ਨਵੀਂ ਦਿੱਲੀ- ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ ਭਾਰਤ ਵਿਚ ਆਪਣੇ ਫਲੈਗਸ਼ਿਪ ਮਾਡਲ '2021 ਗੋਲਡ ਵਿੰਗ ਟੂਰ' ਲਗਜ਼ਰੀ ਬਾਈਕ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਨੇ ਗੁਰੂਗ੍ਰਾਮ, ਮੁੰਬਈ, ਬੇਂਗਲੁਰੂ ਅਤੇ ਇੰਦੌਰ ਵਿਚ ਸਥਿਤ ਆਪਣੇ ਪ੍ਰੀਮੀਅਮ ਰਿਟੇਲ ਸਟੋਰ 'ਹੋਂਡਾ ਬਿਗਵਿੰਗ ਟਾਪਲਾਈਨ' ਜ਼ਰੀਏ ਨਵੀਂ ਗੋਲਡ ਵਿੰਗ ਬਾਈਕ ਦੀ ਡਿਲਿਵਰੀ ਕਰਨੀ ਸ਼ੁਰੂ ਕੀਤੀ ਹੈ। ਜਾਪਾਨੀ ਟੂ-ਵ੍ਹੀਲਰ ਬ੍ਰਾਂਡ ਨੇ ਇਹ ਵੀ ਕਿਹਾ ਕਿ ਇਸ ਪ੍ਰੀਮੀਅਮ ਟੂਰਿੰਗ ਮੋਟਰਸਾਈਕਲ ਦਾ ਪਹਿਲਾ ਬੈਚ ਬੁਕਿੰਗ ਖੁੱਲ੍ਹਣ ਦੇ 24 ਘੰਟਿਆਂ ਅੰਦਰ ਪੂਰੀ ਤਰ੍ਹਾਂ ਬੁੱਕ ਹੋ ਗਿਆ ਸੀ।
ਹੋਂਡਾ ਮੋਟਰਸਾਈਕਲ ਨੇ ਇਸ ਨੂੰ 16 ਜੂਨ ਨੂੰ ਲਾਂਚ ਕੀਤਾ ਸੀ। ਹੋਂਡਾ ਗੋਲਡ ਵਿੰਗ ਟੂਰ ਭਾਰਤੀ ਬਾਜ਼ਾਰ ਵਿਚ ਦੋ ਸੰਸਕਰਣਾਂ ਵਿਚ ਉਪਲਬਧ ਹੈ। ਇਕ ਮਾਡਲ ਮੈਨੂਅਲ ਗਿਅਰਬਾਕਸ ਨਾਲ ਆਉਂਦਾ ਹੈ, ਜਦੋਂ ਕਿ ਦੂਜਾ ਏਅਰਬੈਗ ਨਾਲ ਡਿਊਲ ਕਲੱਚ ਟ੍ਰਾਂਸਮਿਸ਼ਨ (ਡੀ. ਸੀ. ਟੀ.) ਵਿਚ ਉਪਲਬਧ ਹੈ। ਉੱਥੇ ਹੀ, ਇਸ ਕੀਮਤ ਦੀ ਗੱਲ ਕਰੀਏ ਤਾਂ ਮੈਨੂਅਲ ਮਾਡਲ ਦੀ ਕੀਮਤ, 37,20,342 ਰੁਪਏ (ਐਕਸ-ਸ਼ੋਅਰੂਮ) ਹੈ, ਜਦੋਂ ਕਿ ਡੀ. ਸੀ. ਟੀ. ਮਾਡਲ ਦੀ ਕੀਮਤ 39,16,055 ਰੁਪਏ (ਐਕਸ-ਸ਼ੋਅਰੂਮ) ਹੈ। ਇਸ ਮੋਟਰਸਾਈਕਲ ਦਾ ਇੰਜਣ 1,833 ਸੀਸੀ ਦਾ ਹੈ। ਇਸ ਬਾਈਕ ਵਿਚ ਕਈ ਸ਼ਾਨਦਾਰ ਫ਼ੀਚਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਲੰਮੀ ਹੈ। ਭਾਰਤ ਵਿਚ ਇਸ ਮੋਟਰਸਾਈਕਲ ਦੀ ਜਪਾਨ ਤੋਂ ਕੰਪਲੀਟ ਬਿਲਟ ਯੂਨਿਟ (ਸੀ. ਬੀ. ਯੂ.) ਜ਼ਰੀਏ ਵਿਕਰੀ ਕੀਤੀ ਜਾ ਰਹੀ ਹੈ।
ਫ੍ਰਾਂਸੀਸੀ ਪ੍ਰਕਾਸ਼ਕਾਂ ਨਾਲ ਵਿਵਾਦਾਂ 'ਚ 'ਗੂਗਲ' 'ਤੇ ਲੱਗਾ 59.2 ਕਰੋੜ ਡਾਲਰ ਦਾ ਜੁਰਮਾਨਾ
NEXT STORY