ਜਲੰਧਰ-ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ Lava ਆਪਣੇ ਯੂਜ਼ਰਸ ਲਈ ਨਵੀਂ ਸਹੂਲਤ ਲੈ ਕੇ ਆਈ ਹੈ, ਜਿਸ 'ਚ ਲਾਵਾ ਕੰਪਨੀ ਦੁਆਰਾ ਆਪਣੇ ਸਮਾਰਟਫੋਨ ਅਤੇ ਫੀਚਰ ਫੋਨ 'ਤੇ 2 ਸਾਲ ਦੀ ਵਾਰੰਟੀ ਦਿੱਤੀ ਜਾ ਰਹੀਂ ਹੈ। ਇਹ ਆਫਰ ਲਾਵਾ ਦੇ ਨਵੇਂ ਅਤੇ ਪੁਰਾਣੇ ਸਾਰੇ ਫੋਨਜ਼ 'ਤੇ ਦਿੱਤਾ ਜਾ ਰਿਹਾ ਹੈ, ਜਿਸ 'ਚ ਤੁਸੀਂ ਇਸ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਲਾਵਾ ਕੰਪਨੀ ਦੁਆਰਾ ਦਿੱਤੇ ਜਾਣ ਵਾਲੇ ਇਹ ਆਫਰ ਉਨ੍ਹਾਂ ਫੋਨਜ਼ 'ਤੇ ਵੀ ਲਾਗੂ ਹੋਵੇਗਾ, ਜੋ 26 ਅਗਸਤ 2017 ਜਾਂ ਉਸ ਤੋਂ ਬਾਅਦ ਖਰੀਦੇ ਗਏ ਹਨ। ਇਸ Warranty ਦੌਰਾਨ ਟੱਚ ਪੈਨਲ ਅਤੇ ਐਲ. ਸੀ. ਡੀ. ਦੀ ਵਾਰੰਟੀ 12 ਮਹੀਨੇ ਦੀ ਹੋਵੇਗੀ।
ਲਾਵਾ ਕੰਪਨੀ Future 'ਚ ਲਾਂਚ ਹੋਣ ਵਾਲੇ ਆਪਣੀ ਸਾਰੇ ਫੋਨਜ਼ 'ਤੇ ਵੀ 2 ਸਾਲ ਦੀ ਵਾਰੰਟੀ ਦੇਵੇਗੀ, ਜਿਸ 'ਚ ਦੇਸ਼ ਦੇ ਸਾਰੇ ਸ਼ਹਿਰਾਂ 'ਚ ਮੌਜ਼ੂਦ ਲਾਵਾ ਦੇ 1000 ਸਰਵਿਸ ਸੈਂਟਰ ਦੁਆਰਾ ਤੁਹਾਨੂੰ ਇਹ ਸਹੂਲਤ ਦਿੱਤੀ ਜਾਵੇਗੀ। ਬੈਟਰੀ, ਚਾਰਜਰ,ਈਅਰਫੋਨ,ਫ੍ਰੰਟ ਅਤੇ ਬੈਕ ਕਵਰ ਦੀ ਵਾਰੰਟੀ 6 ਮਹੀਨੇ ਦੀ ਅਤੇ ਟੱਚ ਪੈਨਲ ਅਤੇ ਐੱਲ. ਸੀ. ਡੀ. ਦੀ ਵਾਰੰਟੀ 12 ਮਹੀਨੇ ਦੀ ਹੋਵੇਗੀ।
26 ਅਗਸਤ ਤੋਂ ਬਾਅਦ ਖਰੀਦੇ ਗਏ, ਜਿਨ੍ਹਾਂ ਮੋਬਾਇਲ 'ਤੇ 2 ਲੱਖ ਦੀ ਵਾਰੰਟੀ ਮਿਲੇਗੀ ਉਨ੍ਹਾਂ 'ਚ A52, A44, A77, A97, A97 IPS, A97 IPS Signature, A97 2GB, A97 2GB+, Z10, Z 10_3GB, Z25, Captain N1, Captain K1+, ARC 105, ARC One+, KKT 9s, ARC 101, KKT Pearl, KKT 34 Power, KKT 40Power+, Spark i7, Spark Curvy+ ਫੋਨਜ਼ ਸ਼ਾਮਿਲ ਹਨ।
Fitbit ਨੇ ਲਾਂਚ ਕੀਤੇ ਆਪਣੇ ਦੋ ਬਿਹਤਰੀਨ ਪ੍ਰੋਡਕਟਸ, ਜਾਣੋ ਖਾਸ ਫੀਚਰਸ
NEXT STORY