ਜਲੰਧਰ- ਹੁਵਾਵੇ ਦੀ ਮਲਕੀਅਤ ਵਾਲੀ ਕੰਪਨੀ ਆਨਰ ਨੇ ਅੱਜ ਆਪਣਾ ਆਨਰ 6ਐਕਸ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਚੀਨ 'ਚ ਆਯੋਜਿਤ ਇਕ ਇਵੈਂਟ 'ਚ ਆਨਰ ਪੈਡ 2 ਟੈਬਲੇਟ ਅਤੇ ਆਨਰ ਵਾਚ ਐੱਸ1 ਵੀ ਲਾਂਚ ਕੀਤਾ ਹੈ। ਆਨਰ ਪੈਡ 2 ਦੀ ਕੀਮਤ 1,499 ਚੀਨੀ ਯੁਆਨ (ਕਰੀਬ 14,900 ਰੁਪਏ) ਹੈ।
ਆਨਰ ਪੈਡ 2 ਗੋਲਡ ਅਤੇ ਵਾਈਟ ਕਲਰ ਵੇਰੀਅੰਟ 'ਚ ਮਿਲੇਗਾ। 3ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਮੈਮਰੀ ਵਾਲੇ ਵਾਈ-ਫਾਈ ਵੇਰੀਅੰਟ ਦੀ ਕੀਮਤ 999 ਚੀਨੀ ਯੁਆਨ 9ਕਰੀਬ 9,900 ਰੁਪਏ) ਹੈ। 3ਜੀ.ਬੀ. ਅਤੇ 32ਜੀ.ਬੀ. ਸਟੋਰੇਜ ਵਾਲੇ ਵਾਈ-ਵਾਈ ਵੇਰੀਅੰਟ ਦੀ ਕੀਮਤ 1,299 ਚੀਨੀ ਯੁਆਨ (ਕਰੀਬ 12,855 ਰੁਪਏ) ਜਦੋਂਕਿ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵਾਲੇ 4ਜੀ ਵੇਰੀਅੰਟ ਦੀ ਕੀਮਤ 1,499 ਚੀਨੀ ਯੁਆਨ (ਕਰੀਬ 14,835 ਰੁਪਏ) ਹੈ।
ਆਨ ਪੈਡ 2 'ਚ 8-ਇੰਚ ਦੀ (1920x1200 ਪਿਕਸਲ) ਆਈ.ਪੀ.ਐੱਸ. ਡਿਸਪਲੇ ਹੈ। ਇਸ ਫੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 616 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡ੍ਰੀਨੋ 405 ਜੀ.ਪੀ.ਯੂ. ਹੈ। ਇਸ ਟੈਬਲੇਟ 'ਚ 3ਜੀ.ਬੀ. ਰੈਮ ਹੈ। ਇਹ ਡਿਵਾਈਸ 16 ਅਤੇ 32ਜੀ.ਬੀ. ਦੇ ਦੋ ਵੇਰੀਅੰਟ 'ਚ ਮਿਲੇਗਾ। ਇਸ ਤੋਂ ਇਲਾਵਾ ਮੈਮਰੀ ਕਾਰਡ ਰਾਹੀ ਸਟੋਰੇਜ ਨੂੰ 128ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਆਨਰ ਪੈਡ 2 'ਚ ਅਪਰਚਰ ਐੱਫ/2.0 ਅਤੇ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਲਈ 2 ਮੈਗਾਪਿਕਸ ਦਾ ਕੈਮਰਾ ਦਿੱਤਾ ਗਿਆ ਹੈ।
ਇਹ ਟੈਬਲੇਟ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ ਜਿਸ ਦੇ ਉੱਪਰ ਇਮੋਸ਼ਨ ਯੂ.ਆਈ. 4.1 ਦਿੱਤੀ ਗਈ ਹੈ। ਇਹ ਟੈਬਲੇਟ ਵਾਇਸ ਕਾਲਿੰਗ ਸਪੋਰਟ ਦੇ ਨਾਲ ਆਉਂਦਾ ਹੈ। ਟੈਬਲੇਟ ਨੂੰ ਪਾਵਰ ਦੇਣ ਲਈ 4800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਆਨਰ ਪੈਡ 2 'ਚ 4ਜੀ ਐੱਲ.ਟੀ.ਈ. ਤੋਂ ਇਲਾਵਾ ਵਾਈ-ਫਾਈ ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ./ਗੋਲਨਾਸ, ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਹਨ।
ਕੰਪਨੀ ਨੇ ਮੰਨਿਆ : ਫਿਟਬਿਟ ਚਾਰਜ 2 ਵਿਚ ਹੈ ਸਾਫਟਵੇਅਰ ਸਮੱਸਿਆ
NEXT STORY