ਆਟੋ ਡੈਸਕ– ਹੁੰਡਈ ਕ੍ਰੇਟਾ ਫੇਸਲਿਫਟ ਦੀ ਇੰਡੋਨੇਸ਼ੀਆਈ ਮਾਰਕੀਟ ’ਚ ਲਾਂਚਿੰਗ ਤੋਂ ਪਹਿਲਾਂ ਝਲਕ ਦਿਸੀ ਹੈ। 11 ਨਵੰਬਰ ਨੂੰ GIIAS 2021 ਮੋਟਰ ਸ਼ੋਅ ’ਚ ਅਧਿਕਾਰਤ ਟੀਜ਼ਰ ਤੋਂ ਪਹਿਲਾਂ ਹੀ ਇਸ ਨੂੰ ਸਪਾਟ ਕੀਤਾ ਗਿਆ ਹੈ। ਇਹ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ, ਜਿਸ ਵਿਚ ਇਸ ਪੂਰੀ ਐੱਸ.ਯੂ.ਵੀ. ਨੂੰ ਵੇਖਿਆ ਜਾ ਸਕਦਾ ਹੈ। ਲੀਕ ਹੋਈਆਂ ਤਸਵੀਰਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਇੰਡੋਨੇਸ਼ੀਅਨ-ਸਪੇਕ ਕ੍ਰੇਟਾ ਲਈ ਮਿਡ-ਸਾਈਕਲ ਰਿਫ੍ਰੈਸ਼ ਨੂੰ ਇਕ ਨਵਾਂ ਫਰੰਟ ਐਂਡ ਮਿਲੇਗਾ ਜੋ ਨਵੀਂ ਟਕਸਨ ਦੇ ਡਿਜ਼ਾਇਨ ਦੀ ਤਰਜ਼ ’ਤੇ ਹੈ।
ਅਪਡੇਟਿਡ ਕ੍ਰੇਟ ’ਚ ਹੁਣ ਹੁੰਡਈ ਦੀ ਨਵੀਂ ਪੈਰਮੀਟ੍ਰਿਕ ਗਰਿੱਲ ਡਿਜ਼ਾਇਨ ਦੀ ਸੁਵਿਧਾ ਹੋਵੇਗੀ ਜੋ ਕਾਰ ਦੀ ਪੂਰੀ ਚੌੜਾਈ ਤਕ ਫੈਲੀ ਹੋਈ ਹੈ ਅਤੇ ਵੱਡੇ ਕਰੀਨੇ ਨਾਲ ਐੱਲ.ਈ.ਡੀ. ਡੇ-ਟਾਈਮ ਰਨਿੰਗ ਲੈਂਪ ਨਾਲ ਜੁੜ ਜਾਂਦੀ ਹੈ। ਇਸ ਤੋਂ ਇਲਾਵਾ ਹੈੱਡਲਾਈਟਸ ਪਹਿਲਾਂ ਨਾਲੋਂ ਜ਼ਿਆਦਾ ਰੈਕਟੈਂਗੁਲਰ ਹਨ ਅਤੇ ਥੋੜ੍ਹਾ ਹੇਠਾਂ ਪਲੇਸ ਕੀਤੀਆਂ ਗਈਆਂ ਹਨ। ਇਸ ਦੀ ਰੀਅਰ ਲੁੱਕ ’ਚ ਵੀ ਬਦਲਾਅ ਕੀਤੇ ਗਏ ਹਨ, ਇਸ ਮਾਡਲ ’ਚ ਹੁਣ ਤੇਜ਼ ਦਿਸਣ ਵਾਲੀਆਂ ਟੇਲ-ਲਾਈਟਾਂ ਅਤੇ ਰਸ਼ੀਅਨ ਕ੍ਰੇਟਾ ਮਾਡਲ ਦੀ ਤਰ੍ਹਾਂ ਇਕ ਰੀਪ੍ਰੋਫਾਇਲ ਬੂਟ ਢੱਕਣ ਹੈ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
ਇੰਟੀਰੀਅਰ ਫੈਸੀਲਿਟੀ ਦੀ ਲਿਸਟ ’ਚ 10.25 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ (ਅਲਕਜ਼ਾਰ ਵਰਗੇ), ਇਕ ਪ੍ਰੀਮੀਅਮ 8-ਸਪੀਕਰ ਬੋਸ ਸਾਊਂਡ ਸਿਸਟਮ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਸਪੋਰਟ ਦੇ ਨਾਲ 8 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇਕ ਪੈਨੋਰਮਿਕ ਸਨਰੂਫ, ਹਵਾਦਾਰ ਫਰੰਟ ਸੀਟਾਂ, ਕੂਲਡ ਗਲਵ ਬਾਕਸ, ਐਂਬੀਅੰਟ ਲਾਈਟਿੰਗ ਅਤੇ ਏਅਰ ਪਿਊਰੀਫਾਇਰ ਵਰਗੇ ਫੀਚਰਜ਼ ਸ਼ਾਮਲ ਹਨ।
ਇਸ ਵਿਚ ਐਡਵਾਂਸ ਡਰਾਈਵਰ ਅਸਿਸਟ ਸਿਸਟਮ (ADAS) ਵੀ ਦਿੱਤਾ ਗਿਆ ਹੈ, ਜੋ ਐੱਸ.ਯੂ.ਵੀ. ਦੇ ਟਾਪ ਟ੍ਰਿਮ ਨੂੰ ਲੇਨ ਕੀਪ ਅਸਿਸਟ, ਅਡਾਪਟਿਵ ਕਰੂਜ਼ ਕੰਟਰੋਲ ਅਤੇ ਆਟੋਨੋਮਸ ਐਮਰਜੈਂਸੀ ਬ੍ਰੇਕਿੰਗ ਵਰਗੇ ਸੇਫਟੀ ਫੀਚਰਜ਼ ਨਾਲ ਜੋੜਦਾ ਹੈ। ਹੁੰਡਈ ਨਵੇਂ ਸੇਫਟੀ ਫੀਚਰਜ਼ ਦੇ ਨਾਲ ਇਕ ਅਪਡੇਟਿਡ ਬਲੂਲਿੰਕ ਕੁਨੈਕਟਿਡ ਕਾਰ ਤਕਨੀਕ ਵੀ ਪੇਸ਼ ਕਰੇਗੀ, ਜਿਵੇਂ ਕਿ ਚੋਰੀ ਦੇ ਵਾਹਨ ਦੀ ਟ੍ਰੈਕਿੰਗ, ਚੋਰੀ ਦੇ ਵਾਹਨ ਦਾ ਸਥਿਰੀਕਰਨ ਅਤੇ ਇਕ ਵੈਲੇਟ ਪਾਰਕਿੰਗ ਮੋਡ।
ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ
ਹੁੰਡਈ ਇਸ ਮਾਡਲ ਨੂੰ 1.5-ਲੀਟਰ, 4-ਸਿਲੰਡਰ ਪੈਟਰੋਲ ਇੰਜਣ ’ਚ ਪੇਸ਼ ਕਰ ਸਕਦੀ ਹੈ। ਕ੍ਰੇਟਾ ਫੇਸਲਿਫਟ ਨੂੰ ਡੀਜ਼ਲ ਇੰਜਣ ਦੇ ਨਾਲ ਪੇਸ਼ ਕੀਤਾ ਜਾਵੇਗਾ ਜਾਂ ਨਹੀਂ, ਫਿਲਹਾਲ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਪਹਿਲਾਂ ਕ੍ਰੇਟਾ ਫੇਸਲਿਫਟ ਨੂੰ ਇੰਡੋਨੇਸ਼ੀਆ ’ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੁੰਡਈ ਇਸ ਨੂੰ ਭਾਰਤ ’ਚ ਲਾਂਚ ਕਰ ਸਕਦੀ ਹੈ।
ਇਹ ਵੀ ਪੜ੍ਹੋ– 7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ
ਵੀਵੋ ਦਾ ਐਂਟਰੀ ਲੈਵਲ ਸਮਾਰਟਫੋਨ Vivo Y15s ਹੋਇਆ ਲਾਂਚ
NEXT STORY