ਨਵੀਂ ਦਿੱਲੀ - ਇਲੈਕਟ੍ਰਿਕ ਟੂ-ਵਹੀਲਰ ਲਈ ਸ਼ੁਰੂ ਕੀਤੇ ਗਏ ਸਬਸਿਡੀ ਸਕੀਮ ਨੂੰ ਮਿਲਦੇ ਕਮਜ਼ੋਰ ਰਿਸਪਾਂਸ ਨੂੰ ਵੇਖਦੇ ਹੋਏ ਸਰਕਾਰ ਨੇ ਇਲੈਕਟ੍ਰਿਕ ਟੂ-ਵਹੀਲਰ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਬਸਿਡੀ ਵਿੱਚ ਹੋਰ ਵਾਧਾ ਕਰਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ- ਖੁਸ਼ਖ਼ਬਰੀ: ਜਲਦ ਆਵੇਗੀ ਬੱਚਿਆਂ ਲਈ ਸਪੂਤਨਿਕ-ਵੀ ਦੀ ਨੇਜ਼ਲ ਸਪ੍ਰੇ ਵੈਕਸੀਨ, ਪ੍ਰੀਖਣ ਸ਼ੁਰੂ
FAME India Phase II ਵਿੱਚ ਕੀਤੇ ਗਏ ਤਾਜ਼ੇ ਬਦਲਾਅ ਮੁਤਾਬਕ ਇਲੈਕਟ੍ਰਿਕ ਟੂ-ਵਹੀਲਰ ਵਾਹਨਾਂ 'ਤੇ ਮਿਲਣ ਵਲੇ ਡਿਮਾਂਡ ਇੰਸੈਂਟਿਵ ਨੂੰ 10,000 ਰੁਪਏ ਪ੍ਰਤੀ KWh ਤੋਂ ਵਧਾ ਕੇ 15000 ਰੁਪਏ ਪ੍ਰਤੀ KWh ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਲੈਕਟ੍ਰਿਕ ਟੂ-ਵਹੀਲਰਾਂ 'ਤੇ ਲਾਗੂ ਇੰਸੈਂਟਿਵ ਕੈਪ ਨੂੰ ਉਨ੍ਹਾਂ ਦੀ ਲਾਗਤ ਤੋਂ 20 ਫੀਸਦੀ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ, ਤੰਬਾਕੂ ਉਤਪਾਦ ਵੇਚਣ ਤੋਂ ਪਹਿਲਾਂ ਲੈਣਾ ਹੋਵੇਗਾ ਲਾਇਸੈਂਸ
ਬੈਂਗਲੁਰੂ ਸਥਿਤ Ather Energy ਨੇ ਕਿਹਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਦੇ ਚੱਲਦੇ Ather 450X ਨੂੰ 14500 ਰੁਪਏ ਦੀ ਵਾਧੂ ਸਬਸਿਡੀ ਮਿਲੇਗੀ। ਸੋਸਾਇਟੀ ਆਫ ਮੈਨਿਊਫੈਕਚਰਰ ਆਫ ਇਲੈਕਟ੍ਰਿਕ ਵਹੀਕਲਸ (SMEV) ਦੇ ਤਾਜ਼ੇ ਅੰਕੜਿਆਂ ਮੁਤਾਬਕ ਦਸੰਬਰ 2020 ਤੱਕ ਵਿਕੇ ਕੁਲ 10 ਲੱਖ ਇਲੈਕਟ੍ਰਿਕ ਟੂ-ਵਹੀਲਰ ਵਿੱਚੋਂ ਸਿਰਫ 3 ਫੀਸਦੀ ਟੂ-ਵਹੀਲਰ ਅਜਿਹੇ ਰਹੇ ਹਨ ਜੋ ਸਰਕਾਰ ਦੁਆਰਾ 2019 ਵਿੱਚ ਲਾਂਚ ਕੀਤੇ ਗਏ FAME India Phase II ਸਕੀਮ ਦੇ ਤਹਿਤ ਵੇਚੇ ਗਏ ਹਨ।
ਇਹ ਵੀ ਪੜ੍ਹੋ- ਸੀਰਮ ਇੰਸਟੀਚਿਊਟ ਦੇ ਸੀ.ਈ.ਓ, WHO ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ, ਜਾਣੋਂ ਕੀ ਹੈ ਮਾਮਲਾ
ਇਸ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਦਸੰਬਰ 2020 ਤੱਕ 31,813 ਇਲੈਕਟ੍ਰਿਕ ਟੂ-ਵਹੀਲਰ ਦੀ ਵਿਕਰੀ ਹੋਈ ਹੈ। ਜਨਵਰੀ-ਦਸੰਬਰ ਦੀ ਮਿਆਦ ਵਿੱਚ ਹਾਈ ਸਪੀਡ ਇਲੈਕਟ੍ਰਿਕ ਟੂ-ਵਹੀਲਰ ਦੀ ਵਿਕਰੀ ਦਾ ਅੰਕੜਾ 25,735 ਰਿਹਾ ਹੈ, ਜੋ 2019 ਦੇ 27,224 ਦੇ ਅੰਕੜੇ ਤੋਂ 5 ਫੀਸਦੀ ਘੱਟ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਖ਼ੁਸ਼ਖ਼ਬਰੀ! ਹੁਣ ਪੈਟਰੋਲ ਸਕੂਟਰਾਂ ਤੋਂ ਵੀ ਸਸਤੇ ਹੋਣਗੇ ਇਲੈਕਟ੍ਰਿਕ ਟੂ-ਵ੍ਹੀਲਰ
NEXT STORY