ਨਿਊਯਾਰਕ— ਅਜਿਹੇ ਵਿਸ਼ਵ ਦੀ ਕਲਪਨਾ ਕਰੋ ਜਿਥੇ ਹਰ 69 ਸਾਲ ਬਾਅਦ ਲਗਭਗ ਪੂਰਨ ਸੂਰਜ ਗ੍ਰਹਿ ਲਗਦਾ ਹੋਵੇ, ਉਹ ਵੀ ਸਾਢੇ 3 ਸਾਲ ਲਈ। ਅਜਿਹਾ ਹੀ ਹੋ ਰਿਹਾ ਹੈ ਧਰਤੀ ਤੋਂ 10000 ਲਾਈਟ ਈਯਰ ਦੂਰ ਸਥਿਤ ਇਕ ਯੁਗਲ ਤਾਰਾ ਮੰਡਲ 'ਚ। ਇਸ ਨੂੰ ਸਭ ਤੋਂ ਲੰਬਾ ਸੂਰਜ ਗ੍ਰਹਿ ਦੱਸਿਆ ਗਿਆ ਹੈ।
ਇਤ ਨਵੀਂ ਖੋਜ 'ਚ ਵਿਗਿਆਨੀਆਂ ਨੇ ਟੀ.ਵਾਈ.ਸੀ. 2505-672-1 (ਖਗੋਲੀ ਨਾਮਕਰਨ ਦੀ ਸੰਖਿਆ) ਯੁਗਲ ਤਾਰਿਆਂ 'ਚ ਸਭ ਤੋਂ ਲੰਬੇ ਅਤੇ ਸਭ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਲੱਗਣ ਵਾਲੇ ਗ੍ਰਹਿ ਦਾ ਪਤਾ ਲਗਾਇਆ ਹੈ। ਦੋਹਾਂ ਤਾਰਿਆਂ ਦਾ ਅਧਿਕਾਰਤ ਨਾਂ ਅਜੇ ਨਹੀਂ ਰੱਖਿਆ ਗਿਆ ਹੈ। ਟੈਨੇਸੀ ਦੀ ਵਾਂਡਰਬਿਲਟ ਯੂਨੀਵਰਸਿਟੀ ਦੇ ਵਿਗਿਆਨੀ ਜੋਏ ਰੋਡ੍ਰਿਗਸ ਨੇ ਆਪਣੀ ਖੋਜ 'ਚ ਦੱਸਿਆ ਕਿ 2 ਖਾਸ ਖਗੋਲੀ ਪਿੰਡਾਂ ਨਾਲ ਇਹ ਖੋਜ ਕਰਨਾ ਸੰਭਵ ਹੋ ਸਕਿਆ ਹੈ।
ਮੰਗਲ ਤੱਕ ਪਹੁੰਚਣਾ ਹੋਵੇਗਾ ਕੁਝ ਦਿਨਾਂ ਦੀ ਖੇਡ
NEXT STORY