ਨਵੀਂ ਦਿੱਲੀ- ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਫੇਮ ਇੰਡੀਆ ਯੋਜਨਾ ਵਿਚ ਸੋਧ ਕੀਤਾ ਹੈ। ਇਸ ਤਹਿਤ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਸਬਸਿਡੀ ਵਧਾ ਕੇ 15,000 ਰੁਪਏ ਕਰ ਦਿੱਤੀ ਗਈ ਹੈ। ਇਹ ਪਹਿਲਾਂ ਸਾਰੇ ਵਾਹਨਾਂ ਲਈ ਇਕ ਬਰਾਬਰ 10,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਸੀ। ਇਲੈਕਟ੍ਰਿਕ ਦੋਪਹੀਆ ਕੰਪਨੀਆਂ ਨੇ ਇਸ ਨੂੰ ਸ਼ਾਨਦਾਰ ਕਦਮ ਕਰਾਰ ਦਿੱਤਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਇਹ ਵਾਤਵਰਣ ਪੱਖੀ ਵਾਹਨਾਂ ਦੀ ਮੰਗ ਵਧਾਉਣ ਦੀ ਦਿਸ਼ਾ ਵਿਚ ਪਾਸਾ ਪਲਟਣ ਵਾਲਾ ਕਦਮ ਹੋਵੇਗਾ।
ਸਰਕਾਰ ਨੇ ਇਲੈਕਟ੍ਰਿਕ ਦੋਪਹੀਆ ਲਈ ਸਬਸਿਡੀ ਦੀ ਸੀਮਾ ਵਾਹਨ ਲਾਗਤ ਦੇ 40 ਫ਼ੀਸਦੀ ਤੱਕ ਕਰ ਦਿੱਤੀ ਹੈ, ਜੋ ਪਹਿਲਾਂ 20 ਫ਼ੀਸਦੀ ਸੀ। ਇਸ ਬਾਰੇ ਐਥਰ ਐਨਰਜ਼ੀ ਦੇ ਸੀ. ਈ. ਓ. ਤੇ ਸਹਿ-ਸੰਸਥਾਪਕ ਤਰੁਣ ਮਹਿਤਾ ਨੇ ਕਿਹਾ, ''ਫੇਮ-2 ਨੀਤੀ ਵਿਚ ਸੋਧ ਜ਼ਰੀਏ ਸਬਸਿਡੀ ਨੂੰ ਪ੍ਰਤੀ ਕਿਲੋਵਾਟ ਘੰਟਾ (ਕੇ. ਡਬਲਿਊ. ਐੱਚ.) ਲਗਭਗ 50 ਫ਼ੀਸਦੀ ਵਧਾਇਆ ਗਿਆ ਹੈ। ਇਹ ਸ਼ਾਨਦਾਰ ਕਦਮ ਹੈ। ਮਹਾਮਾਰੀ ਵਿਚ ਵੀ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਲਗਾਤਾਰ ਵਧੀ ਹੈ। ਹੁਣ ਸਾਨੂੰ ਬਾਜ਼ਾਰ ਵਿਚ ਜ਼ਬਰਦਸਤ ਤੇਜ਼ੀ ਦੀ ਉਮੀਦ ਹੈ।
ਇਹ ਵੀ ਪੜ੍ਹੋ- ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ
ਉਨ੍ਹਾਂ ਕਿਹਾ ਸਾਡਾ ਅਨੁਮਾਨ ਹੈ ਕਿ 2025 ਤੱਕ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 60 ਲੱਖ ਇਕਾਈ ਤੋਂ ਜ਼ਿਆਦਾ ਹੋ ਜਾਵੇਗੀ।'' ਉਨ੍ਹਾਂ ਕਿਹਾ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧਾਉਣ 'ਤੇ ਜ਼ੋਰ ਦੇ ਰਹੀ ਹੈ। ਇਸ ਤਹਿਤ ਸਥਾਨਕ ਪੱਧਰ 'ਤੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਨਾਲ ਭਾਰਤ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦਾ ਧੁਰਾ ਬਣਾ ਸਕਦਾ ਹੈ। ਸੁਸਾਇਟੀ ਆਫ਼ ਮੈਨੂਫੈਕਚਰਜ਼ ਆਫ ਇਲੈਕਟ੍ਰਿਕ ਵਹੀਕਲਜ਼ (ਐੱਸ. ਐੱਮ. ਈ. ਵੀ.) ਦੇ ਡਾਇਰੈਕਟਰ ਜਨਰਲ, ਸੋਹਿੰਦਰ ਗਿੱਲ ਨੇ ਕਿਹਾ ਕਿ ਹੁਣ ਇਕ ਚਾਰਜ ਵਿਚ 100 ਕਿਲੋਮੀਟਰ ਚੱਲਣ ਵਾਲੇ ਸਿਟੀ ਸਪੀਡ ਇਲੈਕਟ੍ਰਿਕ ਸਕੂਟਰ ਦੀ ਕੀਮਤ 60,000 ਰੁਪਏ ਤੋਂ ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ, 80 ਕਿਲੋਮੀਟਰ ਦੀ ਰੇਂਜ ਵਾਲੇ ਤੇਜ਼ ਰਫ਼ਤਾਰ ਸਕੂਟਰ ਦੀ ਕੀਮਤ ਲਗਭਗ ਇਕ ਲੱਖ ਰੁਪਏ ਬੈਠੇਗੀ।
ਇਹ ਵੀ ਪੜ੍ਹੋ- ਝੋਨੇ ਦੇ MSP ਨੂੰ ਲੈ ਕੇ ਕੈਪਟਨ ਦੀ ਮੰਗ 'ਤੇ ਮਾਹਰਾਂ ਨੇ ਜਤਾਈ ਵੱਡੀ ਚਿੰਤਾ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਝੋਨੇ ਦੇ MSP ਨੂੰ ਲੈ ਕੇ ਕੈਪਟਨ ਦੀ ਮੰਗ 'ਤੇ ਮਾਹਰਾਂ ਨੇ ਜਤਾਈ ਵੱਡੀ ਚਿੰਤਾ
NEXT STORY