ਨਵੀਂ ਦਿੱਲੀ— ਕਾਫੀ ਸਮੇਂ ਤੋਂ ਇਹ ਗੱਲ ਚਰਚਾ 'ਚ ਰਹੀ ਹੈ ਕਿ ਅਮਰੀਕੀ ਬਹੁਰਾਸ਼ਟਰੀ ਕੰਪਨੀ ਐਪਲ ਆਪਣੇ ਨਵੇਂ iPhone7 'ਤੇ ਕੰਮ ਕਰ ਰਹੀ ਹੈ। ਹਾਲ ਹੀ 'ਚ ਖਬਰ ਆਈ ਸੀ ਕਿ iPhone7 ਵਾਇਰਲੈੱਸ ਚਾਰਜਿੰਗ ਨਾਲ ਲੈਸ ਹੋਵੇਗਾ ਅਤੇ ਹੁਣ ਇਸ ਆਈਫੋਨ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਯੂਟਿਊਬ ਚੈਨਲ Sonitdac ਨੇ ਨਵੇਂ iPhone7 'ਚ ਪੈਰਾਸ਼ੂਟ ਸਿਸਟਮ ਹੋਣ ਦਾ ਦਾਅਵਾ ਕੀਤਾ ਹੈ। ਇਸ ਸਿਸਟਮ ਦੀ ਮਦਦ ਨਾਲ iPhone ਕਿਤੋਂ ਵੀ ਡਿੱਗੇਗਾ ਤਾਂ ਇਸ ਦੀ ਡਿਸਪਲੇ ਡੈਮੇਜ ਨਹੀਂ ਹੋਵੇਗੀ ਅਤੇ ਇਹ ਫੋਨ ਬੈਕ ਸਾਈਡ ਤੋਂ ਜ਼ਮੀਨ 'ਤੇ ਡਿੱਗੇਗਾ।
ਰਿਪੋਰਟਸ ਮੁਤਾਬਕ iPhone7 ਨਾ ਸਿਰਫ ਵਾਇਰਲੈੱਸ ਸਗੋਂ 'ਲਾਂਗ ਡਿਸਟੈਂਸ' ਵਾਇਰਲੈੱਸ ਚਾਰਜਿੰਗ ਤਕਨੀਕ ਨਾਲ ਲੈਸ ਹੋਵੇਗਾ। ਨਿਊਯਾਰਕ ਪੋਸਟ ਮੁਤਾਬਕ, ਤੁਹਾਨੂੰ ਦਸ ਦਈਏ ਕਿ ਐਪਲ 5nergous ਨਾਂ ਦੇ ਸਟਾਰਟਅਪ ਨਾਲ ਜੁੜਿਆ ਹੋਇਆ ਹੈ। ਇਹ ਸਟਾਰਟਅਪ ਵਾਇਰਲੈੱਸ ਚਾਰਜਿੰਗ ਚਿੱਪ WattUp ਟੈਕਨਾਲੋਜੀ ਦੀ ਮਦਦ ਨਾਲ ਆਉਣ ਵਾਲਾ iPhone 15 ਫੁੱਟ ਦੀ ਦੂਰੀ ਤੋਂ ਵਾਇਰਲੈੱਸ ਚਾਰਜਰ ਦੀ ਮਦਦ ਨਾਲ ਚਾਰਜ ਹੋ ਜਾਵੇਗਾ। WattUp ਨੂੰ ਆਈਫੋਨ ਦੇ ਅੰਦਰ ਹੀ ਇੰਸਟਾਲ ਕਰਨਾ ਪਵੇਗਾ ਕਿਉਂਕਿ ਇਹ ਚਿੱਪ ਬੇਹੱਦ ਛੋਟੀ ਹੈ ਅਤੇ ਨਾਲ ਹੀ ਵਾਇਰਲੈੱਸ ਟ੍ਰਾਸਮੀਟਰ ਦੀ ਲੋੜ ਨਹੀਂ ਹੋਵੇਗੀ। iPhone ਨੂੰ ਕਮਰੇ ਦੇ ਕਿਸੇ ਵੀ ਕੋਨੇ 'ਚ ਰੱਖ ਕੇ ਚਾਰਜ ਕੀਤਾ ਜਾ ਸਕੇਗਾ।
ਇਸ ਲਈ ਇਸ ਵਿਚ ਇਕ ਚਿੱਪ ਲਗਾਈ ਗਈ ਹੈ ਜੋ ਪ੍ਰਾਕਜੀਮਿਟੀ ਸੈਂਸਰ ਨਾਲ ਲੈਸ ਹੋਵੇਗਾ। ਪ੍ਰਾਕਜੀਮਿਟੀ ਆਬਜੈੱਕਟ ਤੋਂ ਦੂਰੀ ਦਾ ਪਤਾ ਲਗਾਉਂਦਾ ਹੈ। ਇਸ ਸੈਂਸਰ ਲਈ iPhone 'ਚ CO2 (ਕਾਰਬਨਡਾਈ ਆਕਸਾਈਡ) ਚੈਂਬਰ ਹੋਵੇਗਾ ਜਿਸ ਦੀ ਮਦਦ ਨਾਲ ਇਹ ਸੈਂਸਰ ਕੰਮ ਕਰੇਗਾ। ਵੀਡੀਓ ਮੁਤਾਬਕ iphone7 ਨੂੰ CO2 ਗੈਸ ਨਾਲ ਚਾਰਜ ਕਰਨਾ ਪਵੇਗਾ। ਹਾਲਾਂਕਿ ਇਹ ਵੀਡੀਓ ਕਿੰਨੀ ਸਹੀ ਅਤੇ ਕਿੰਨੀ ਗਲਤ ਹੈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਆਉਣ ਵਾਲੇ iphone7 'ਚ ਪੈਰਾਸ਼ੂਟ ਸਿਸਟਮ ਹੋਵੇਗਾ ਇਸ 'ਤੇ ਵੀ ਯਕੀਨ ਕਰਨਾ ਜਲਦਬਾਜ਼ੀ ਹੋਵੇਗੀ।
ਇਲੈਕਟ੍ਰਿਕ ਕਾਰਾਂ ਨੇ ਹਾਈਡ੍ਰੋਜਨ ਕਾਰਾਂ ਨੂੰ ਪਛਾੜਿਆ !
NEXT STORY