ਜਲੰਧਰ- ਕਾਫੀ ਸਮੇਂ ਤੋਂ ਸਰਕਾਰ ਦੀ ਉਡੀਕੀ ਜਾ ਰਹੀ ਮਾਲਵੇਅਰ ਅਤੇ ਬੋਟਨੈਟ ਕਲੀਨਿੰਗ ਸੈਂਟਰ ਦਾ ਆਪਰੇਸ਼ਨ 20 ਦਸੰਬਰ ਤੋਂ ਸ਼ੁਰੂ ਕਰੇਗੀ। ਇਸ ਪ੍ਰੋਗਰਾਮ ਦਾ ਉਦੇਸ਼ ਕੰਪਿਊਟਰ ਅਤੇ ਮੋਬਾਇਲ ਨੂੰ ਵਾਇਰਸ ਅਤੇ ਨੁਕਸਾਨ ਪਹੁੰਚਾਉਣ ਵਾਲੇ ਸਾਫਟਵੇਅਰ ਤੋਂ ਬਿਨਾ ਕਿਸੇ ਚਾਰਜ ਸੁਰੱਖਿਅਤ ਬਚਾਉਣਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲੇ 'ਚ ਐਡੀਸ਼ਨਲ ਸਕੱਤਰ ਅਜੇ ਕੁਮਾਰ ਨੇ ਟਵੀਟ 'ਤੇ ਲਿਖਿਆ ਹੈ ਕਿ ਡਿਜੀਟਲ ਇੰਡੀਆ 'ਚ ਸਾਈਬਰ ਸੁਰੱਖਿਆ ਦੀ ਦਿਸ਼ਾ 'ਚ ਵੱਡੀ ਪਹਿਲ, 20 ਦਸੰਬਰ ਤੋਂ ਹੋਵੇਗੀ, ਬੋਟਨੈਟ ਕਲੀਨਿੰਗ ਸੈਂਟਰ ਆਫ ਇੰਡੀਆ ਸੀ. ਈ. ਆਰ. ਟੀ. (ਕੰਪਿਊਟਰ ਐਮਰਜੰਸੀ ਰਿਸਪਾਂਸ ਟੀਮ) ਦੀ ਸ਼ੁਰੂਆਤ।
ਬੋਟਨੈਟ 'ਚ ਗੜਬੜੀ ਕਰਨ ਵਾਲੇ ਸਾਫਟਵੇਅਰ ਦਾ ਨਵਾਂ ਨੈੱਟਵਰਕ ਹੈ, ਜੋ ਸੂਚਨਾ ਚੋਰੀ ਕਰ ਸਕਦਾ ਹੈ, ਉਪਕਰਨ ਦੇ ਆਪਰੇਸ਼ਨ ਨੂੰ ਕੰਟਰੋਲ ਕਰ ਸਕਦਾ ਹੈ ਅਤੇ ਸਾਈਬਰ ਹਮਲੇ ਕਰ ਸਕਦਾ ਹੈ, ਜਿਸ ਨਾਲ ਵੈੱਬਸਾਈਟ ਦਾ ਉਪਯੋਗ ਨਹੀਂ ਹੁੰਦਾ ਹੈ। ਸਰਕਾਰ ਨੇ ਇਸ ਗੜਬੜੀ ਨੂੰ ਦੂਰ ਕਰਨ ਲਈ ਇਸ ਨਵੇਂ ਸੁਵਿਧਾ ਕੇਂਦਰ ਦੀ ਸਥਾਪਨਾ ਲਈ 100 ਕਰੋੜ ਰੁਪਏ ਦਾ ਫੈਸਲਾ ਕੀਤਾ ਹੈ। ਪ੍ਰੋਜੈਕਟ ਦੀ ਸ਼ੁਰੂਆਤ 2014 'ਚ ਹੋਣੀ ਸੀ। ਇਸ ਬਾਰੇ 'ਚ ਸੰਪਰਕ ਕੀਤੇ ਜਾਣ 'ਤੇ ਕੁਮਾਰ ਨੇ ਕਿਹਾ ਹੈ ਕਿ 20 ਦਸੰਬਰ ਤੋਂ ਭਾਰਤੀ ਸੀ. ਈ. ਆਰ. ਟੀ. ਇੰਟਰਨੈੱਟ ਸੇਵਾ ਪ੍ਰਦਾਰਥਾਂ ਨੂੰ ਵਾਇਰਸ ਦੇ ਹਮਲੇ ਦੇ ਬਾਰੇ 'ਚ ਸੂਚਨਾ ਦੇਣਾ ਸ਼ੁਰੂ ਕਰੇਗਾ।
ਉਨ੍ਹਾਂ ਨੂੰ ਆਪਣੇ ਸਿਸਟਮ ਨੂੰ ਜੋੜਨਾ ਹੋਵੇਗਾ ਤਾਂ ਕਿ ਬੋਟਨੈਟ ਅਤੇ ਮਾਲਵੇਅਰ ਕਲੀਨਿੰਗ ਸੈਂਟਰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਉਸ ਤੋਂ ਬਾਅਦ ਆਈ. ਐੱਸ. ਪੀ. ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਪੀਸੀ (ਪਰਸਨਲ ਕੰਪਿਊਟਰ) ਅਤੇ ਮੋਬਾਇਲ 'ਚ ਗੜਬੜੀ ਦੇ ਬਾਰੇ 'ਚ ਸਾਵਧਾਨ ਕਰਨਗੇ ਅਤੇ ਇਸ ਮਾਲਵੇਅਰ ਨੂੰ ਦੂਰ ਕਰਨ ਲਈ ਬੋਟਨੈਟ ਦੀ ਵੈੱਬਸਾਈਟ ਨਾਲ ਸਾਫਟਵੇਅਰ ਡਾਊਨਲੋਡ ਕਰਨ ਦੀ ਸਿਫਾਰਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਬੋਟਨੈੱਟ ਸੈਂਟਰ ਨਾਲ ਸਾਫਟਵੇਅਰ ਫ੍ਰੀ 'ਚ ਉਪਲੱਬਧ ਹੋਵੇਗਾ। ਨਵੇਂ ਸਿਸਟਮ ਨਾਲ ਪਰਸਨਲ ਕੰਪਿਊਟਰ ਅਤੇ ਮੋਬਾਇਲ ਫੋਨ 'ਚ ਅਲੱਗ ਤੋਂ 'ਐਂਟੀ-ਵਾਇਰਸ' ਸਥਾਪਿਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕੁਮਾਰ ਨੇ ਕਿਹਾ ਹੈ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ 26 ਦਸੰਬਰ ਤੋਂ ਇਹ ਪੂਰਾ ਸਿਸਟਮ ਆਪਰੇਸ਼ਨ 'ਚ ਆ ਜਾਵੇਗੀ।
ਫਿੰਗਰਪ੍ਰਿੰਟ ਸਕੈਨ ਕਰਨ ਤੋਂ ਬਾਅਦ ਹੀ ਸਟਾਰਟ ਹੋਵੇਗੀ ਕਾਰ
NEXT STORY