ਗੈਜੇਟ ਡੈਸਕ - ਜੇਕਰ ਤੁਸੀਂ 10,000 ਰੁਪਏ ਤੋਂ ਘੱਟ ਬਜਟ 'ਚ ਇਕ ਸ਼ਕਤੀਸ਼ਾਲੀ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ Itel Zeno 100 ਤੁਹਾਡੇ ਲਈ ਇਕ ਬਿਹਤਰੀਨ ਵਿਕਲਪ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇਸ ਬਜਟ ਫੋਨ 'ਚ ਕਈ ਅਜਿਹੇ ਫੀਚਰਸ ਦਿੱਤੇ ਹਨ ਜੋ ਆਮ ਤੌਰ 'ਤੇ ਮਹਿੰਗੇ ਫੋਨਾਂ 'ਚ ਦੇਖਣ ਨੂੰ ਮਿਲਦੇ ਹਨ।
ਸ਼ਾਨਦਾਰ ਰੈਮ ਅਤੇ ਪਰਫਾਰਮੈਂਸ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਰੈਮ ਹੈ। ਇਸ 'ਚ 4GB ਫਿਜ਼ੀਕਲ ਰੈਮ ਦੇ ਨਾਲ 8GB ਵਰਚੁਅਲ ਰੈਮ ਦਾ ਸਪੋਰਟ ਮਿਲਦਾ ਹੈ, ਜਿਸ ਨਾਲ ਇਹ ਕੁੱਲ 12GB ਰੈਮ ਦੀ ਪਾਵਰ ਦਿੰਦਾ ਹੈ। ਫੋਨ 'ਚ ਬਿਹਤਰ ਸਪੀਡ ਅਤੇ ਮਲਟੀਟਾਸਕਿੰਗ ਲਈ Unisoc T7100 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
ਡਿਸਪਲੇਅ ਅਤੇ ਡਿਜ਼ਾਈਨ
ਇਸ ਸਮਾਰਟਫੋਨ 'ਚ 6.67 ਇੰਚ ਦੀ ਡਿਸਪਲੇਅ ਹੈ ਜੋ 90Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਤੋਂ ਇਲਾਵਾ, ਇਸ 'ਚ ਇਕ ਖ਼ਾਸ 'ਡਾਇਨਾਮਿਕ ਬਾਰ' ਫੀਚਰ ਦਿੱਤਾ ਗਿਆ ਹੈ ਜੋ ਯੂਜ਼ਰਸ ਨੂੰ ਲਾਈਵ ਅਲਰਟ ਦਿਖਾਉਂਦਾ ਹੈ। ਸੁਰੱਖਿਆ ਲਈ ਫੋਨ ਦੇ ਸਾਈਡ 'ਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ।
ਬੈਟਰੀ ਅਤੇ ਕੈਮਰਾ
ਫੋਨ 'ਚ 5000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ, ਜੋ 10W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ (ਪਿਛਲੇ) ਹਿੱਸੇ 'ਚ 8 ਮੈਗਾਪਿਕਸਲ ਅਤੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ।
ਕੀਮਤ ਅਤੇ ਮਿਲਣ ਵਾਲੇ ਆਫਰਸ
Itel Zeno 100 ਦੇ 4GB ਰੈਮ ਅਤੇ 64GB ਸਟੋਰੇਜ ਵੇਰੀਐਂਟ ਦੀ ਕੀਮਤ 8,699 ਰੁਪਏ ਰੱਖੀ ਗਈ ਹੈ। ਜੇਕਰ ਤੁਸੀਂ ਇਸ ਨੂੰ ਐਮਾਜ਼ਾਨ (Amazon) ਤੋਂ SBI ਕ੍ਰੈਡਿਟ ਕਾਰਡ EMI ਰਾਹੀਂ ਖਰੀਦਦੇ ਹੋ, ਤਾਂ ਤੁਹਾਨੂੰ 10% (1,000 ਰੁਪਏ ਤੱਕ) ਦੀ ਤੁਰੰਤ ਛੋਟ ਵੀ ਮਿਲ ਸਕਦੀ ਹੈ।
ਹੋਰ ਖ਼ਾਸ ਗੱਲਾਂ :-
- ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਰਾਹੀਂ 2 TB ਤੱਕ ਵਧਾਇਆ ਜਾ ਸਕਦਾ ਹੈ।
- ਇਹ ਫੋਨ ਮਿਲਟਰੀ ਗ੍ਰੇਡ ਡ੍ਰੌਪ ਰੈਜ਼ਿਸਟੈਂਸ ਦੇ ਨਾਲ ਆਉਂਦਾ ਹੈ।
- ਕਮਜ਼ੋਰ ਨੈੱਟਵਰਕ ਵਾਲੇ ਖੇਤਰਾਂ ਲਈ ਇਸ 'ਚ 'ਅਲਟ੍ਰਾਲਿੰਕ' ਫੀਚਰ ਦਿੱਤਾ ਗਿਆ ਹੈ।
6G ਨੈੱਟਵਰਕ ਦੀ ਦੌੜ 'ਚ ਅਮਰੀਕਾ ਅਤੇ ਚੀਨ ਸਭ ਤੋਂ ਅੱਗੇ, ਭਾਰਤ ਦੇ ਪਛੜਨ ਦਾ ਲੱਗਿਆ ਅੰਦਾਜ਼ਾ
NEXT STORY