ਗੈਜੇਟ ਡੈਸਕ - ਆਈਫੋਨ 17 ਪ੍ਰੋ ਮੈਕਸ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ ਅਤੇ ਇਹ ਸਭ ਤੋਂ ਪ੍ਰੀਮੀਅਮ ਆਈਫੋਨ ਦਾ ਡਿਜ਼ਾਈਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆਇਆ ਹੈ, ਜਿਸ ਵਿਚ ਰੀਅਰ ਕੈਮਰਾ ਮੋਡੀਊਲ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ, ਆਉਣ ਵਾਲੇ ਆਈਫੋਨ 17 ਪ੍ਰੋ ਮੈਕਸ ਦੇ ਕਈ ਫੀਚਰ ਵੀ ਲੀਕ ਹੋ ਗਏ ਹਨ। ਐਪਲ ਦਾ ਇਹ ਪ੍ਰੀਮੀਅਮ ਫੋਨ ਇਕ ਸ਼ਕਤੀਸ਼ਾਲੀ ਬੈਟਰੀ ਦੇ ਨਾਲ-ਨਾਲ ਇੱਕ ਬਿਹਤਰ ਕੈਮਰਾ ਸੈੱਟਅਪ ਦੇ ਨਾਲ ਆ ਸਕਦਾ ਹੈ। ਆਓ ਜਾਣਦੇ ਹਾਂ ਇਸ ਫੋਨ ਵਿੱਚ ਹੋਰ ਕੀ ਖਾਸ ਅਤੇ ਲੇਟੈਸਟ ਹੈ।
ਚੀਨੀ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਭਾਵ DCS ਨੇ ਆਈਫੋਨ 17 ਪ੍ਰੋ ਮੈਕਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਚੀਨੀ ਮਾਈਕ੍ਰੋਬਲੌਗਿੰਗ ਸਾਈਟ Weibo 'ਤੇ ਇਸ ਫੋਨ ਦੇ ਫੀਚਰਜ਼ ਸਾਂਝੇ ਕੀਤੇ ਹਨ ਜਿਸ ਦੇ ਨਾਲ ਹੀ, ਇਸ ਫੋਨ ਦੀ ਤਸਵੀਰ ਵੀ ਆਨਲਾਈਨ ਵਾਇਰਲ ਹੋ ਗਈ ਹੈ, ਜਿਸ ਵਿਚ ਫੋਨ ਦੇ ਪਿਛਲੇ ਹਿੱਸੇ ਵਿਚ ਇਕ ਨਵਾਂ ਡਿਜ਼ਾਈਨ ਕੀਤਾ ਗਿਆ ਟ੍ਰਿਪਲ ਕੈਮਰਾ ਸੈੱਟਅੱਪ ਦੇਖਿਆ ਜਾ ਸਕਦਾ ਹੈ। ਇਹ ਐਪਲ ਦਾ ਪਹਿਲਾ ਆਈਫੋਨ ਹੋਵੇਗਾ, ਜਿਸ 'ਚ 5,000mAh ਬੈਟਰੀ ਮਿਲੇਗੀ।
ਇਸ ਦੌਰਾਨ ਟਿਪਸਟਰ ਨੇ ਕਿਹਾ ਕਿ ਇਹ ਐਪਲ ਦੇ ਆਈਫੋਨ ਦੀ ਬੈਟਰੀ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੋਵੇਗਾ ਭਾਵ ਕਿ ਐਪਲ ਦਾ ਇਹ ਆਈਫੋਨ ਸਭ ਤੋਂ ਵੱਡੀ ਬੈਟਰੀ ਨਾਲ ਪੇਸ਼ ਕੀਤਾ ਜਾਵੇਗਾ ਤੇ ਇਸ ਵਿਚ 5,000mAh ਬੈਟਰੀ ਹੋਵੇਗੀ, ਜੋ ਕਿ ਪਿਛਲੇ ਸਾਲ ਆਏ ਆਈਫੋਨ 16 ਪ੍ਰੋ ਮੈਕਸ ਨਾਲੋਂ ਕਿਤੇ ਜ਼ਿਆਦਾ ਹੈ। ਇਹ ਫੋਨ ਪਿਛਲੇ ਸਾਲ 4,676mAh ਬੈਟਰੀ ਨਾਲ ਪੇਸ਼ ਕੀਤਾ ਗਿਆ ਸੀ।
ਆਈਫੋਨ ਯੂਜ਼ਰਸ ਨੂੰ ਛੋਟੀ ਬੈਟਰੀ ਕਾਰਨ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਆਈਫੋਨ ਯੂਜ਼ਰਸ ਨੂੰ ਆਪਣੇ ਨਾਲ ਪਾਵਰ ਬੈਂਕ ਰੱਖਣਾ ਪੈਂਦਾ ਹੈ ਤਾਂ ਜੋ ਫੋਨ ਦੀ ਬੈਟਰੀ ਸਾਰਾ ਦਿਨ ਚੱਲ ਸਕੇ। ਇਸ ਤੋਂ ਇਲਾਵਾ, ਆਉਣ ਵਾਲੀ ਆਈਫੋਨ 17 ਸੀਰੀਜ਼ ਵਿੱਚ ਬੈਟਰੀ ਓਪਟੀਮਾਈਜੇਸ਼ਨ ਨੂੰ ਵੀ ਬਿਹਤਰ ਬਣਾਇਆ ਜਾਵੇਗਾ, ਤਾਂ ਜੋ ਫੋਨ ਦੀ ਬੈਟਰੀ ਜ਼ਿਆਦਾ ਦੇਰ ਤੱਕ ਚੱਲ ਸਕੇ।
ਦੂਜੇ ਪਾਸੇ, ਕੈਮਰੇ ਦੀ ਗੱਲ ਕਰੀਏ ਤਾਂ ਐਪਲ ਦੇ ਇਸ ਮਾਡਲ ਵਿਚ ਇਕ ਨਵਾਂ ਡਿਜ਼ਾਈਨ ਕੀਤਾ ਗਿਆ ਕੈਮਰਾ ਮੋਡੀਊਲ ਦਿਖਾਈ ਦੇਵੇਗਾ। ਫੋਨ ਦੇ ਪਿਛਲੇ ਹਿੱਸੇ ਵਿਚ ਇਕ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ, ਜਿਸ ਨੂੰ ਇੱਕ ਵੱਡੇ ਸਟ੍ਰੈਪ ਡਿਜ਼ਾਈਨ ਨਾਲ ਦੇਖਿਆ ਜਾ ਸਕਦਾ ਹੈ। ਟਿਪਸਟਰ ਮਾਜਿਨ ਬੂ ਨੇ ਆਉਣ ਵਾਲੇ ਆਈਫੋਨ 17 ਪ੍ਰੋ ਮੈਕਸ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Google Users ਸਾਵਧਾਨ! Computers 'ਚੋਂ ਚੋਰੀ ਹੋ ਸਕਦੈ ਤੁਹਾਡਾ Personal data
NEXT STORY