ਗੈਜੇਟ ਡੈਸਕ- ਹੁਵਾਵੇ ਦੇ ਸਭ-ਬਰਾਂਡ ਆਨਰ ਆਪਣਾ ਨਵਾਂ ਸਮਾਰਟਫੋਨ ਆਨਰ 10 ਲਾਈਟ ਲਾਂਚ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੰਪਨੀ ਦਾ ਇਹ ਨਵਾਂ ਸਮਾਰਟਫੋਨ ਆਨਰ 9 ਲਾਈਟ ਅਪਗ੍ਰੇਡ ਵਰਜਨ ਹੈ ਤੇ ਇਹ 24-ਮੈਗਾਪਿਕਸਲ ਦੇ ਸੈਲਫੀ ਕੈਮਰੇ ਦੇ ਨਾਲ ਆਵੇਗਾ। ਕੰਪਨੀ ਨੇ ਇਸ 'ਚ ਕਿਰੀਨ 710 ਪ੍ਰੋਸੈਸਰ ਦਿੱਤਾ ਹੈ ਤੇ ਨਾਲ ਹੀ ਇਸ 'ਚ Dewdrop ਨੌਚ ਡਿਸਪਲੇਅ ਦਿੱਤੀ ਗਈ ਹੈ। ਇੰਡਸਟਰੀ ਦੇ ਸੋਰਸ ਨੇ IANS ਨੂੰ ਸ਼ੁੱਕਰਵਾਰ ਨੂੰ ਦੱਸਿਆ ਕਿ ਸਮਾਰਟਫੋਨ ਨੂੰ ਭਾਰਤ 'ਚ ਜਨਵਰੀ ਦੇ 'ਚ ਕਦੇ ਵੀ ਲਾਂਚ ਕੀਤਾ ਜਾ ਸਕਦਾ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ ਜੋ ਵੱਡੀ ਨੌਚ ਦੇ ਨਾਲ ਆਉਣ ਦੀ ਬਜਾਏ ਛੋਟੀ ਵਾਟਰਡਰਾਪ ਸਟਾਇਲ ਨੌਚ ਦੇ ਨਾਲ ਆਵੇਗਾ।
ਕੰਪਨੀ ਨੇ ਇਸ ਨੂੰ ਡਿਊਡਰਾਪ ਨੌਚ ਦਾ ਨਾਂ ਦਿੱਤਾ ਹੈ। ਸੋਰਸ ਦਾ ਕਹਿਣਾ ਹੈ ਕਿ ਇਸ ਵਜ੍ਹਾ ਕੰਪਨੀ ਸਮਾਰਟਫੋਨ 'ਚ 91 ਫ਼ੀਸਦੀ ਦਾ ਸਕਰੀਨ-ਟੂ-ਬਾਡੀ ਰੇਸ਼ਿਓ ਦੇਣ 'ਚ ਸਫਲ ਰਹੀ ਹੈ। ਅਪਕਮਿੰਗ ਸਮਾਰਟਫੋਨ 'ਚ ਆਰਟੀਫਿਸ਼ੀਅਅਲ ਇੰਟੈਲੀਜੈਂਸ ਪਾਵਰਡ ਫੀਚਰਸ ਤੇ ਅਪਡੇਟਿਡ EMIUI 9.0 ਆਪਰੇਟਿੰਗ ਸਿਸਟਮ ਹੋਵੇਗਾ।
ਸਮਾਰਟਫੋਨ ਕੰਪਨੀ ਦੇ ਮਿਡ ਰੇਂਜ Kirin 710 ਓਕਟਾ-ਕੋਰ 12nm ਪ੍ਰੋਸੈਸਰ ਦੇ ਨਾਲ ਆਉਂਦਾ ਹੈ ਤੇ ਇਸ 'ਚ 4 ਜੀ. ਬੀ ਰੈਮ ਤੇ 64 ਜੀ. ਬੀ ਇੰਟਰਨਲ ਸਟੋਰੇਜ ਤੇ 6 ਜੀ. ਬੀ ਰੈਮ ਤੇ 128 ਜੀ. ਬੀ ਇੰਟਰਨਲ ਸਟੋਰੇਜ ਵਾਲੇ ਦੋ ਵੇਰੀਐਂਟਸ ਸ਼ਾਮਲ ਹਨ। ਹੁਵਾਵੇ Y9 (2019) 'ਚ 16-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 2-ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਲਈ ਇਸ ਫੋਨ 'ਚ 13-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਕ ਵਾਰ ਫਿਰ Virus ਦੀ ਲਪੇਟ ’ਚ ਆਇਆ WhatsApp
NEXT STORY