ਗੈਜੇਟ ਡੈਸਕ– ਆਨਲਾਈਨ ਧੋਖੇਬਾਜ਼ੀ ਦੇ ਮਾਮਲੇ ਅੱਜਕਲ ਕਾਫੀ ਤੇਜ਼ੀ ਨਾਲ ਵਧ ਰਹੇ ਹਨ। ਸਾਈਬਰ ਕ੍ਰਿਮੀਨਲਸ ਡੇਟਿੰਗ ਵੈੱਬਸਾਈਟਾਂ ਤੋਂ ਬਾਅਦ ਹੁਣ ਆਨਲਾਈਨ ਮੈਚਮੇਕਿੰਗ ਵੈੱਬਸਾਈਟਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ। ਜੇਕਰ ਤੁਸੀਂ ਵੀ ਲਾਈਫ ਪਾਰਟਨਰ ਲੱਭਣ ਲਈ ਮੈਟ੍ਰੀਮੋਨੀਅਲ ਵੈੱਬਸਾਈਟ 'ਤੇ ਭਰੋਸਾ ਕਰ ਰਹੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
- ਪੁਣੇ ਦੀ ਰਹਿਣ ਵਾਲੀ ਇੰਜੀਨੀਅਰ ਇਸ ਸਕੈਮ ਦਾ ਸ਼ਿਕਾਰ ਬਣੀ ਹੈ। ਮੈਟ੍ਰੀਮੋਨੀਅਲ ਵੈੱਬਸਾਈਟ ਰਾਹੀਂ ਉਹ ਇਕ ਜਾਅਲਸਾਜ਼ ਦੇ ਜਾਲ ਵਿਚ ਫਸ ਗਈ ਅਤੇ ਉਸ ਨੂੰ 10 ਲੱਖ ਰੁਪਏ ਦਾ ਚੂਨਾ ਲੱਗ ਗਿਆ। ਵਰਣਨਯੋਗ ਹੈ ਕਿ ਮੈਟ੍ਰੀਮੋਨੀਅਲ ਸਕੈਮਸ ਵਿਚ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਲੋਕਾਂ ਦੀ ਮਦਦ ਲਈ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਮਨਿਸਟ੍ਰੀ ਆਫ ਹੋਮ ਅਫੇਅਰਸ ਨੇ ਲੋਕਾਂ ਦੀ ਮਦਦ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਈਬਰ ਸੇਫਟੀ ਅਤੇ ਸਾਈਬਰ ਸਕਿਓਰਿਟੀ ਦੇ ਟਵਿਟਰ ਹੈਂਡਲ ਸਾਈਬਰ ਦੋਸਤ ਰਾਹੀਂ ਯੂਜ਼ਰਜ਼ ਨੂੰ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਮੈਰਿਜ ਸਕੈਮ ਤੋਂ ਬਚ ਸਕਦੇ ਹੋ।
- ਯੂਜ਼ਰਜ਼ ਨੂੰ ਸਲਾਹ ਦਿੰਦਿਆਂ ਕਿਹਾ ਗਿਆ ਹੈ ਕਿ ਮੈਟ੍ਰੀਮੋਨੀਅਲ ਵੈੱਬਸਾਈਟ 'ਤੇ ਰਜਿਸਟਰ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਣ ਲਵੋ।
- ਮੈਟ੍ਰੀਮੋਨੀਅਲ ਵੈੱਬਸਾਈਟਾਂ 'ਤੇ ਰਜਿਸਟਰ ਕਰਨ ਲਈ ਨਵੀਂ ਈ-ਮੇਲ ਆਈ. ਡੀ. ਦੀ ਵਰਤੋਂ ਕਰੋ।
- ਵੈੱਬਸਾਈਟ ਦੇ ਰੀਵਿਊਜ਼ ਜ਼ਰੂਰ ਪੜ੍ਹੋ ਅਤੇ ਕਿਸੇ ਵੀ ਮੈਟ੍ਰੀਮੋਨੀਅਲ ਵੈੱਬਸਾਈਟ 'ਤੇ ਭਰੋਸਾ ਕਰਨ ਤੋਂ ਪਹਿਲਾਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਵੀ ਸਲਾਹ ਲਵੋ।
- ਚੰਗਾ ਹੋਵੇਗਾ ਜੇ ਉਨ੍ਹਾਂ ਯੂਜ਼ਰਜ਼ ਨਾਲ ਸੰਪਰਕ ਕੀਤਾ ਜਾਵੇ ਜਿਨ੍ਹਾਂ ਆਨਲਾਈਨ ਮੈਟ੍ਰੀਮੋਨੀਅਲ ਵੈੱਬਸਾਈਟਾਂ ਰਾਹੀਂ ਆਪਣਾ ਲਾਈਫ ਪਾਰਟਨਰ ਲੱਭਿਆ ਹੈ।
- ਗੱਲਬਾਤ ਲਈ ਈ-ਮੇਲ ਦੀ ਵਰਤੋਂ ਕਰੋ ਅਤੇ ਮੈਟ੍ਰੀਮੋਨੀਅਲ ਵੈੱਬਸਾਈਟ 'ਤੇ ਫੋਟੋ, ਫੋਨ ਨੰਬਰ ਤੇ ਐੱਡਰੈੱਸ ਵਰਗੇ ਪਰਸਨਲ ਡਾਟਾ ਵੀ ਸ਼ੇਅਰ ਕਰਨ ਤੋਂ ਰੋਕਿਆ ਗਿਆ ਹੈ।

ਜਾਅਲਸਾਜ਼ ਕਰਦੇ ਹਨ ਪੈਸਿਆਂ ਦੀ ਮੰਗ
ਜਾਅਲਸਾਜ਼ (ਮੁੰਡਾ ਜਾਂ ਕੁੜੀ) ਮੈਟ੍ਰੀਮੋਨੀਅਲ ਵੈੱਬਸਾਈਟਾਂ ਦਾ ਹਵਾਲਾ ਦਿੰਦਿਆਂ ਮਿੱਠੀਆਂ ਗੱਲਾਂ ਵਿਚ ਫਸਾ ਕੇ ਪੈਸੇ ਮੰਗਦੇ ਹਨ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਹੋਣ ਵਾਲੇ ਪਾਰਟਨਰ ਨੇ ਉਨ੍ਹਾਂ ਲਈ ਕੋਈ ਗਿਫਟ ਭੇਜਿਆ ਹੈ ਅਤੇ ਇਸ ਨੂੰ ਹਾਸਲ ਕਰਨ ਲਈ 'ਟੈਕਸ ਮਨੀ' ਦੇ ਨਾਂ 'ਤੇ ਪੈਸੇ ਟਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ।

ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦੈ 3GB ਡਾਟਾ
NEXT STORY