ਜਲੰਧਰ- ਭਾਰਤ 'ਚ ਇੰਟਰਨੈੱਟ ਦੀ 4ਜੀ ਸਪੀਡ ਉਪਲੱਬਧ ਕਰਾਉਣ ਦੇ ਮਾਮਲੇ 'ਚ ਕੋਲਕਾਤਾ ਪਹਿਲੇ ਸਥਾਨ 'ਤੇ ਹੈ। ਲੰਦਨ ਦੀ ਵਾਇਰਲੈੱਸ ਕਵਰੇਜ ਮੈਪਿੰਗ ਕੰਪਨੀ ਨੇ ਕਿਹਾ ਹੈ ਕਿ ਭਾਰਤ ਦੀ 22 ਟੈਲੀਕਾਮ ਸਰਕਿਲ 'ਚ ਕੋਲਕਾਤਾ 'ਚ ਇੰਟਰਨੈੱਟ ਦੀ ਸਪੀਡ ਸਭ ਤੋਂ ਚੰਗੀ ਹੈ। ਹਾਲਾਂਕਿ ਹੋਰ 21 ਸਰਕਿਲਸ 'ਚ 4 ਜੀ (ਐੱਲ. ਟੀ. ਈ) 80 ਫੀਸਦੀ ਤੋਂ ਜ਼ਿਆਦਾ ਪਹੁੰਚ ਗਿਆ, ਜਿਸ 'ਚ ਪੰਜਾਬ ਸਰਕਿਲ 89.8 ਫੀਸਦੀ, ਬਿਹਾਰ 'ਚ 89.2 ਫੀਸਦੀ, ਮੱਧ ਪ੍ਰਦੇਸ਼ 'ਚ 89.1 ਫੀਸ ਦੀ ਤੇ ਉੜੀਸਾ 'ਚ 89 ਫੀਸਦੀ 'ਤੇ ਪਹੁੰਚ ਗਿਆ ਹੈ। ਇਸ ਲਿਸਟ 'ਚ ਦਿੱਲੀ-ਮੁੰਬਈ ਨੇ ਕਿਹੜਾ ਸਥਾਨ ਪ੍ਰਾਪਤ ਕੀਤਾ ਹੈ ਇਹ ਵੀ ਜਾਣ ਲਵੋਂ।
ਕੋਲਕਾਤਾ ਨੇ ਹਾਸਲ ਕੀਤਾ 90.7 ਫੀਸਦੀ ਸਪੀਡ
ਓਪਨ ਸਿਗਨਲ ਦੇ ਮੁਤਾਬਕ ਭਾਰਤ 'ਚ ਇੰਟਰਨੈੱਟ ਦੇ ਨਵੇਂ ਜਨਰੇਸ਼ਨ 4ਜੀ ਦੇ ਨਤੀਜੇ ਭਾਰਤ ਦੇ ਇੰਟਰਨੈੱਟ ਗਰੋਥ ਨੂੰ ਦਰਸਾਉਂਦੇ ਹਨ। ਉਹ ਵੀ ਅਜਿਹੇ ਸਮੇਂ 'ਚ ਜਦੋਂ 4ਜੀ ਸਪੀਡ 2012 'ਚ ਹੀ ਸ਼ੁਰੂ ਹੋਇਆ ਹੋ। ਓਪਨ ਸਿਗਨਲ ਨੇ ਇਕ ਬਿਆਨ 'ਚ ਕਿਹਾ, ਅਸੀਂ ਮਈ 2018 ਦੀ ਸ਼ੁਰੂਆਤ ਤੋਂ 90 ਦਿਨਾਂ 'ਚ ਭਾਰਤ ਦੇ 22 ਟੈਲੀਕਾਮ ਸਰਕਿਲਸ 'ਚ 4 ਜੀ ਉਪਲੱਬਧਤਾ ਦੇ ਆਂਕੜਿਆਂ ਦਾ ਵਿਸ਼ਲੇਸ਼ਣ ਕੀਤਾ ਤੇ ਪਾਇਆ ਕਿ ਕੋਲਕਾਤਾ 90.7 ਫੀਸਦੀ ਦੇ ਨਾਲ ਪੂਰੇ ਦੇਸ਼ 'ਚੋ ਪਹਿਲਾਂ ਸਥਾਨ 'ਤੇ ਹੈ।
4ਜੀ ਸਪੀਡ ਮਾਮਲੇ 'ਚ ਦਿੱਲੀ-ਮੁੰਬਈ ਕਿਸ ਸਥਾਨ 'ਤੇ
ਅਪ੍ਰੈਲ ਦੇ ਸਰਵੇ 'ਚ, 4 ਜੀ ਉਪਲਬੱਧਤਾ ਦੇ ਮਾਮਲੇ 'ਚ ਪਟਨਾ ਟਾਪ ਸਥਾਨ ਹਾਸਲ ਕਰਦੇ ਹੋਏ ਬੈਂਗਲੁਰੂ, ਦਿੱਲੀ ਤੇ ਮੁੰਬਈ ਨੂੰ ਪਿੱਛੇ ਛੱਡਿਆ ਸੀ। ਜਿੱਥੇ ਕਿ ਜ਼ਿਆਦਾਤਰ ਯੂਜ਼ਰ ਦੇ ਕੋਲ ਐੱਲ. ਟੀ. ਈ ਕੁਨੈੱਕਸ਼ਨ ਪਾਇਆ ਗਿਆ ਸੀ। ਉਥੇ ਹੀ ਭਾਰਤ ਦੇ 20 ਸਭ ਤੋਂ ਵੱਡੇ ਸ਼ਹਿਰਾਂ 'ਚ 4 ਜੀ ਇੰਟਰਨੈੱਟ ਉਪਲੱਬਧਤਾ ਦੇ ਮਾਮਲੇ 'ਚ ਮੁੰਬਈ 15ਵੇਂ ਸਥਾਨ 'ਤੇ ਹੈ ਜਦ ਕਿ ਦਿੱਲੀ 17ਵੇਂ ਪੋਜੀਸ਼ਨ 'ਤੇ ਸੀ। ਪਰ ਫਿਲਹਾਲ ਦੀ ਹਾਲਤ 'ਚ ਦਿੱਲੀ 12ਵੇਂ ਤੇ ਮੁੰਬਈ 13ਵੇਂ ਸਥਾਨ ਹੈ।
Google Maps 'ਚ ਜੁੜੇ ਨਵੇਂ ਫੀਚਰਸ, ਹੁਣ ਰਸਤਾ ਚੁਣਨਾ ਹੋਵੇਗਾ ਆਸਾਨ
NEXT STORY