ ਨੂੰ ਜੋੜਿਆ ਗਿਆ ਹੈ। ਅਜਿਹੇ ’ਚ ਹੁਣ ਕੁਲ ਮਿਲਾ ਕੇ ਗੂਗਲ ਟਰਾਂਸਲੇਟ ’ਚ 108 ਭਾਸ਼ਾਵਾਂ ਹੋ ਗਈਆਂ ਹਨ।
ਗੂਗਲ ਟਰਾਂਸਲੇਟ ’ਚ ਜੁੜੀਆਂ ਇਹ 5 ਨਵੀਆਂ ਭਾਸ਼ਾਵਾਂ
ਕੰਪਨੀ ਦੇ ਅਧਿਕਾਰਤ ਬਲਾਗ ਰਾਹੀਂ ਇਹ ਪਤਾ ਲੱਗਾ ਹੈ ਕਿ ਗੂਗਲ ਟਰਾਂਸਲੇਟ ਹੁਣ ਕਿਨਯਾਰਵੰਡਾ, ਉਡੀਆ, ਤਾਤਰ, ਟਰਕਮਨ ਅਤੇ Uyghur ਭਾਸ਼ਾ ਨੂੰ ਜੋੜਿਆ ਗਿਆ ਹੈ। ਇਨ੍ਹਾਂ ਭਾਸ਼ਾਵਾਂ ਨੂੰ ਪੂਰੇ ਵਿਸ਼ਵ ’ਚ 75 ਮਿਲੀਅਨ ਲੋਕਾਂ ਦੁਆਰਾ ਬੋਲਿਆ ਜਾਂਦਾ ਹੈ। ਇਸ ਲੇਟੈਸਟ ਐਡੀਸ਼ਨ ਤੋਂ ਬਾਅਦ ਹੁਣ ਗੂਗਲ ਟਰਾਂਸਲੇਟ 108 ਭਾਸ਼ਾਵਾਂ ’ਚ ਟਰਾਂਸਲੇਟ ਕਰ ਸਕੋਗੇ।
ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਗੂਗਲ ਟਰਾਂਸਲੇਟ ਵੈੱਬ ਪੇਜਿਸ ’ਤੇ ਮਿਲਣ ਵਾਲੇ ਟਰਾਂਸਲੇਸ਼ਨ ਤੋਂ ਸਿੱਖਦਾ ਹੈ ਪਰ ਜਦੋਂ ਵੈੱਬ ਪੇਜਿਸ ’ਤੇ ਭਾਸ਼ਾਵਾਂ ਦਾ ਕੰਟੈਂਟ ਨਹੀਂ ਮਿਲਦਾ ਤਾਂ ਸਿਸਟਮ ਲਈ ਇਹ ਯੂਜ਼ਰ ਨੂੰ ਸੁਪੋਰਟ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ, ਸਾਡੀ ਮਸ਼ੀਨ ਲਰਨਿੰਗ ਤਕਨੀਕ ’ਚ ਹੋਏ ਐਡਵਾਂਸ ਬਦਲਾਵਾਂ ਦੇ ਚੱਲਦੇ ਅਸੀਂ ਇਨ੍ਹਾਂ ਭਾਸ਼ਾਵਾਂ ਨੂੰ ਗੂਗਲ ਟਰਾਂਸਲੇਟ ਦੇ ਨਾਲ ਜੋੜ ਰਹੇ ਹਾਂ।
ਯੂਜ਼ਰਜ਼ ਨੂੰ ਜਲਦ ਮਿਲੇਗੀ ਅਪਡੇਟ
ਇਸ ਅਪਡੇਟ ਨੂੰ ਅੱਜ ਇਕ ਫੀਸਦੀ ਗੂਗਲ ਟਰਾਂਸਲੇਟ ਯੂਜ਼ਰਜ਼ ਦੇ ਕੋਲ ਰੋਲ ਆਊਟ ਕਰ ਦਿੱਤਾ ਜਾਵੇਗਾ। ਉਥੇ ਹੀ ਬਾਕੀ ਦੇ ਕੋਲ ਕੁਝ ਦਿਨਾਂ ’ਚ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ’ਚ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਵੀ ਸ਼ਾਮਲ ਹੋਣਗੇ। ਇਨ੍ਹਾਂ 5 ਭਾਸ਼ਾਵਾਂ ਲਈ ਟਰਾਂਸਲੇਟ ਸਰਵਿਸ ਟੈਕਸਟ ਟਰਾਂਸਲੇਟ ਅਤੇ ਵੈੱਬਸਾਈਟ ਟਰਾਂਸਲੇਟ ਨੂੰ ਸੁਪੋਰਟ ਕਰੇਗਾ। ਨਾਲ ਹੀ Kinyarwanda, Tatar ਅਤੇ Uyghur ਲਈ ਵਰਚੁਅਲ ਕੀਬੋਰਡ ਇਨਪੁਟ ਸੁਪੋਰਟ ਵੀ ਉਪਲੱਬਧ ਕਰਵਾਇਆ ਗਿਆ ਹੈ।
...ਤਾਂ ਹੁਣ ਦੂਰ ਹੋਵੇਗੀ OnePlus ਸਮਾਰਟਫੋਨਜ਼ ਦੀ ਸਭ ਤੋਂ ਵੱਡੀ ਖਾਮੀ
NEXT STORY