ਗੈਜੇਟ ਡੈਸਕ - AI ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਕ ਤਾਜ਼ਾ ਰਿਪੋਰਟ ਦੇ ਅਨੁਸਾਰ, ਐਂਥ੍ਰੋਪਿਕ ਨੇ ਸ਼ੁਰੂ 'ਚ ਮਿਥੋਸ ਏਆਈ ਮਾਡਲ ਦੀ ਜਾਂਚ ਕਰਨ ਲਈ ਕੁਝ ਕੰਪਨੀਆਂ ਦੀ ਚੋਣ ਕੀਤੀ। ਇਸ ਦੌਰਾਨ ਅਮਰੀਕੀ ਸਰਕਾਰ ਦੇ ਹੁਕਮ ਤੋਂ ਬਾਅਦ ਹੋਰ ਵਰਜਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਕੁਝ ਕੰਪਨੀਆਂ ਕੋਲ ਅਜੇ ਵੀ ਸਿਸਟਮ ਦੇ ਪ੍ਰੀਵਿਊ ਤੱਕ ਪਹੁੰਚ ਹੈ।
ਮਿਲੀ ਜਾਣਕਾਰੀ ਅਨੁਸਾਰ, ਕਲਾਉਡ ਬਣਾਉਣ ਵਾਲੀ ਕੰਪਨੀ ਨੇ ਗਲਾਸਵਿੰਗ ਪ੍ਰੋਗਰਾਮ ਦੇ ਤਹਿਤ ਲਗਭਗ 200 ਸੰਗਠਨਾਂ (ਅਮਰੀਕੀ ਸਰਕਾਰ ਸਮੇਤ) ਤੱਕ ਮਿਥੋਸ ਪ੍ਰੀਵਿਊ ਐਕਸੈਸ ਨੂੰ ਸੀਮਤ ਕਰ ਦਿੱਤਾ ਸੀ। ਇਹ ਕਦਮ ਮਾਡਲ ਵੱਲੋਂ ਹਜ਼ਾਰਾਂ ਸਾਫਟਵੇਅਰ ਕਮਜ਼ੋਰੀਆਂ ਦੀ ਪਛਾਣ ਕਰਨ ਤੋਂ ਬਾਅਦ ਚੁੱਕਿਆ ਗਿਆ ਸੀ।
ਮਿਥੋਸ ਦਾ ਇਕ ਘੱਟ ਸ਼ਕਤੀਸ਼ਾਲੀ ਵਰਜਨ ਜਨਤਕ ਤੌਰ 'ਤੇ ਜਾਰੀ ਕੀਤਾ ਗਿਆ ਸੀ ਪਰ ਬਾਅਦ 'ਚ ਇਸਨੂੰ ਵਾਸ਼ਿੰਗਟਨ ਦੇ ਨਿਰਯਾਤ ਨਿਯੰਤਰਣ ਨਿਰਦੇਸ਼ਾਂ ਦੇ ਤਹਿਤ ਬੰਦ ਕਰ ਦਿੱਤਾ ਗਿਆ, ਜਿਸ ਨਾਲ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਸਾਰੇ ਵਿਦੇਸ਼ੀ ਨਾਗਰਿਕਾਂ ਤੱਕ ਪਹੁੰਚ ਰੋਕ ਦਿੱਤੀ ਗਈ। ਡ੍ਰੈਗੋਸ ਅਤੇ ਸਿਸਕੋ ਸਿਸਟਮ ਵਰਗੀਆਂ ਕੰਪਨੀਆਂ ਨੇ ਇਰ ਨਿਊਜ਼ ਏਜੰਸੀ ਨੂੰ ਪੁਸ਼ਟੀ ਕਰ ਦੱਸਿਆ ਕਿ ਉਨ੍ਹਾਂ ਕੋਲ ਮਿਥੋਸ ਪ੍ਰੀਵਿਊ ਤੱਕ ਪਹੁੰਚ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਐਂਥਰੋਪਿਕ ਵਿਅਕਤੀਗਤ ਗਲਾਸਵਿੰਗ ਮੈਂਬਰਾਂ ਨੂੰ ਕਿਵੇਂ ਪਹੁੰਚ ਦੇ ਰਿਹਾ ਸੀ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਯੂਰਪੀਅਨ ਸਾਈਬਰ ਸੁਰੱਖਿਆ ਏਜੰਸੀ ਐਨੀਸਾ, ਜਿਸ ਨੂੰ ਅਮਰੀਕੀ ਸਰਕਾਰ ਦੁਆਰਾ ਬਲੌਕ ਕੀਤੇ ਜਾਣ ਤੋਂ ਪਹਿਲਾਂ ਗਲਾਸਵਿੰਗ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ, ਨੂੰ ਸੂਚਿਤ ਕੀਤਾ ਗਿਆ ਸੀ ਕਿ ਹੁਣ ਪਹੁੰਚ ਨਹੀਂ ਦਿੱਤੀ ਜਾਵੇਗੀ। ਐਂਥ੍ਰੋਪਿਕ, ਜੋ ਕਿ ਇਕ IPO ਦੀ ਤਿਆਰੀ ਕਰ ਰਿਹਾ ਹੈ, ਦੇ ਇਸ ਸਾਲ ਸਰਕਾਰ ਨਾਲ ਸਬੰਧਾਂ 'ਚ ਖਟਾਸ ਆ ਗਈ ਜਦੋਂ ਇਸਨੇ ਅਮਰੀਕੀ ਫੌਜ ਨੂੰ ਘਰੇਲੂ ਨਿਗਰਾਨੀ ਅਤੇ ਪੂਰੀ ਤਰ੍ਹਾਂ ਸਵੈਚਾਲਿਤ ਹਥਿਆਰ ਪ੍ਰਣਾਲੀਆਂ ਲਈ ਆਪਣੇ AI ਮਾਡਲਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਧੜਾ-ਧੜ ਵਿਕ ਰਹੇ ਸੈਕਿੰਡ ਹੈਂਡ ਗੱਡੀਆਂ ਤੇ ਮੋਬਾਈਲ! ਨਵੀਂ ਸਰਚ 'ਚ ਹੋਇਆ ਖ਼ੁਲਾਸਾ
NEXT STORY