ਜਲੰਧਰ- ਐਪਲ ਨੇ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਈਫੋਨ ਦਾ ਇਕ ਸਪੈਸ਼ਲ ਐਡੀਸ਼ਨ ਐਨੀਵਰਸਰੀ ਐਡੀਸ਼ਨ ਆਈਫੋਨ ਐਕਸ ਲਾਂਚ ਕੀਤਾ ਹੈ। ਕੈਲੀਫੋਰੀਆ ਦੇ ਕੂਪਰਟੀਨੋ 'ਚ ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ ਦਾ ਮੁੱਖ ਦਫਤਰ ਹੈ। ਇਥੇ ਹੀ ਕੰਪਨੀ ਦਾ ਨਵਾਂ ਹੈੱਡਕੁਆਟਰ ਬਣਾਇਆ ਗਿਆ ਹੈ ਜੋ ਕੰਪਨੀ ਦੇ ਫਾਊਂਡਰ ਸਟੀਵ ਜਾਬਸ ਦਾ ਆਖਰੀ ਸੁਪਨਾ ਮੰਨਿਆ ਜਾਂਦਾ ਹੈ। ਸਪੇਸਸ਼ਿਪ ਦੀ ਤਰ੍ਹਾਂ ਦਿਸਣ ਵਾਲੇ ਇਸ਼ ਵਿਸ਼ਾਲ ਕੈਂਪਸ 'ਚ ਕਿ ਸਟੀਵ ਜਾਬਸ ਥਿਏਅਟਰ ਹੈ। ਇਸੇ ਥਿਏਅਰਟਰ 'ਚ ਆਯੋਜਿਤ ਇਕ ਈਵੈਂਟ ਦੌਰਾਨ ਕੰਪਨੀ ਨੇ ਆਈਫੋਨ ਐਕਸ ਨੂੰ ਪੇਸ਼ ਕੀਤਾ। ਕੰਪਨੀ ਨੇ ਆਈਫੋਨ ਐਕਸ ਨੂੰ 999 ਡਾਲਰ (ਕਰੀਬ 63,940 ਰੁਪਏ) ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ।

ਆਈਫੋਨ ਐਕਸ ਦੇ ਫੀਚਰਸ
ਆਈਫੋਨ ਐਕਸ 'ਚ ਹੋਮ ਬਟਨ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਈਫੋਨ ਐਕਸ 'ਚ 5.8-ਇੰਚ ਦੀ ਓ.ਐੱਲ.ਈ.ਡੀ. ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 458 ppi ਹੈ। ਆਈਫੋਨ ਐਕਸ 'ਚ ਯੂਜ਼ਰਸ ਨੂੰ ਇਸ ਵਾਰ ਫੇਸ਼ੀਅਲ ਰਿਕੋਗਨਾਈਜੇਸ਼ਨ ਫੀਚਰ ਦਿੱਤਾ ਗਿਆ ਹੈ ਜਿਸ ਨੂੰ ਫੇਸ ਆਈ.ਡੀ. ਕਿਹਾ ਗਿਆ ਹੈ। ਆਈਫੋਨ ਐਕਸ 'ਚ 64ਜੀ.ਬੀ. ਅਤੇ 256ਜੀ.ਬੀ. ਸਟੋਰੇਜ ਦਿੱਤੀ ਗਈ ਹੈ।
ਕੰਪਨੀ ਨੇ ਇਸ ਵਾਰ ਮਲਟੀ ਟਾਸਕਿੰਗ 'ਤੇ ਜ਼ਿਆਦਾ ਧਿਆਨ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ ਐਕਸ ਨੂੰ ਬਿਨਾਂ ਹੋਮ ਸਕਰੀਨ ਅਤੇ ਐੱਜ-ਟੂ-ਐੱਜ ਡਿਸਪਲੇਅ ਦੇ ਨਾਲ ਲਾਂਚ ਕੀਤਾ ਹੈ।

ਫੇਸ ਆਈ.ਡੀ. ਰਿਕੋਗਨੀਸ਼ਨ
ਫੇਸ ਆਈ.ਡੀ. ਰਿਕੋਗਨੀਸ਼ਨ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਜੇਕਰ ਯੂਜ਼ਰ ਆਪਣੇ ਹੇਅਰ ਸਟਾਈਮ ਨੂੰ ਵੀ ਬਦਲ ਲੈਣ ਤਾਂ ਵੀ ਇਹ ਉਸ ਨੂੰ ਪਛਾਣ ਲਵੇਗੀ। ਕੰਪਨੀ ਦਾ ਕਹਿਣਾ ਹੈ ਕਿ ਫੇਸ਼ੀਅਲ ਰਿਕੋਗਨੀਸ਼ਨ ਨੂੰ ਕਾਫੀ ਸਕਿਓਰ ਬਣਾਇਆ ਗਿਆ ਹੈ ਤਾਂ ਜੋ ਇਸ ਨੂੰ ਕੋਈ ਦੂਜਾ ਨਾ ਖੋਲ੍ਹ ਸਕੇ। ਐਪਲ ਪੇਅ ਦੇ ਨਾਲ ਵੀ ਫੇਸ ਆਈ.ਡੀ. ਕੰਮ ਕਰੇਗਾ।

ਕੈਮਰਾ ਫੀਚਰ
ਫੋਟੋਗ੍ਰਾਫੀ ਲਈ ਆਈਫੋਨ ਐਕਸ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਕ ਸੈਂਸਰ ਟੈਲੀਫੋਟੋ ਕੈਮਰਾ ਹੈ, ਜਦ ਕਿ ਦੂਜਾ ਵਾਈਡ ਐਂਗਲ ਲੈਂਜ਼ ਹੈ। ਇਸ ਦੇ ਨਾਲ ਇਸ ਵਿਚ ਪੋਟਰੇਟ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਦੇ ਨਾਲ ਹੀ ਇਸ ਵਿਚ ਆਗਮੈਂਟਿਡ ਰਿਐਲਿਟੀ ਫੀਚਰ ਦਿੱਤੇ ਗਏ ਹਨ ਜਿਸ ਨਾਲ ਰਿਅਲ ਟਾਈਮ ਆਬਜੈੱਕਟ ਟ੍ਰੈਕਿੰਗ ਕੀਤੀ ਜਾ ਸਕੇਗੀ। ਸੈਲਫੀ ਲਈ ਫੋਨ 'ਚ 7 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਆਈਫੋਨ ਐਕਸ ਨਾਲ ਬਿਹਤਰ ਫੋਟੋਗ੍ਰਾਫੀ ਅਤੇ 4ਕੇ ਵੀਡੀਓਗ੍ਰਾਫੀ ਕੀਤੀ ਜਾ ਸਕਦੀ ਹੈ। ਬੈਟਰੀ ਦੀ ਗੱਲ ਕਰੀਏ ਤਾਂ ਆਈਫੋਨ 7 ਦੇ ਮੁਕਾਬਲੇ ਇਹ 2 ਘੰਟੇ ਜ਼ਿਆਦਾ ਬੈਟਰੀ ਬੈਕਅਪ ਦੇਵੇਗਾ। ਆਈਫੋਨ ਐਕਸ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਲੈਸ ਹੈ। ਇਹ ਮਾਈਕ੍ਰੋਸਕੋਪਿਕ ਲੈਵਲ 'ਤੇ ਵਾਟਰ ਅਤੇ ਡਸਟ ਰੈਸਿਸਟੈਂਟ ਹੋਵੇਗਾ। ਪਰਲਸੈਂਟ ਇਫੈੱਕਟ ਦੇ ਨਾਲ ਸਿਲਵਰ ਅਤੇ ਸਪੇਸ ਗ੍ਰੇ ਕਲਰ 'ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਵੱਖ-ਵੱਖ ਪ੍ਰਫਾਰਮੈਂਸ ਲਈ ਡੈਡਿਕੇਟਿਡ ਕੋਰ ਦਿੱਤਾ ਗਿਆ ਹੈ ਜਿਸ ਨਾਲ ਇਸ ਦੀ ਸਪੀਡ 'ਚ ਅਸਰ ਨਾ ਪਵੇ।
ਕੰਪਨੀ ਨੇ ਈਵੈਂਟ ਦੌਰਾਨ ਕਿਹਾ ਕਿ ਆਈਫੋਨ ਐਕਸ ਲਈ ਪ੍ਰੀ-ਆਰਡਰ ਦੀ ਪ੍ਰਕਿਰਿਆ 27 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦ ਕਿ 3 ਨਵੰਬਰ ਨੂੰ ਇਹ ਵਿਕਰੀ ਲਈ ਉਪਲੱਬਧ ਹੋਵੇਗਾ।
ਐਪਲ ਨੇ ਲਾਂਚ ਕੀਤੇ iPhone 8 ਤੇ iPhone 8 Plus
NEXT STORY