ਜਲੰਧਰ- ਭਾਰਤ ਦੀ ਮੋਬਾਇਲ ਨੈੱਟਵਰਕ ਨਿਰਮਾਤਾ ਕੰਪਨੀ ਆਈਡੀਆ ਸੈਲੂਲਰ ਇਸ ਮਹੀਨੇ ਦੇ ਅੰਤ ਤੋਂ 2ਜੀ, 3ਜੀ ਅਤੇ 4G ਨੈੱਟਵਰਕ 'ਤੇ ਇੱਕੋ ਮੁੱਲ 'ਤੇ ਡਾਟਾ ਦੇਣ ਵਾਲੀ ਹੈ। ਆਈਡੀਆ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਹੁਣ 1 ਜੀ. ਬੀ. ਅਤੇ ਉੱਪਰ ਦੇ ਡਾਟਾ ਰਿਚਾਰਜਾਂ ਦੇ ਮੁੱਲ 'ਚ ਕਿਸੇ ਵੀ ਤਰ੍ਹਾਂ ਦਾ ਅੰਤਰ ਨਹੀਂ ਹੋਵੇਗਾ। ਇਸ ਦੀ ਸ਼ੁਰੂਆਤ ਰਾਸ਼ਟਰੀ ਪੱਧਰ 'ਤੇ 31 ਮਾਰਚ, 2017 ਤੋਂ ਸ਼ੁਰੂ ਹੋਵੇਗੀ।
ਭਾਰਤ 'ਚ ਆਈਡੀਆ ਦੇ ਪਲਾਨ ਦੀ ਦਰ ਫਿਲਹਾਲ ਭਿੰਨ-ਭਿੰਨ ਹੈ। ਰਿਲਾਇੰਸ ਜਿਓ ਤੋਂ ਮਿਲ ਰਹੀ ਕੜੀ ਟੱਕਰ ਦੀ ਵਜ੍ਹਾ ਤੋਂ ਆਈਡੀਆ ਦੀ 4G ਮੋਬਾਇਲ ਡਾਟਾ ਸੇਵਾ 2G ਡਾਟਾ ਸੇਵਾ ਤੋਂ ਸਸਤੀ ਹੋ ਗਈ ਹੈ। ਆਈਡੀਆ 1 ਜੀ. ਬੀ. 2G ਡਾਟਾ 170 ਰੁਪਏ 'ਚ ਦੇ ਰਹੀ ਹੈ, ਜੋ ਕੰਪਨੀ ਦੇ 123 ਰੁਪਏ 'ਚ ਮਿਲਣ ਵਾਲੇ 1 ਜੀ. ਬੀ. 4G ਡਾਟਾ ਤੋਂ ਜ਼ਿਆਦਾ ਹੈ।
ਇੰਟਰਨੈੱਟ ਪਹੁੰਚ ਦੇ ਮਾਮਲੇ 'ਚ ਭਾਰਤ ਤੋਂ ਅਗੇ ਹੈ ਚੀਨ
NEXT STORY