ਗੈਜੇਟ ਡੈਸਕ– ਵੀਵੋ ਨੇ ਵਾਈ ਸੀਰੀਜ਼ ਦੇ ਆਪਣੇ ਇਕ ਨਵੇਂ ਸਮਾਰਟਫੋਨ Vivo Y15s ਨੂੰ ਲਾਂਚ ਕਰ ਦਿੱਤਾ ਹੈ। Vivo Y15s ਨੂੰ ਫਿਲਹਾਲ ਸਿੰਗਾਪੁਰ ’ਚ ਲਾਂਚ ਕੀਤਾ ਗਿਆ ਹੈ। ਹੋਰ ਦੇਸ਼ਾਂ ’ਚ ਇਸ ਦੀ ਲਾਂਚਿੰਗ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। Vivo Y15s ਇਕ ਐਂਟਰੀ ਲੈਵਲ ਸਮਾਰਟਫੋਨ ਹੈ ਜਿਸ ਨੂੰ ਐਂਡਰਾਇਡ 11 ਗੋ ਐਡੀਸ਼ਨ ਨਾਲ ਪੇਸ਼ ਕੀਤਾ ਗਿਆ ਹੈ। Vivo Y15s ’ਚ ਫੁਲ ਵਿਊ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਮਰੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਸਪੋਰਟ ਹੈ.
Vivo Y15s ਦੀ ਕੀਮਤ
Vivo Y15s ਨੂੰ ਸਿੰਗਾਪੁਰ ’ਚ ਮਾਇਸਟਿਕ ਬਲੂ ਅਤੇ ਵੇਬ ਗਰੀਨ ਰੰਗ ’ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ ਇਥੇ 179 ਸਿੰਗਾਪੁਰ ਡਾਲਰ (ਕਰੀਬ 9,800 ਰੁਪਏ) ਰੱਖੀ ਗਈ ਹੈ। ਫੋਨ ਨੂੰ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ’ਚ ਖਰੀਦਿਆ ਜਾ ਸਕਦਾ ਹੈ।
Vivo Y15s ਦੇ ਫੀਚਰਜ਼
Vivo Y15s ’ਚ ਐਂਡਰਾਇਡ 11 ਗੋ ਐਡੀਸ਼ਨ ਆਧਾਰਿਤ ਫਨਟੱਚ ਓ.ਐੱਸ. 11.1 ਦਿੱਤਾ ਗਿਆ ਹੈ। ਇਸ ਵਿਚ 6.51 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਪੀ35 ਪ੍ਰੋਸੈਸਰ, 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫੋਨ ਨਾਲ 1 ਜੀ.ਬੀ. ਤਕ ਐਕਸਟੈਂਡਿਡ ਰੈਮ ਦੀ ਸੁਵਿਧਾ ਮਿਲ ਰਹੀ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਵਾਲਾ ਸੁਪਰ ਮੈਕ੍ਰੋ ਹੈ। ਉਥੇ ਹੀ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਵੀਵੋ ਦੇ ਇਸ ਫੋਨ ’ਚ 4ਜੀ, ਮਾਈਕ੍ਰੋ-ਯੂ.ਐੱਸ.ਬੀ., ਬਲੂਟੁੱਥ v5.0 ਅਤੇ ਵਾਈ-ਫਾਈ ਵਰਗੇ ਫੀਚਰਜ਼ ਹਨ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੇਸ ਅਨਲਾਕ ਵੀ ਹੈ। ਫੋਨ ’ਚ 5,000mAh ਦੀ ਬੈਟਰੀ ਹੈ ਜਿਸ ਨਾਲ 10 ਵਾਟ ਦੀ ਚਾਰਜਿੰਗ ਸਪੋਰਟ ਹੈ।
ਇੰਸਟਾਗ੍ਰਾਮ ’ਚ ਆ ਰਿਹੈ ਨਵਾਂ ਫੀਚਰ, ਜਿੰਨੇ ਫਾਲੋਅਰਜ਼, ਓਨੀ ਕਮਾਈ
NEXT STORY