ਨਵੀਂ ਦਿੱਲੀ : ਮਸ਼ਹੂਰ ਟੈਕਨਾਲੋਜੀ ਕੰਪਨੀ iQOO ਅਗਲੇ ਹਫ਼ਤੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ iQOO Z11 Lite ਲਾਂਚ ਕਰਨ ਜਾ ਰਹੀ ਹੈ। ਇਹ ਫੋਨ 24 ਜੁਲਾਈ ਨੂੰ ਗਾਹਕਾਂ ਲਈ ਪੇਸ਼ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਦੇ ਫੀਚਰਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 20,000 ਰੁਪਏ ਤੋਂ ਘੱਟ ਰੱਖੀ ਜਾ ਸਕਦੀ ਹੈ। ਕੰਪਨੀ ਨੇ ਇਸ ਨੂੰ ਇੱਕ 'ਵੈਲਯੂ-ਫੋਕਸਡ' ਸਮਾਰਟਫੋਨ ਵਜੋਂ ਤਿਆਰ ਕੀਤਾ ਹੈ, ਜਿਸ ਦਾ ਮੁੱਖ ਟੀਚਾ ਵਿਦਿਆਰਥੀ ਹਨ।
ਇਸ ਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 6500mAh ਦੀ ਵਿਸ਼ਾਲ ਬੈਟਰੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇੱਕ ਵਾਰ ਫੁੱਲ ਚਾਰਜ ਕਰਨ 'ਤੇ ਇਹ 20 ਘੰਟੇ ਤੱਕ ਸੋਸ਼ਲ ਮੀਡੀਆ ਵਰਤੋਂ ਜਾਂ 80 ਘੰਟੇ ਤੱਕ ਸੰਗੀਤ ਸੁਣਨ ਦੀ ਸਹੂਲਤ ਦੇਵੇਗੀ। ਫੋਨ 44W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ, ਜਿਸ ਨਾਲ ਸਿਰਫ 10 ਮਿੰਟ ਚਾਰਜ ਕਰਨ 'ਤੇ 8 ਘੰਟੇ ਦੀ ਕਾਲਿੰਗ ਕੀਤੀ ਜਾ ਸਕਦੀ ਹੈ। ਕੰਪਨੀ ਅਨੁਸਾਰ, 5 ਸਾਲ ਦੀ ਵਰਤੋਂ ਤੋਂ ਬਾਅਦ ਵੀ ਬੈਟਰੀ ਆਪਣੀ ਮੂਲ ਸਮਰੱਥਾ ਦਾ 80 ਫੀਸਦੀ ਬਣਾਈ ਰੱਖੇਗੀ।
ਸਪੀਡ ਅਤੇ ਮਲਟੀਟਾਸਕਿੰਗ ਲਈ ਇਸ ਵਿੱਚ ਮੀਡੀਆਟੈੱਕ ਡਾਇਮੈਂਸਿਟੀ 6000 ਆਕਟਾ-ਕੋਰ ਚਿੱਪਸੈੱਟ ਦਿੱਤਾ ਗਿਆ ਹੈ। ਫੋਨ ਦੀ ਮਜ਼ਬੂਤੀ ਲਈ ਇਸ ਨੂੰ MID-STD-810H ਮਿਲਟਰੀ-ਗ੍ਰੇਡ ਸਰਟੀਫਿਕੇਸ਼ਨ ਮਿਲੀ ਹੈ। ਫੋਨ ਵਿੱਚ 50 ਮੈਗਾਪਿਕਸਲ ਦਾ ਡੁਅਲ ਰੀਅਰ ਕੈਮਰਾ ਸੈੱਟਅੱਪ ਹੈ। ਇਸ ਤੋਂ ਇਲਾਵਾ, ਇਹ ਵਾਇਰਡ ਰਿਵਰਸ ਚਾਰਜਿੰਗ ਅਤੇ ਬਾਈਪਾਸ ਚਾਰਜਿੰਗ 2.0 ਵਰਗੇ ਫੀਚਰਸ ਨਾਲ ਲੈਸ ਹੋਵੇਗਾ।
ਭਾਰਤ ਆਈ Ferrari ਦੀ ਸੁਪਰਕਾਰ!ਮਹਿਜ਼ 3.3 ਸੈਕਿੰਡ 'ਚ ਫੜਦੀ ਹੈ 100 ਦੀ ਰਫ਼ਤਾਰ
NEXT STORY