ਆਟੋ ਡੈਸਕ– ਹੁੰਡਈ ਨੇ ਆਪਣੀ ਪ੍ਰਸਿੱਧ ਸੇਡਾਨ ਕਾਰ ਵਰਨਾ ਦੇ ਨਵੇਂ ਐਂਟਰੀ ਲੈਵਲ ‘ਈ’ ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮੌਜੂਦਾ ਐਂਟਰੀ ਲੈਵਲ ਮਾਡਲ ਨਾਲੋਂ 28,000 ਰੁਪਏ ਘੱਟ ਕੀਮਤ ’ਚ ਲਿਆਇਆ ਗਿਆ ਹੈ। ਇਸ ਤਿਉਹਾਰੀ ਸੀਜ਼ਨ ’ਚ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਇਸ ਸਸਤੇ ‘ਈ’ ਮਾਡਲ ਨੂੰ ਲੈ ਕੇ ਆਈ ਹੈ ਜਿਸ ਨੂੰ ‘ਐੱਸ’ ਮਾਡਲ ਤੋਂ ਹੇਠਾਂ ਰੱਖਿਆ ਗਿਆ ਹੈ।
ਕੀਮਤ
ਹੁੰਡਈ ਵਰਨਾ ‘ਈ’ ਮਾਡਲ ਨੂੰ 9.02 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਰਨਾ ਦਾ ਸ਼ੁਰੂਆਤੀ ‘ਐੱਸ’ ਮਾਡਲ 9.30 ਲੱਖ ਰੁਪਏ ਦੀ ਕੀਮਤ ’ਤੇ ਵੇਚਿਆ ਜਾ ਰਿਹਾ ਸੀ, ਉਸ ਦੇ ਮੁਕਾਬਲੇ ਇਹ ਕਾਰ 28,000 ਰੁਪਏ ਸਸਤੀ ਹੋ ਗਈ ਹੈ। ਹਾਲਾਂਕਿ, ਇਸ ਦੇ ਨਾਲ ਹੀ ਹੋਰ ਸਾਰੇ ਮਾਡਲਾਂ ਦੀ ਕੀਮਤ ’ਚ ਕੰਪਨੀ ਨੇ 8000 ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਟਾਪ ਮਾਡਲ ਦੀ ਕੀਮਤ 15.18 ਲੱਖ ਰੁਪਏ ਤਕ ਜਾਂਦੀ ਹੈ।
ਇੰਜਣ
ਹੁੰਡਈ ਵਰਨਾ ‘ਈ’ ਨੂੰ 1.5 ਲੀਟਰ ਪੈਟਰੋਲ ਇੰਜਣ ਨਾਲ ਮੁਹੱਈਆ ਕਰਵਾਇਆ ਗਿਆ ਹੈ। ਇਸ ਕਾਰ ’ਚ 6 ਸਪੀਡ ਮੈਨੁਅਲ ਗਿਅਰਬਾਕਸ ਮਿਲਦਾ ਹੈ। ਹਾਲਾਂਕਿ, ਸ਼ੁਰੂਆਤੀ ਮਾਡਲ ਹੋਣ ਕਾਰਨ ਇਸ ਵਿਚ ਕਈ ਫੀਚਰਜ਼ ਜਿਵੇਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਆਦਿ ਨਹੀਂ ਦਿੱਤਾ ਗਿਆ ਜੋ ਕਿ ਐੱਸ ਮਾਡਲ ’ਚ ਮਿਲਦਾ ਹੈ। ਹੁੰਡਈ ਵਰਨਾ ‘ਈ’ ’ਚ ਸਨਗਲਾਸ ਹੋਲਡਰ, ਯੂ.ਐੱਸ.ਬੀ. ਚਾਰਜਰ ਵਰਗੇ ਫੀਚਰਜ਼ ਵੀ ਨਹੀਂ ਦਿੱਤੇ ਗਏ।
ਹੁੰਡਈ ਨੇ ਵਰਨਾ ਫੇਸਲਿਫਟ ਨੂੰ ਕੁਲ 11 ਮਾਡਲਾਂ ਅਤੇ ਤਿੰਨ ਇੰਜਣਾਂ ਦੇ ਨਾਲ ਬਾਜ਼ਾਰ ’ਚ ਮੁਹੱਈਆ ਕਰਵਾਇਆ ਹੈ। ਉਥੇ ਹੀ ਤੁਸੀਂ ਇਸ ਨੂੰ 6 ਰੰਗਾਂ- ਫੈਂਟਮ ਬਲੈਕ, ਫੈਰੀ ਰੈੱਡ, ਪੋਲਰ ਵਾਈਟ, ਟਾਈਫੂਨ ਸਿਲਵਰ, ਟਾਈਟਨ ਗ੍ਰੇਅ ਅਤੇ ਸਟੈਰੀ ਨਾਈਟ ’ਚ ਖ਼ਰੀਦ ਸਕਦੇ ਹੋ।
ਇਹ ਕੰਪਨੀ ਸ਼ੁਰੂ ਕਰੇਗੀ ਧਮਾਕੇਦਾਰ ਸੇਲ, ਸਿਰਫ਼ 1 ਰੁਪਏ ’ਚ ਖ਼ਰੀਦ ਸਕੋਗੇ ਸਮਾਰਟ ਟੀਵੀ
NEXT STORY