ਜਲੰਧਰ- ਇੰਟੈਕਸ ਨੇ ਬਾਜ਼ਾਰ 'ਚ IT-Turbo SUF BT 2.1 ਸਪੀਕਰਸ ਪੇਸ਼ ਕੀਤੇ ਹਨ । ਸਪੀਕਰਸ ਦਾ ਡਿਜ਼ਾਇਨ ਕਾਫ਼ੀ ਕਲਾਸੀ ਅਤੇ ਐੱਸਥੇਟਿਕ ਹੈ। ਇਸ 'ਚ ਮੌਜੂਦ LED ਡਿਸਪਲੇ ਦੇ ਜ਼ਰੀਏ ਵੀ ਇਸ ਨੂੰ ਆਪਰੇਟ ਕੀਤਾ ਜਾ ਸਕਦਾ ਹੈ। ਇਨਾਂ ਦੀ ਕੀਮਤ 4,000 ਰੁਪਏ ਰੱਖੀ ਗਈ ਹੈ ।
ਇਸ ਡਿਵਾਇਸ ਦਾ ਆਉਟਪੁੱਟ 40W+ 10W x2 ਹੈ। ਇਸ ਦੇ ਸਾਇਜ਼ ਦੇ ਬਾਰੇ 'ਚ ਗੱਲ ਕਰੀਏ ਤਾਂ ਇਸ ਦਾ ਮੁੱਖ ਯੂਨਿਟ 13.34cm ਹੈ। ਇਸ ਦੇ ਫਰੀਕੁਇੰਸੀ ਰਿਸਪਾਂਸ ਦੇ ਬਾਰੇ ਗੱਲ ਕਰੀਏ ਤਾਂ ਇਸ ਦੀ ਮੁੱਖ ਯੂਨਿਟ ਦਾ ਰਿਸਪਾਂਸ 408Hz ਤੋਂ 200hz ਹੈ ਅਤੇ ਇਸ ਦੇ ਛੋਟੀ ਯੂਨਿਟਸ ਦਾ ਰਿਸਪਾਂਸ 200KHz ਤੋਂ 20KHz ਹੈ। ਇਸ ਸਪੀਕਸ ਦਾ ਵਜ਼ਨ 4.3kg ਹੈ।
ਇਸ ਨਵੇਂ 2.1 ਸਪੀਕਰ 'ਚ USB ਪੋਰਟ, SD ਕਾਰਡ ਸਲਾਟ, ਬਲੂਟੁੱਥ ਕੁਨੈੱਕਟੀਵਿਟੀ ਅਤੇ ਬਿਲਟ-ਇਨ FM ਮੌਜੂਦ ਹੈ। ਇਹ ਸਪੀਕਰ LED ਡਿਸਪਲੇ ਦੇ ਨਾਲ ਆਉਂਦਾ ਹੈ ਅਤੇ ਇਸ ਦਾ AUX ਆਡੀਓ ਇਨਪੁੱਟ DVD/PC/LED TV ਨਾਲ ਕੁਨੈੱਕਟ ਹੋ ਸਕਦਾ ਹੈ। ਇਸ ਨੂੰ ਕੰਪਨੀ ਦੇ ਡਿਸਟਰੀਬਿਊਸ਼ਨ ਨੈੱਟਵਰਕ ਦੇ ਜ਼ਰੀਏ ਭਾਰਤ 'ਚ ਖ਼ਰੀਦਿਆ ਜਾ ਸਕਦਾ ਹੈ।
Xiaomi Mi Note 2 'ਚ ਹੋ ਸਕਦੈ ਸੈਮਸੰਗ ਦਾ ਇਹ ਖਾਸ ਫੀਚਰ
NEXT STORY