ਆਟੋ ਡੈਸਕ– ਕੋਰੀਅਨ ਕੰਪਨੀ ਹੁੰਡਈ ਨੇ ਮਲਟੀ ਪਰਪਸ ਵ੍ਹੀਕਲ ਸਟਾਰੀਆ ਨੂੰ ਪੇਸ਼ ਕਰ ਦਿੱਤਾ ਹੈ। 5253 ਐੱਮ.ਐੱਮ. ਲੰਬੀ ਇਸ ਪ੍ਰੀਮੀਅਮ ਕਾਰ ਦਾ ਮੁਕਾਬਲਾ ਭਾਰਤ ’ਚ ਕੀਆ ਕਾਰਨੀਵਲ ਅਤੇ ਟੋਇਟਾ ਵੈਲਫਾਇਰ ਨਾਲ ਹੋਵੇਗਾ। ਇਸ ਕਾਰ ਦੀ ਚੌੜਾਈ 1997 ਐੱਮ.ਐੱਮ. ਹੈ। ਅਲੌਏ ਵ੍ਹੀਲਜ਼ 18 ਇੰਚ ਦੇ ਮਿਲਣਗੇ। ਇਸ ਦੇ ਕੈਬਿਨ ’ਚ ਤੁਹਾਨੂੰ ਇੰਟੀਰੀਅਰ ਵੀ ਲਗਜ਼ੀ ਮਿਲੇਗਾ। ਇਸ ਗੱਡੀ ਨੂੰ ਲੈ ਕੇ 7, 9 ਅਤੇ 11 ਸੀਟਾਂ ਦੇ ਨਾਲ ਬਾਜ਼ਾਰ ’ਚ ਉਤਾਰਿਆ ਜਾਵੇਗਾ। ਕਾਰ ਦੀ ਦੂਜੀ ਲਾਈਨ ’ਚ ਇਲੈਕਟ੍ਰੋਨਿਕ ਫੋਲਡਿੰਗ ਸਿਸਟਮ ਦੀ ਸੁਵਿਧਾ ਮਿਲੇਗੀ ਜਿਸ ਨੂੰ ਸਿਰਫ ਇਕ ਬਟਨ ਨਾਲ ਆਪਰੇਟ ਕੀਤਾ ਜਾ ਸਕੇਗਾ।
ਇੰਟੀਰੀਅਰ
ਖਾਸ ਗੱਲ ਇਹ ਹੈ ਕਿ ਇਸ ਗੱਡੀ ਦੇ 9 ਸੀਟਾਂ ਵਾਲੇ ਮਾਡਲ ’ਚ ਦੂਜੀ ਅਤੇ ਤੀਜੀ ਲਾਈਨ ਨੂੰ ਤੁਸੀਂ ਆਹਮੋ-ਸਾਹਮਣੇ ਘੁਮਾਅ ਵੀ ਸਕਦੇ ਹੋ ਅਤੇ ਇਸ ਵਿਚ 64 ਤਰ੍ਹਾਂ ਦੀ ਐਂਬੀਅੰਟ ਲਾਈਟ ਸਿਸਟਮ ਦਿੱਤਾ ਗਿਆ ਹੈ। ਤੁਸੀਂ ਆਪਣੇ ਮੂਡ ਦੇ ਹਿਸਾਬ ਨਾਲ ਲਾਈਟ ਬਦਲ ਸਕੋਗੇ। ਇਸੇ ਕਾਰਨ ਇਹ ਗੱਡੀ ਤੁਹਾਨੂੰ ਪ੍ਰੀਮੀਅਮ ਅਨੁਭਵ ਦੇਵੇਗੀ। ਉਥੇ ਹੀ ਇਸ ਦਾ ਡੈਸ਼ਬੋਰਡ ਫੁਲ ਡਿਜੀਟਲ ਹੈ, ਜਿਸ ਵਿਚ 10.25 ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਇੰਜਣ
ਐੱਮ.ਪੀ.ਵੀ. ਸਟਾਰੀਆ ਨੂੰ 2 ਇੰਜਣ ਆਪਸ਼ਨ ਨਾਲ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਕ 2.2 ਲੀਟਰ ਟਰਬੋ ਡੀਜ਼ਲ ਇੰਜਣ ਹੈ ਜੋ 177 ਬੀ.ਐੱਚ.ਪੀ. ਦੀ ਪਾਵਰ ਅਤੇ 431 ਦਾ ਟਾਰਕ ਜਨਰੇਟ ਕਰੇਗਾ। ਦੂਜਾ ਇੰਜਣ 3.5 ਲੀਟਰ ਪੈਟਰੋਲ ਇੰਜਣ ਹੈ ਜੋ 272 ਬੀ.ਐੱਚ.ਪੀ. ਦੀ ਪਾਵਰ ਅਤੇ 331 ਨਿਊਟਨ ਮੀਟਰ ਦਾ ਟਾਰਕ ਦੇਵੇਗਾ। ਇਸ ਤੋਂ ਇਲਾਵਾ 6 ਸਪੀਡ ਮੈਨੁਅਲ ਅਤੇ 8 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਮਿਲੇਗਾ।
2023 ਤਕ ਸੇਗਵੇ ਬਾਜ਼ਾਰ ’ਚ ਉਤਾਰੇਗੀ ਹਾਈਡ੍ਰੋਜਨ ਪਾਵਰਡ ਮੋਟਰਸਾਈਕਲ
NEXT STORY