ਗੈਜੇਟ ਡੈਸਕ- ਭਾਰਤ ਦੀ ਪੁਣੇ ਆਧਾਰਤ ਦੇਸੀ ਕੰਪਨੀ E-Motorad ਨੇ ਦੇਸ਼ ਦੀ ਪਹਿਲੀ ਬਲੂਟੂਥ (Bluetooth) ਅਤੇ GPS ਕਨੈਕਟਿਵਿਟੀ ਵਾਲੀ ਸਮਾਰਟ ਇਲੈਕਟ੍ਰਿਕ ਸਾਈਕਲ T-Rex Smart ਲਾਂਚ ਕਰ ਦਿੱਤੀ ਹੈ। ਇਲੈਕਟ੍ਰਿਕ ਸਾਈਕਲਾਂ ਦੀ ਵਧ ਰਹੀ ਲੋਕਪ੍ਰਿਯਤਾ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਇਸ ਨਵੇਂ ਮਾਡਲ ਨੂੰ ਮਾਰਕੀਟ 'ਚ ਪੇਸ਼ ਕੀਤਾ ਹੈ। ਸ਼ਹਿਰਾਂ ਦੇ ਅੰਦਰ ਜਾਂ ਘੱਟ ਦੂਰੀ ਦੀਆਂ ਯਾਤਰਾਵਾਂ ਲਈ ਇਹ ਸਾਈਕਲ ਬਹੁਤ ਲਾਭਕਾਰੀ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੀਆਂ 'ਆਧਾਰ' ਕਾਰਡ ਦੀਆਂ ਫੋਟੋਕਾਪੀਆਂ ! ਸਖ਼ਤ ਨਿਯਮ ਲਿਆਉਣ ਜਾ ਰਹੀ ਸਰਕਾਰ
ਦੋ ਵੈਰੀਅੰਟਾਂ 'ਚ ਉਪਲਬਧ – ਕੀਮਤ 37,999 ਤੋਂ ਸ਼ੁਰੂ
T-Rex Smart ਨੂੰ ਕੰਪਨੀ ਨੇ 2 ਮਾਡਲਾਂ 'ਚ ਪੇਸ਼ ਕੀਤਾ ਹੈ। ਪਹਿਲਾ ਹੈ Bluetooth ਮਾਡਲ, ਜਿਸ ਦੀ ਕੀਮਤ 37,999 ਰੁਪਏ ਹੈ। ਦੂਜਾ ਹੈ Bluetooth + GPS ਮਾਡਲ, ਜਿਸ ਦੀ ਕੀਮਤ 45,999 ਰੁਪਏ ਰੱਖੀ ਗਈ ਹੈ।
AMIIGO NXT ਐਪ ਨਾਲ ਹੋਵੇਗੀ ਕਨੈਕਟ
ਇਹ ਸਾਈਕਲ ਕੰਪਨੀ ਦੇ ਖ਼ਾਸ AMIIGO NXT ਐਪ ਨਾਲ ਕੰਮ ਕਰਦੀ ਹੈ, ਜੋ iOS ਤੇ Android ਦੋਵੇਂ ‘ਤੇ ਉਪਲੱਬਧ ਹੈ। ਐਪ ਰਾਹੀਂ ਰਾਈਡਰ ਆਪਣੀ ਰੂਟ ਹਿਸਟਰੀ, ਰੀਅਲ-ਟਾਈਮ ਟ੍ਰੈਕਿੰਗ ਅਤੇ ਪੂਰਾ ਪਰਫਾਰਮੈਂਸ ਡਾਟਾ ਦੇਖ ਸਕਦੇ ਹਨ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
ਸੁਰੱਖਿਆ ਲਈ ਖਾਸ ਫੀਚਰ
- ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਚ ਕਈ ਮਹੱਤਵਪੂਰਨ ਫੀਚਰ ਦਿੱਤੇ ਗਏ ਹਨ:-
- Geofencing: ਮਾਪੇ ਵਿਰਚੁਅਲ ਬਾਊਂਡਰੀ ਸੈੱਟ ਕਰ ਸਕਦੇ ਹਨ।
- Child-lock: ਸਪੀਡ ‘ਤੇ ਕੰਟਰੋਲ ਰੱਖਣ ਲਈ।
- Theft Alarm: ਚੋਰੀ ਤੋਂ ਬਚਾਅ ਲਈ।
- Remote Immobilization: ਮੋਬਾਈਲ ਰਾਹੀਂ ਸਾਈਕਲ ਦਾ ਮੋਟਰ ਬੰਦ ਕਰਨ ਦੀ ਸੁਵਿਧਾ।
- Emergency SOS ਅਤੇ Rider History ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਮਜ਼ਬੂਤ ਫਰੇਮ, ਪੰਚਰ-ਰੋਧਕ ਟਾਇਰ ਅਤੇ ਸ਼ਕਤੀਸ਼ਾਲੀ ਮੋਟਰ
T-Rex Smart ਨੂੰ ਹਾਈ-ਟੈਨਸਾਈਲ ਸਟੀਲ ਹਾਰਡਟੇਲ MTB ਫਰੇਮ ‘ਤੇ ਤਿਆਰ ਕੀਤਾ ਗਿਆ ਹੈ। ਇਸ 'ਚ 29 ਇੰਚ ਦੇ ਪੰਚਰ-ਪ੍ਰੋਟੈਕਟਡ ਨਾਇਲੋਨ ਟਾਇਰ ਅਤੇ 100 mm ਟ੍ਰੈਵਲ ਵਾਲਾ ਫਰੰਟ ਸਸਪੈਂਸ਼ਨ ਹੈ।
ਬੈਟਰੀ ਪਾਵਰ:
- 36V 250W ਰੀਅਰ-ਹਬ ਮੋਟਰ
- 36V 10.2Ah ਲਿਥੀਅਮ-ਆਇਅਨ ਰਿਮੂਵੇਬਲ ਬੈਟਰੀ
- ਇਹ ਸਾਈਕਲ ਪੈਡਲ-ਅਸਿਸਟ ‘ਤੇ 50 ਕਿਮੀ ਤੱਕ ਅਤੇ ਸਿਰਫ਼ ਥ੍ਰੌਟਲ ‘ਤੇ 40 ਕਿਮੀ ਤੱਕ ਦੀ ਰੇਂਜ ਦਿੰਦੀ ਹੈ।
ਹੋਰ ਫੀਚਰ:
- ਮੈਟਲ ਮਡਗਾਰਡ
- ਮੋਬਾਈਲ ਹੋਲਡਰ ਤੇ ਰੀਅਰ-ਵਿਊ ਮਿਰਰ
- ਇੰਟੀਗ੍ਰੇਟਡ ਫਰੰਟ ਲਾਈਟ ਨਾਲ ਹੋਰਨ
- ਪੈਨਿਅਰ ਬੈਗ, ਕੈਰੀਅਰ
- ਕੰਪਨੀ ਦਾ ਖ਼ਾਸ Xcape LockSafe System
- ਇਹ ਸਾਈਕਲ 110 ਕਿਲੋ ਤੱਕ ਦੇ ਰਾਈਡਰ ਦਾ ਭਾਰ ਝੱਲ ਸਕਦੀ ਹੈ ਅਤੇ ਇਸ ਦੇ ਫਰੇਮ ‘ਤੇ 5 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਘੱਟ ਕੀਮਤ ਵੱਧ ਵੈਲਿਡਿਟੀ! ਇਸ ਸਸਤਾ ਰੀਚਾਰਜ ਪਲਾਨ ਮੋਬਾਈਲ ਯੂਜ਼ਰਸ ਨੂੰ ਆ ਰਿਹੈ ਬੇਹੱਦ ਪਸੰਦ
ਹੁਣ ਨਹੀਂ ਚੱਲਣਗੀਆਂ 'ਆਧਾਰ' ਕਾਰਡ ਦੀਆਂ ਫੋਟੋਕਾਪੀਆਂ ! ਸਖ਼ਤ ਨਿਯਮ ਲਿਆਉਣ ਜਾ ਰਹੀ ਸਰਕਾਰ
NEXT STORY