ਖਰੜ (ਅਮਰਦੀਪ) : ਸਮਾਜ ਸੇਵੀ ਹਰਜੀਤ ਸਿੰਘ ਬੰਟੀ ਨੇ ਪ੍ਰਸ਼ਾਸਨ ਅੱਗੇ ਮਹੱਤਵਪੂਰਨ ਮੰਗ ਰੱਖਦਿਆਂ ਕਿਹਾ ਹੈ ਕਿ ਗੈਸ ਏਜੰਸੀਆਂ ’ਚ ਲਾਭਪਾਤਰੀਆਂ ਦੀ ਕੇ. ਵਾਈ. ਸੀ. ਅਪਗ੍ਰੇਡੇਸ਼ਨ ਕਰਨੀ 4 ਮਹੀਨੇ ਤੱਕ ਮੁਲਤਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੈਸ ਏਜੰਸੀਆਂ ’ਤੇ ਲੋਕਾਂ ਦੀ ਖੱਜਲ-ਖੁਆਰੀ ਨੂੰ ਤੁਰੰਤ ਰੋਕਿਆ ਜਾਵੇ, ਜੋ ਲੋਕਾਂ ਨੂੰ ਮੁਸ਼ਕਲ ਭਰੇ ਸਮੇਂ ’ਚ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਗੈਸ ਦੀ ਭਾਰੀ ਕਮੀ ਦੇ ਚੱਲਦਿਆਂ ਲੋਕ ਪਹਿਲਾਂ ਹੀ ਪਰੇਸ਼ਾਨ ਹਨ, ਪਰ ਇਸ ਦੇ ਨਾਲ ਹੀ ਗੈਸ ਏਜੰਸੀਆਂ ਦੇ ਬਾਹਰ ਲੱਗ ਰਹੀਆਂ ਲੰਬੀਆਂ ਕਤਾਰਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀਆਂ ਹਨ।
ਉਨ੍ਹਾਂ ਮੁਤਾਬਕ ਕਤਾਰਾਂ ’ਚ ਸਿਰਫ਼ ਕਰੀਬ 20 ਫ਼ੀਸਦੀ ਲੋਕ ਗੈਸ ਸਿਲੰਡਰ ਭਰਵਾਉਣ ਲਈ ਹੁੰਦੇ ਹਨ, ਜਦੋਂ ਕਿ 80 ਫ਼ੀਸਦੀ ਲੋਕ ਕੇ. ਵਾਈ. ਸੀ. ਅਪਗ੍ਰੇਡੇਸ਼ਨ ਲਈ ਖੜ੍ਹੇ ਹੁੰਦੇ ਹਨ। ਬੰਟੀ ਨੇ ਪ੍ਰਸ਼ਾਸਨ ਮੰਗ ਕੀਤੀ ਕਿ ਅਪਗ੍ਰੇਡੇਸ਼ਨ ਦੀ ਪ੍ਰਕਿਰਿਆ ਨੂੰ 4 ਮਹੀਨੇ ਲਈ ਮੁਲਤਵੀ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਗੈਸ ਸਿਲੰਡਰ ਪ੍ਰਾਪਤ ਕਰਨ ’ਚ ਆ ਰਹੀ ਪਰੇਸ਼ਾਨੀ ਘੱਟ ਸਕੇ।
ਪੰਜਾਬ ਦੇ ਇਨ੍ਹਾਂ ਦੋ ਵੱਡੇ ਅਫ਼ਸਰਾਂ 'ਤੇ ਹੋ ਗਈ ਕਾਰਵਾਈ, ਅਚਾਨਕ ਹੋਈ ਗ੍ਰਿਫ਼ਤਾਰੀ
NEXT STORY