ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਲਿਮਟਿਡ (ਆਰ.ਆਈ.ਐੱਲ.) ਅਤੇ ਬੀਪੀ ਦੇ ਫਿਊਲ ਐਂਡ ਮੋਬਿਲਿਟੀ ਜਵਾਇੰਟ ਵੈਂਚਰ, ਰਿਲਾਇੰਸ ਬੀਪੀ ਮੋਬਿਲਿਟੀ ਲਿਮਟਿਡ (ਆਰ.ਬੀ.ਐੱਮ.ਐੱਲ. ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨਵਡੇ, ਨਵੀਂ ਮੁੰਬਈ ’ਚ ਆਪਣਾ ਪਹਿਲਾ ਜੀਓ-ਬੀਪੀ ਬ੍ਰਾਂਡਿਡ ਮੋਬਿਲਿਟੀ ਸਟੇਸ਼ਨ ਲਾਂਚ ਕੀਤਾ। ਜੀਓ-ਬੀਪੀ ਵਿਸ਼ਵ ਪੱਧਰੀ ਮੋਬਿਲਿਟੀ ਸਟੇਸ਼ਨਾਂ ਦਾ ਇਕ ਨੈੱਟਵਰਕ ਲਿਆ ਰਿਹਾ ਹੈ ਜੋ ਗਾਹਕਾਂ ਨੂੰ ਈਂਧਨਾਂ ਦੇ ਕਈ ਬਦਲ ਪ੍ਰਦਾਨ ਕਰੇਗਾ। ਜੀਓ-ਬੀਪੀ ਬ੍ਰਾਂਡ, ਬੇਜੋੜ ਅਤੇ ਵਿਸ਼ੇਸ਼ ਗਾਹਕ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਭਾਰਤ ਦੇ ਮੋਬਿਲਿਟੀ ਹੱਲ ਦੀ ਸ਼ਕਲ ਬਦਲ ਦੇਵੇਗਾ। 1400 ਤੋਂ ਜ਼ਿਆਦਾ ਈਂਧਨ ਸਟੇਸ਼ਨਾਂ ਦੇ ਮੌਜੂਦਾ ਨੈੱਟਵਰਕ ਨੂੰ ਜੀਓ-ਬੀਪੀ ਦੇ ਰੂਪ ’ਚ ਰੀਬ੍ਰਾਂਡ ਕੀਤਾ ਜਾਵੇਗਾ। ਆਉਣ ਵਾਲੇ ਮਹੀਨਿਆਂ ’ਚ ਇਹ ਗਾਹਕਾਂ ਲਈ ਮੂਲ ਪ੍ਰਸਤਾਵਾਂ ਦੀ ਇਕ ਨਵੀਂ ਲੜੀ ਪੇਸ਼ ਕਰੇਗਾ।
ਭਾਰਤ ’ਚ ਫਿਊਲ ਐਂਡ ਮੋਬਿਲਿਟੀ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇ ਅਗਲੇ 20 ਸਾਲਾਂ ’ਚ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਈਂਧਨ ਬਾਜ਼ਾਰਾਂ ’ਚੋਂ ਇਕ ਹੋਣ ਦੀ ਉਮੀਦ ਹੈ। ਜੀਓ-ਬੀਪੀ ਮੋਬਿਲਿਟੀ ਸਟੇਸ਼ਨ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਡਿਜ਼ਾਇਨ ਕੀਤੇ ਗਏ ਹਨ ਅਤੇ ਇਨ੍ਹਾਂ ਸਟੇਸ਼ਨਾਂ ਦੀ ਇਕ ਲੜੀ ਪੇਸ਼ ਕਰਨਗੇ- ਜਿਸ ਵਿਚ ਬਿਹਤਰ ਈਂਧਨ, ਈ.ਵੀ. ਚਾਰਜਿੰਗ, ਪਾਣੀ ਅਤੇ ਭੋਜਨ ਸ਼ਾਮਲ ਹਨ। ਭਵਿੱਖ ’ਚ ਘੱਟ ਕਾਰਬਨ ਦੀ ਨਿਕਾਸੀ ਕਰਨ ਵਾਲੇ ਹੱਲ ਪੇਸ਼ ਕਰਨ ਦੀ ਵੀ ਯੋਜਨਾ ਹੈ।
ਇਹ ਸਾਂਝੇ ਉੱਧਮ, ਫਿਊਲ ਐਂਡ ਮੋਬਿਲਿਟੀ ਬਾਜ਼ਾਰ ’ਚ ਲੀਡਰ ਬਣਨ ਦੀ ਕਾਬਲੀਅਤ ਰੱਖਦਾ ਹੈ। ਇਹ ਕਈ ਤਰੀਕਿਆਂ ’ਚ ਬਿਹਤਰ ਸਥਿਤੀ ’ਚ ਹੈ। ਇਸ ਨੂੰ ਰਿਲਾਇੰਸ ਦੇ ਭਾਰਤ ਭਰ ’ਚ ਫੈਲੇ ਉਪਭੋਗਤਾ ਵਪਾਰਾਂ ਦਾ ਲਾਭ ਮਿਲੇਗਾ। ਜੀਓ ਅਤੇ ਰਿਲਾਇੰਸ ਰਿਟੇਲ ਦੇ ਕਰੋੜਾਂ ਗਾਹਕਾਂ ਦੇ ਨਾਲ ਬਿਹਤਰ ਕੁਆਲਿਟੀ ਵਾਲੇ ਈਂਧਨ, ਲੁਬ੍ਰਿਕੈਂਟਸ, ਰਿਟੇਲ ਅਤੇ ਐਡਵਾਂਸ ਲੋ ਕਾਰਬਨ ਮੋਬਿਲਿਟੀ ਹੱਲ ’ਚ ਬੀਪੀ ਦੇ ਵਿਆਪਕ ਗਲੋਬਲ ਅਨੁਭਵਾਂ ਦਾ ਫਾਇਦਾ ਵੀ ਇਸ ਨੂੰ ਪ੍ਰਾਪਤ ਹੋਵੇਗਾ।
ਆ ਰਿਹੈ OPPO ਦਾ ਪਹਿਲਾ ਫੋਲਡੇਬਲ ਫੋਨ, ਮਿਲਣਗੇ ਇਹ ਸ਼ਾਨਦਾਰ ਫੀਚਰਜ਼
NEXT STORY