ਗੈਜੇਟ ਡੈਸਕ- honda Civic ਕਰੀਬ ਪੰਜ ਸਾਲ ਬਾਅਦ ਭਾਰਤ 'ਚ ਵਾਪਸੀ ਕਰਨ ਨੂੰ ਤਿਆਰ ਹੈ। 2019 Honda Civic ਮਾਰਚ 'ਚ ਲਾਂਚ ਹੋਣ ਵਾਲੀ ਹੈ, ਉਸ ਤੋਂ ਪਹਿਲਾਂ ਕੰਪਨੀ ਨੇ ਇਸ ਦੇ ਇੰਜਣ 'ਤੇ ਮਾਇਲੇਜ ਦੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਨਵੀਂ ਸਿਵਿਕ ਦੋ ਇੰਜਣ (ਪਟਰੋਲ-ਡੀਜਲ) ਆਪਸ਼ਨ 'ਚ ਆਵੇਗੀ। ਡੀ-ਸੈਗਮੈਂਟ ਸੇਡਾਨ ਹੌਂਡਾ ਸਿਵਿਕ ਦਾ ਮਾਈਲੇਜ ਇਸ ਦੀ ਮੁਕਾਬਲੇਬਾਜ ਕਾਰਾਂ Toyota Corolla, Skoda Octavia ਅਤੇ Hyundai Elantra ਤੋਂ ਜ਼ਿਆਦਾ ਹੈ। ਨਵੀਂ ਕਾਰ ਦਾ ਲੁੱਕ ਵੀ ਪਹਿਲਾਂ ਤੋਂ ਸ਼ਾਨਦਾਰ ਹੈ।
ਇੰਜਣ
ਨਵੀਂ-ਜਨਰੇਸ਼ਨ ਹੌਂਡਾ ਸਿਵਿਕ 'ਚ 1.6-ਲਿਟਰ,DOHC, i-DTEC ਡੀਜਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 118 bhp ਦਾ ਪਾਵਰ ਤੇ 300 Nm ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ 6- ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇੰਜਣ 26.8 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਈਲੇਜ ਦੇਵੇਗਾ। ਉਥੇ ਹੀ, ਇਸ ਦੀ ਕੰਪੀਟੀਟਰ ਸੇਡਾਨ ਟੋਇਟਾ ਕੋਰੋਲਾ ਤੇ ਹੁੰਡਈ ਦੀ ਐਲਾਂਟਰਾ ਦਾ ਡੀਜਲ ਇੰਜਣ 23 ਕਿਲੋਮੀਟਰ ਪ੍ਰਤੀ ਲਿਟਰ, ਜਦੋਂ ਕਿ ਸਕੋਡਾ ਆਕਟਾਵਿਆ ਦਾ ਡੀਜਲ ਇੰਜਣ 21 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦਿੰਦਾ ਹੈ।
ਨਵੀਂ ਹੌਂਡਾ ਸਿਵਿਕ 1.8-ਲਿਟਰ ਪਟਰੋਲ ਇੰਜਣ 'ਚ ਵੀ ਉਪਲੱਬਧ ਹੋਵੇਗੀ। ਇਹ ਇੰਜਣ 138 bhp ਦਾ ਪਾਵਰ ਅਤੇ 174Nm ਟਾਰਕ ਜਨਰੇਟ ਕਰਦਾ ਹੈ। ਇਸ 'ਚ ਸਿਰਫ CVT ਗਿਅਰਬਾਕਸ ਦਾ ਆਪਸ਼ਨ ਹੈ। ਹੌਂਡਾ ਦਾ ਦਾਅਵਾ ਹੈ ਕਿ ਇਹ ਇੰਜਣ 16.5 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਈਲੇਜ ਦਿੰਦਾ ਹੈ। ਖਾਸਬਾਤ ਇਹ ਹੈ ਕਿ ਸਿਵਿਕ ਦਾ ਪੈਟਰੋਲ ਇੰਜਣ BS6 ਐਮਿਸ਼ਨ ਨਾਰਮਸ ਦੇ ਸਮਾਨ ਹੈ ਤੇ ਇਸ ਨੂੰ ਅਸਾਨੀ ਨਾਲ BS4 ਫਿਊਲ 'ਤੇ ਚਲਾਇਆ ਜਾ ਸਕਦਾ ਹੈ।
ਸਟਾਈਲਿੰਗ
ਨਵੀਂ ਸਿਵਿਕ ਦੀ ਸਟਾਈਲਿੰਗ ਪਹਿਲਾਂ ਤੋਂ ਵੱਖ, ਪ੍ਰੀਮੀਅਮ ਤੇ ਸਪੋਰਟੀ ਹੈ। ਇਸ ਦੀ ਲੰਬਾਈ 4656 mm, ਚੋੜਾਈ 1799 mm, ਉਚਾਈ 1433 mm ਤੇ ਵ੍ਹੀਲਬੇਸ 2700 mm ਹੈ। ਨਵੀਂ ਜਨਰੇਸ਼ਨ ਸਿਵਿਕ ਦਾ ਗਰਾਊਂਡ ਕਲਿਅਰੈਂਸ 170 mm ਹੈ। ਇਸ 'ਚ 17-ਇੰਚ ਦੇ ਅਲੌਏ ਵ੍ਹੀਲਜ ਦਿੱਤੇ ਗਏ ਹਨ।
ਕਾਰ ਦੀ ਰੂਫਲਾਈਨ ਕੂਪੇ ਕਾਰ ਦੀ ਤਰ੍ਹਾਂ ਵਿੱਖਦੀ ਹੈ। ਇਸ ਚ ਐੱਲ. ਈ. ਡੀ. ਹੈੱਡਲੈਂਪਸ ਤੇ ਟੇਲਲੈਂਪਸ ਤੇ ਐੱਲ. ਈ. ਡੀ ਡੀ. ਆਰ. ਐੱਲ ਹਨ। ਕਾਰ ਦਾ ਫਰੰਟ ਬੰਪਰ ਸਪੋਰਟੀ ਹੈ, ਜਿਸ 'ਚ ਫਾਗ ਲੈਂਪ ਹਾਊਸਿੰਗ 'ਤੇ ਕਰੋਮ ਫਿਨੀਸ਼ ਤੇ ਗਰਿਲ 'ਤੇ ਪਿਆਨੋ ਬਲੈਕ ਫਿਨਿਸ਼ ਹੈ।
ਤੁਹਾਡੀ ਟਰਡੀਸ਼ਨਲ ਵਾਚ ਨੂੰ ਸਮਾਰਟ ਬਣਾ ਦੇਵੇਗਾ Sony ਦਾ ਇਹ ਸਟਰੈਪ
NEXT STORY