ਵੈੱਬ ਡੈਸਕ- ਕੇਂਦਰ ਸਰਕਾਰ ਜਲਦੀ ਹੀ ਇਕ ਮਹੱਤਵਪੂਰਨ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਹੋਟਲਾਂ ਅਤੇ ਇਵੈਂਟ ਆਰਗੇਨਾਈਜ਼ਰਾਂ ਨੂੰ ਹੁਣ ਆਧਾਰ ਕਾਰਡ ਦੀ ਫੋਟੋਕਾਪੀ ਇਕੱਠੀ ਕਰਨ ਦੀ ਲੋੜ ਨਹੀਂ ਰਹੇਗੀ। ਇਸ ਦੀ ਥਾਂ ਉਨ੍ਹਾਂ ਨੂੰ ਨਵੀਨਤਮ ਡਿਜੀਟਲ ਵੈਰੀਫਿਕੇਸ਼ਨ ਤਕਨਾਲੋਜੀ ਦੀ ਵਰਤੋਂ ਕਰਨੀ ਹੋਵੇਗੀ। ਇਹ ਕਦਮ ਆਧਾਰ ਐਕਟ ਦੇ ਨਿਯਮਾਂ ਨੂੰ ਮਜ਼ਬੂਤ ਤਰੀਕੇ ਨਾਲ ਲਾਗੂ ਕਰੇਗਾ ਅਤੇ ਡਾਟਾ ਲੀਕ ਦੇ ਖਤਰੇ ਨੂੰ ਘੱਟ ਕਰੇਗਾ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
QR ਕੋਡ ਅਤੇ ਨਵੇਂ ਮੋਬਾਈਲ ਐਪ ਨਾਲ ਵੈਰੀਫਿਕੇਸ਼ਨ
ਭਾਰਤੀ ਵਿਸ਼ੇਸ਼ੇ ਪਛਾਣ ਅਥਾਰਟੀ (ਯੂਆਈਡੀਆਈ) ਦੇ ਸੀਈਓ ਭੁਵਨੇਸ਼ ਕੁਮਾਰ ਨੇ ਦੱਸਿਆ ਕਿ ਜਿਹੜੀਆਂ ਵੀ ਸੰਸਥਾਵਾਂ ਆਧਾਰ ਸੰਬੰਧੀ ਵੈਰੀਫਿਕੇਸ਼ਨ ਕਰਦੀਆਂ ਹਨ—ਜਿਵੇਂ ਹੋਟਲ, ਇਵੈਂਟ ਆਰਗੇਨਾਈਜ਼ਰ, ਆਦਿ ਉਨ੍ਹਾਂ ਨੂੰ ਨਵੇਂ ਸਿਸਟਮ ‘ਚ ਰਜਿਸਟਰ ਕਰਨਾ ਹੋਵੇਗਾ। ਨਵੇਂ ਤਰੀਕੇ ਅਨੁਸਾਰ ਕਿਊਆਰ ਕੋਡ ਸਕੈਨ ਕਰਕੇ ਜਾਂ ਆਧਾਰ ਦੇ ਨਵੇਂ ਮੋਬਾਈਲ ਐਪ ਰਾਹੀਂ ਵੈਰੀਫਿਕੇਸ਼ਨ ਕੀਤਾ ਜਾ ਸਕੇਗਾ। ਇਸ ਨਾਲ ਕਾਗਜ਼ੀ ਕਾਰਵਾਈ ਖਤਮ ਹੋਵੇਗੀ ਅਤੇ ਸੁਰੱਖਿਆ ਹੋਰ ਵਧੇਗੀ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
UIDAI ਕਰ ਰਿਹਾ ਹੈ ਨਵਾਂ ਐਪ ਟੈਸਟ
ਯੂਆਈਡੀਆਈ ਇਕ ਨਵਾਂ ਐਪ ਵੀ ਟੈਸਟ ਕਰ ਰਿਹਾ ਹੈ, ਜੋ ਸੈਂਟਰਲ ਸਰਵਰ ਨਾਲ ਜੋੜੇ ਬਿਨਾਂ ਐਪ-ਟੂ-ਐਪ ਵੈਰੀਫਿਕੇਸ਼ਨ ਕਰਨ ਦੀ ਸਮਰੱਥਾ ਰੱਖੇਗਾ। ਇਹ ਐਪ ਏਅਰਪੋਰਟਾਂ ਅਤੇ ਉਨ੍ਹਾਂ ਦੁਕਾਨਾਂ ‘ਤੇ ਵੀ ਵਰਤਿਆ ਜਾ ਸਕੇਗਾ ਜਿੱਥੇ ਉਮਰ ਦੇ ਅਧਾਰ ‘ਤੇ ਸਮਾਨ ਵੇਚਿਆ ਜਾਂਦਾ ਹੈ। ਇਹ ਸਿਸਟਮ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਨੂੰ ਵੀ ਸਪੋਰਟ ਕਰੇਗਾ, ਜੋ ਅਗਲੇ 18 ਮਹੀਨਿਆਂ 'ਚ ਪੂਰੀ ਤਰ੍ਹਾਂ ਲਾਗੂ ਹੋਵੇਗਾ।
ਪ੍ਰਾਇਵੇਸੀ ਹੋਵੇਗੀ ਹੋਰ ਮਜ਼ਬੂਤ
ਕਾਗਜ਼ ‘ਤੇ ਆਧਾਰ ਦੀ ਫੋਟੋਕਾਪੀ ਰੱਖਣ ਨਾਲ ਡਾਟਾ ਲੀਕ ਦਾ ਖਤਰਾ ਰਹਿੰਦਾ ਸੀ, ਪਰ ਨਵੇਂ ਡਿਜੀਟਲ ਤਰੀਕੇ ਨਾਲ ਇਹ ਜ਼ੋਖਮ ਕਰੀਬ ਖਤਮ ਹੋ ਜਾਵੇਗਾ। ਭੁਵਨੇਸ਼ ਕੁਮਾਰ ਨੇ ਕਿਹਾ ਕਿ ਇਸ ਨਾਲ ਯੂਜ਼ਰ ਦੀ ਪ੍ਰਾਇਵੇਸੀ ਹੋਰ ਮਜ਼ਬੂਤ ਹੋਵੇਗੀ ਅਤੇ ਡਾਟਾ ਦੇ ਗਲਤ ਇਸਤੇਮਾਲ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ।
ਲੋਕਾਂ ਲਈ ਵੀ ਵੱਡੀ ਸੁਵਿਧਾ
ਇਸ ਨਵੇਂ ਨਿਯਮ ਨਾਲ ਲੋਕਾਂ ਨੂੰ ਹਰ ਜਗ੍ਹਾ ਆਧਾਰ ਦੀ ਫੋਟੋਕਾਪੀ ਲਿਜਾਉਣ ਦੀ ਲੋੜ ਨਹੀਂ ਪਵੇਗੀ। ਮੋਬਾਈਲ ਐਪ ਰਾਹੀਂ ਹੀ ਉਹ ਆਸਾਨੀ ਨਾਲ ਆਪਣਾ ਆਧਾਰ ਵੈਰੀਫਾਈ ਕਰ ਸਕਣਗੇ। ਇਹ ਡਿਜੀਟਲ ਇੰਡੀਆ ਵੱਲ ਇਕ ਹੋਰ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਘੱਟ ਕੀਮਤ ਵੱਧ ਵੈਲਿਡਿਟੀ! ਇਸ ਸਸਤਾ ਰੀਚਾਰਜ ਪਲਾਨ ਮੋਬਾਈਲ ਯੂਜ਼ਰਸ ਨੂੰ ਆ ਰਿਹੈ ਬੇਹੱਦ ਪਸੰਦ
MH ; 'ਰਾਖੇ' ਨੇ ਹੀ ਪਾ ਲਿਆ ਇੱਜ਼ਤ ਨੂੰ ਹੱਥ ! ਥਾਣੇ ਬਿਆਨ ਦਰਜ ਕਰਵਾਉਣ ਗਈ ਔਰਤ ਨਾਲ ਮੁਲਾਜ਼ਮ ਨੇ...
NEXT STORY