ਗੈਜੇਟ ਡੈਸਕ - ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Honor ਆਪਣੀ ਨਵੀਂ X-ਸੀਰੀਜ਼ ਦੇ ਤਹਿਤ ਇਕ ਦਮਦਾਰ ਸਮਾਰਟਫੋਨ Honor X80 5G ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 10,000mAh ਦੀ ਵਿਸ਼ਾਲ ਬੈਟਰੀ ਹੈ, ਜੋ ਯੂਜ਼ਰਸ ਨੂੰ ਲੰਬਾ ਬੈਟਰੀ ਬੈਕਅਪ ਪ੍ਰਦਾਨ ਕਰੇਗੀ।
ਕਦੋਂ ਹੋਵੇਗਾ ਲਾਂਚ?
ਰਿਪੋਰਟਾਂ ਅਨੁਸਾਰ, ਇਸ ਫੋਨ ਨੂੰ 10 ਤੋਂ 20 ਜੂਨ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ Honor X70 ਦਾ ਅਗਲਾ ਵਰਜ਼ਨ ਹੋਵੇਗਾ, ਜਿਸ 'ਚ 8,300mAh ਦੀ ਬੈਟਰੀ ਸੀ। ਹਾਲ ਹੀ 'ਚ ਕੰਪਨੀ ਨੇ Honor X80i ਵੀ ਲਾਂਚ ਕੀਤਾ ਹੈ, ਜਿਸ 'ਚ 7,000mAh ਦੀ ਬੈਟਰੀ ਦਿੱਤੀ ਗਈ ਹੈ।
Honor X80 5G ਦੇ ਸ਼ਾਨਦਾਰ ਫੀਚਰਸ :-
ਬੈਟਰੀ ਅਤੇ ਚਾਰਜਿੰਗ
- ਫੋਨ 'ਚ 10,000mAh ਦੀ ਬੈਟਰੀ ਦੇ ਨਾਲ 90W ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ।
ਡਿਸਪਲੇਅ
- ਇਸ 'ਚ 6.8 ਇੰਚ ਦੀ LTPO OLED ਡਿਸਪਲੇਅ ਦਿੱਤੀ ਜਾਵੇਗੀ, ਜੋ 1.5K ਰੈਜ਼ੋਲਿਊਸ਼ਨ ਅਤੇ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਸ ਦੀ ਪੀਕ ਬ੍ਰਾਈਟਨੈੱਸ 6000 ਨਿਟਸ ਤੱਕ ਹੋਵੇਗੀ।
ਪ੍ਰੋਸੈਸਰ
- ਫੋਨ 'ਚ Qualcomm Snapdragon 6 Gen 5 ਚਿਪਸੈੱਟ ਮਿਲਣ ਦੀ ਸੰਭਾਵਨਾ ਹੈ।
ਕੈਮਰਾ
- ਫੋਨ ਦੇ ਪਿਛਲੇ ਹਿੱਸੇ 'ਚ 50MP ਦਾ ਮੁੱਖ ਕੈਮਰਾ ਅਤੇ 8MP ਦਾ ਸੈਕੰਡਰੀ ਕੈਮਰਾ ਦਿੱਤਾ ਜਾ ਸਕਦਾ ਹੈ।
ਮਜ਼ਬੂਤੀ
- ਡਿਵਾਈਸ ਨੂੰ ਮਜ਼ਬੂਤ ਬਣਾਉਣ ਲਈ ਇਸ 'ਚ ਸ਼ੌਕ ਰੇਸਿਸਟੈਂਟ ਬਾਡੀ ਦਿੱਤੀ ਜਾਵੇਗੀ।
ਰੰਗ
- ਇਹ ਫੋਨ ਮਿਸਟਿਕ ਬਲੈਕ, ਮੂਨਲਾਈਟ ਵ੍ਹਾਈਟ, ਲਾਈਟਨਿੰਗ ਰੈੱਡ ਅਤੇ ਵਾਈਬ੍ਰੈਂਟ ਔਰੇਂਜ ਰੰਗਾਂ 'ਚ ਉਪਲਬਧ ਹੋ ਸਕਦਾ ਹੈ।
ਕੁਨੈਕਟੀਵਿਟੀ ਲਈ ਇਸ 'ਚ 5G, 4G, WiFi ਅਤੇ ਬਲੂਟੁੱਥ ਵਰਗੇ ਸਾਰੇ ਜ਼ਰੂਰੀ ਫੀਚਰਸ ਦਿੱਤੇ ਗਏ ਹਨ। ਬੈਟਰੀ ਦੇ ਸ਼ੌਕੀਨਾਂ ਲਈ ਇਹ ਫੋਨ ਇਕ ਬਿਹਤਰੀਨ ਵਿਕਲਪ ਸਾਬਤ ਹੋ ਸਕਦਾ ਹੈ।
UPI ਫੇਲ੍ਹ ਹੋਣ 'ਤੇ ਕੱਟੇ ਗਏ ਪੈਸੇ ਵਾਪਸ ਲਿਆਉਣ ਦਾ ਸਭ ਤੋਂ ਆਸਾਨ ਤਰੀਕਾ, ਬੈਂਕ ਚੱਕਰ ਕੱਟਣ ਦੀ ਲੋੜ ਨਹੀਂ!
NEXT STORY