ਜਲੰਧਰ— ਇੰਟਰਨੈੱਟ ਦੁਨੀਆ ਦੀ ਦਿੱਗਜ ਸਰਚ ਇੰਜਣ ਕੰਪਨੀ ਗੂਗਲ ਦੀ ਬਾਦਸ਼ਾਹਤ ਨੂੰ ਚੁਣੌਤੀ ਦੇਣ ਲਈ ਵਿਕੀਪੀਡੀਆ ਨੇ ਕਮਰ ਕਸ ਲਈ ਹੈ। ਕੰਪਨੀ ਜਲਦ ਹੀ ਗੂਗਲ ਸਰਚ ਨੂੰ ਟੱਕਰ ਦੇਣ ਲਈ ਵਿਕੀਪੀਡੀਆ ਆਪਣਾ 'ਨਾਲੇਜ ਇੰਜਣ' ਲੈ ਕੇ ਆ ਰਿਹਾ ਹੈ। ਜੋ ਵਿਕੀਪੀਡੀਆ ਅਤੇ ਉਸ ਨਾਲ ਜੁੜੇ ਵੈੱਬਸਾਇਟਾਂ 'ਤੇ ਮੌਜ਼ੂਦ ਮਟੀਰੀਅਲ ਨੂੰ ਖੋਜ਼ਣ ਦੀ ਸਹੂਲਤ ਦਵੇਗਾ।
ਵਿਕੀਪੀਡੀਆ ਨਾਲੇਜ ਇੰਜਣ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਐਡ ਫ੍ਰੀ ਸਰਚ ਇੰਜਣ ਹੋਵੇਗਾ। ਇਸ 'ਚ ਯੂਜ਼ਰ ਇਕ ਹੀ ਕਲਿੱਕ 'ਤੇ ਮਟੀਰੀਅਲ ਦਾ ਸੋਰਸ ਖੋਜ਼ਣ ਦੇ ਨਾਲ-ਨਾਲ ਹੀ ਸੋਸ਼ਲ ਸਾਈਟ 'ਤੇ ਉਹ ਦੋਸਤਾਂ ਨਾਲ ਸ਼ੇਅਰ ਵੀ ਕਰ ਸਕੋਗੇ। ਗੂਗਲ ਦੇ ਇਲਾਵਾ ਵਿਕੀਪੀਡੀਆ ਦਾ ਇਹ ਸਰਚ ਇੰਜਣ Microsoft bing ਨੂੰ ਵੀ ਟੱਕਰ ਦਵੇਗਾ। ਅਮਰੀਕਾ ਦੇ ਜਾਨ ਐੱਸ ਅਤੇ ਜੇਮਸ ਐੱਲ ਨਾਇਟ ਫਾਊਂਡੇਸ਼ਨ ਨੇ ਨਵੇਂ ਸਰਚ ਇੰਜਣ ਨੂੰ ਬਣਾਉਣ ਲਈ ਵਿਕੀਮੀਡੀਆ ਫਾਊਂਡੇਸ਼ਨ ਨੂੰ 2.5 ਲੱਖ ਡਾਲਰ (ਲਗਭਗ 1.7 ਕਰੋੜ ਰੁਪਏ) ਦੀ ਆਰਥਿਕ ਮਦਦ ਉਪਲੱਬਧ ਕਰਵਾਈ ਹੈ।
ਵਿਕੀਪੀਡੀਆ ਦੇ ਮੁਤਾਬਕ ਨਾਲੇਜ ਇੰਜਣ ਲਈ ਯੂਜ਼ਰ ਦੀ ਪ੍ਰਾਈਵੇਸੀ ਸਭ ਤੋਂ ਜ਼ਿਆਦਾ ਮਾਇਨੇ ਰੱਖਣ ਵਾਲੀ ਹੋਵੇਗੀ। ਇੰਨਾ ਹੀ ਨਹੀਂ, ਨਾਲੇਜ ਇੰਜਣ ਨੂੰ ਵਿਗਿਆਪਨ ਮੁਕਤ ਸੇਵਾ ਰੱਖਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ 'ਤੇ ਕੋਈ ਵੀ ਮਟੀਰੀਅਲ ਵਿਗਿਆਪਨ ਨਹੀਂ, ਬਲਕਿ ਵੈੱਬਸਾਇਟ ਦੀ ਲੋਕਪ੍ਰਿਅਤਾ ਅਤੇ ਭਰੋਸੇਯੋਗ ਦੇ ਅਧਾਰ 'ਤੇ ਦਰਸਾਈ ਜਾਵੇਗੀ।
ਹੋਈ ਸਭ ਤੋਂ ਲੰਬੇ ਸੂਰਜ ਗ੍ਰਹਿ ਦੀ ਖੋਜ
NEXT STORY