ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਬੀਤੇ ਕੁਝ ਸਮੇਂ ਤੋਂ ਕਾਫੀ ਸੁਰਖੀਆਂ 'ਚ ਹੈ। ਐਂਡ੍ਰਾਇਡ ਦੇ ਬੈਨ ਤੋਂ ਬਾਅਦ ਹੁਣ ਕੰਪਨੀ ਲਈ ਵਧੀਆ ਖਬਰ ਹੈ ਕਿ ਵਾਈ-ਫਾਈ, ਬਲੂਟੁੱਥ ਅਤੇ ਐੱਸ.ਡੀ. ਕਾਰਡ ਨੇ ਕੰਪਨੀ ਦੀ ਮੈਂਬਰਸ਼ਿਪ ਨੂੰ ਰਿਨਿਊ ਕਰ ਦਿੱਤਾ ਹੈ। ਹੁਣ ਕੰਪਨੀ ਆਪਣੇ ਕੁਝ ਨਵੇਂ ਪ੍ਰੋਡਕਟਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਕੰਪਨੀ ਆਪਣਾ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੰਪਨੀ ਜਲਦ ਹੀ ਆਪਣਾ ਟੀ.ਵੀ. ਲਿਆ ਸਕਦੀ ਹੈ।
ਦੋ ਟੀ.ਵੀ. ਲਾਂਚ ਕਰੇਗੀ ਕੰਪਨੀ
ਕੰਪਨੀ ਨੇ ਚੀਨ ਦੇ ਨੈਸ਼ਨਲ ਕੁਆਲਟੀ ਸਰਟੀਫਿਕੇਸ਼ਨ ਸੈਂਟਰ ਤੋਂ ਇਕ 55 ਇੰਚ ਮਾਡਲ ਅਤੇ ਇਕ 65 ਇੰਚ ਮਾਡਲ ਲਈ ਸਰਟੀਫਿਕੇਸ਼ਨ ਹਾਸਲ ਕੀਤਾ ਹੈ। ਦੋਵੇਂ ਟੀ.ਵੀ. Hefei ਵੀਡੀਓ ਟੈਕਨਾਲੋਜੀ ਨਾਲ ਲੈਸ ਹਨ। ਤੁਹਾਨੂੰ ਦੱਸ ਦੇਈਏ ਕਿ Hefei BOE ਚੀਨ ਦੀ ਲੀਡਿੰਗ LCD ਮੇਕਰ ਹੈ।
1 ਕਰੋੜ ਟੀ.ਵੀ. ਵੇਚਣ ਦਾ ਟੀਚਾ
ਕੰਪਨੀ ਨੇ ਇਸ ਸਾਲ ਘਟੋ ਘੱਟ 10 ਮਿਲੀਅਨ (1 ਕਰੋੜ) ਟੀ.ਵੀ. ਵੇਚਣ ਦਾ ਟੀਚਾ ਤੈਅ ਕੀਤਾ ਹੈ। ਕੰਪਨੀ 'ਤੇ ਲੱਗੇ ਬੈਨਸ ਨੂੰ ਧਿਆਨ 'ਚ ਰੱਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਟੀਚਾ ਕਾਫੀ ਵੱਡਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੰਪਨੀ ਆਪਣੇ ਟੀ.ਵੀ. 'ਚ ਆਪਣੇ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਦੀ ਹੈ ਜਾਂ ਨਹੀਂ।
ਕੰਪਨੀ 'ਤੇ ਲੱਗੇ ਹਨ ਬੈਨ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਕੰਪਨੀ 'ਤੇ ਕਈ ਬੈਨ ਲਗਾਏ ਗਏ ਹਨ। ਗੂਗਲ ਨੇ ਕੰਪਨੀ ਦਾ ਐਂਡ੍ਰਾਇਡ ਬਿਜ਼ਨੈੱਸ ਲਾਈਸੈਂਸ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਕੰਪਨੀ ਆਪਣਾ ਆਪਰੇਟਿੰਗ ਸਿਸਟਮ ਲਾਂਚ ਕਰੇਗੀ। ਐਂਡ੍ਰਾਇਡ ਬੈਨ ਤੋਂ ਬਾਅਦ ਕਈ ਹੋਰ ਨੈੱਟਵਰਕ ਸਪੋਰਟ ਕੰਪਨੀਆਂ ਨੇ ਹੁਵਾਵੇਈ ਦਾ ਸਾਥ ਛੱਡ ਦਿੱਤਾ ਸੀ। ਐÎਸ.ਡੀ. ਕਾਰਡ ਏਸੋਸੀਏਸ਼ਨ ਨੇ ਵੀ ਹੁਵਾਵੇਈ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਕੰਪਨੀ ਆਉਣ ਵਾਲੇ ਫੋਨਸ 'ਚ ਆਪਣੇ ਨੈਨੋ ਸਿਮ ਦਾ ਇਸਤੇਮਾਲ ਕਰ ਸਕਦੀ ਹੈ। ਹਾਲਾਂਕਿ ਬਾਅਦ 'ਚ ਐੱਸ.ਡੀ. ਕਾਰਡ ਏਸੋਸੀਏਸ਼ਨ ਸਮੇਤ ਕਈ ਨੈੱਟਵਰਕ ਸਪੋਰਟ ਕੰਪਨੀਆਂ ਨੇ ਆਪਣਾ ਬੈਨ ਹਟਾ ਲਿਆ ਸੀ।
ਗੂਗਲ ਨੇ ਬੰਦ ਕੀਤਾ ਆਪਣਾ ਯੂਟਿਊਬ ਗੇਮਿੰਗ ਐਪ
NEXT STORY