ਜਲੰਧਰ- ਘਰੇਲੂ ਸਮਾਰਟਫੋਨ ਨਿਰਮਾਤਾ ਇੰਟੈਕਸ ਐਕਵਾ ਸੀਰੀਜ਼ 'ਚ ਆਪਣਾ ਨਵਾਂ ਸਮਾਰਟਫੋਨ ਏ4 ਲਾਂਚ ਕਰ ਦਿੱਤਾ ਹੈ। ਇੰਟੈਕਸ ਐਕਵਾ ਏ4 ਸਮਾਰਟਫੋਨ ਦੀ ਕੀਮਤ 4,199 ਰੁਪਏ ਹੈ। ਇਹ ਫੋਨ ਬਲੈਕ ਕਲਰ ਵੇਰਿਅੰਟ 'ਚ ਮਿਲੇਗਾ। ਫੋਨ ਦੇਸ਼ਭਰ ਦੇ ਬਜ਼ਾਰਾਂ 'ਚ ਖਰੀਦਣ ਲਈ ਉਪਲੱਬਧ ਹਨ। ਇਸ ਸਮਰਾਟਫੋਨ ਦੀ ਖਾਸ ਇਹ ਹੈ ਕਿ ਇਹ ਐਂਡ੍ਰਾਇਡ 7.0 ਨੂਗਟ ਉੱਤੇ ਚੱਲਦਾ ਹੈ ।ਐਂਡ੍ਰਾਇਡ ਨੂਗਟ ਦੇ ਹੋਣ ਨਾਲ ਫੋਨ 'ਚ ਕਈ ਸਾਰੇ ਖਾਸ ਫੀਚਰ ਆ ਗਏ ਹਨ। ਜਿਵੇਂ ਕਿ ਸਪਿਲਿਟ ਸਕ੍ਰੀਨ ਵਿਊ ਦੇ ਨਾਲ ਇਕ ਸਕ੍ਰੀਨ 'ਤੇ ਕਈ ਐਪ ਦਾ ਚਲਉਣਾ, ਨੋਟੀਫਿਕੇਸ਼ਨ ਪੈਨਲ ਤੋਂ ਹੀ ਜਵਾਬ ਦੇਣ ਲਈ ਸਪੋਰਟ ਅਤੇ ਡੋਜ਼ ਪਾਵਰ ਸੇਵਿੰਗ ਮੋੜ ਦਾ ਆਉਣਾ।
- 4 ਇੰਚ (480x800 ਪਿਕਸਲ) ਡਬਲੀਊ. ਵੀਜੀ. ਏ ਡਿਸਪਲੇ
- ਸਕ੍ਰੀਨ ਦੀ ਡੇਨਸਿਟੀ 245 ਪੀ. ਪੀ. ਆਈ।
- 1.3 ਗੀਗਾਹਰਟਜ ਕਵਾਡ-ਕੋਰ ਏ. ਸੀ. ਸੀ 9832 ਪ੍ਰੋਸੈਸਰ।
-ਗਰਾਫਿਕਸ ਲਈ ਮਾਲੀ 400 ਐੱਮ. ਪੀ।
- 1 ਜੀ. ਬੀ ਰੈਮ।
- ਇਨਬਿਲਟ ਸਟੋਰੇਜ 8 ਜੀ. ਬੀ।
- ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ 64 ਜੀ. ਬੀ ਤੱਕ।
- 5 ਮੈਗਾਪਿਕਸਲ ਦਾ ਆਟੋ-ਫੋਕਸ ਕੈਮਰਾ
- ਸੈਲਫੀ ਅਤੇ ਵੀਡੀਓ ਚੈਟ ਲਈ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ।
- ਫੋਨ ਦਾ ਭਾਰ 19.5 ਗਰਾਮ
- ਪਾਵਰ ਦੇਣ ਲਈ 1750 ਐੱਮ. ਏ. ਐੱਚ ਦੀ ਲੀਥੀਅਮ-ਆਈਨ ਬੈਟਰੀ।
- ਬੈਟਰੀ ਦੇ 250 ਘੰਟੇ ਤੱਕ ਦਾ ਸਟੈਂਡਬਾਏ ਟਾਇਮ ਅਤੇ 4 ਤੋਂ 6 ਘੰਟੇ ਤੱਕ ਦਾ ਟਾਕ ਟਾਇਮ ਦੇਣ ਦਾ ਦਾਅਵਾ। - ਕੁਨੈਕਟੀਵਿਟੀ 4ਜੀ ਵੀ. ਓ.ਐੱਲ. ਟੀ. ਈ ਸਪੋਰਟ ਤੋਂ ਇਲਾਵਾ ਵਾਈ-ਫਾਈ, ਬਲੂਟੁੱਥ, ਐਫ. ਐੱਮ ਰੇਡੀਓ, 3.5 ਐੱਮ. ਐੱਮ ਆਡੀਓ ਜੈੱਕ, ਯੂ. ਐੱਸ. ਬੀ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਜੀ. ਪੀ. ਆਰ. ਐੱਸ/ਏਜ਼ ਅਤੇ ਗਲੋਨਾਸ ਜਿਹੇ ਫੀਚਰਸ।
ਭਾਰਤ 'ਚ ਜਲਦ ਹੀ ਲਾਂਚ ਹੋ ਸਕਦਾ ਹੈ LG X Power 2 ਸਮਾਰਟਫੋਨ
NEXT STORY