ਗੈਜੇਟ ਡੈਸਕ- ਆਨਰ ਬੈਂਡ 4 ਇਕ ਫਿੱਟਨੈੱਸ ਟ੍ਰੈਕਰ ਤੇ ਵਿਅਰੇਬਲ ਡਿਵਾਈਸ ਹੈ ਜੋ 24 ਦਸੰਬਰ ਤੋਂ ਭਾਰਤ 'ਚ ਅਮੇਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਹੋ ਸਕਦਾ ਹੈ। ਹਾਲਾਂਕਿ ਲਾਂਚ ਦੀ ਆਫਿਸ਼ੀਅਲ ਜਾਣਕਾਰੀ ਦੇ ਬਾਰੇ 'ਚ ਅਜੇ ਤੱਕ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਨਰ ਬੈਂਡ 4 ਪਿਛਲੇ ਸਾਲ ਲਾਂਚ ਹੋਏ ਬੈਂਡ 3 ਦਾ ਅਗਲਾ ਵਰਜਨ ਹੈ ਜਿਸ ਦੀ ਕੀਮਤ 2499 ਰੁਪਏ ਹੈ।
ਡਿਟੇਲਸ ਦਾ ਖੁਲਾਸਾ ਮਾਇਸਮਾਰਟਪ੍ਰਾਈਜ਼ ਨੇ ਕੀਤਾ ਹੈ। ਤਾਂ ਉਥੇ ਹੀ ਪ੍ਰੋਡਕਟ ਦੀ ਜਾਣਕਾਰੀ ਨੂੰ ਅਮੇਜ਼ਾਨ ਦੇ ਕਸਟਮਰ ਕੇਅਰ ਤੋਂ ਪੁੱਛੀ ਜਾ ਸਕਦੀ ਹੈ। ਆਨਰ ਬੈਂਡ 4 ਦਾ ਅਮੇਜ਼ਾਨ ਇੰਡੀਆ 'ਤੇ ਨੋਟੀਫਾਈ ਮੀ ਪੇਜ ਵੀ ਹੈ। ਪਰ ਪ੍ਰੋਡਕਟ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਕੀਮਤ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇੰਨਾ ਜਰੂਰ ਕਿਹਾ ਜਾ ਰਿਹਾ ਹੈ ਕਿ ਪ੍ਰੋਡਕਟ ਨੂੰ 3000 ਰੁਪਏ ਦੇ ਅੰਦਰ ਹੀ ਲਾਂਚ ਕੀਤਾ ਜਾਵੇਗਾ।
ਡਿਵਾਈਸ 'ਚ ਐਮੋਲੇਡ ਕਲਰ ਡਿਸਪਲੇਅ ਦਾ ਇਸਤੇਮਾਲ ਕੀਤਾ ਗਿਆ ਹੈ। ਤਾਂ ਉਥੇ ਹੀ ਬੈਂਡ 'ਚ ਹਾਰਟ ਰੇਟ, ਸਲੀਪ ਮਾਨਿਟਰਿੰਗ, ਸਵਿਮ ਟ੍ਰੈਕਰ ਤੇ ਬੈਟਰੀ 17 ਦਿਨਾਂ ਤੱਕ ਚੱਲਣ ਜਿਵੇਂ ਫੰਕਸ਼ਨ ਦਿੱਤੇ ਗਏ ਹਨ। ਫਿਟਨੈੱਸ ਟ੍ਰੈਕਰ ਦਾ ਐਲਾਨ ਇਸ ਸਾਲ ਸਤੰਬਰ ਦੇ ਮਹੀਨੇ 'ਚ ਕੀਤਾ ਗਿਆ ਸੀ।
Tech weekend: ਜਾਣੋ ਇਸ ਹਫਤੇ ਕੀ ਰਿਹਾ ਖਾਸ
NEXT STORY